channel punjabi
Canada International News North America

ਓਂਟਾਰੀਓ ਸਰਕਾਰ ਨੇ ਲਿਆ ਅਹਿਮ ਫੈਸਲਾ, ਲੋਕਾਂ ਨੇ ਲਿਆ ਸੁੱਖ ਦਾ ਸਾਹ

ਉਂਟਾਰੀਓ ਸਰਕਾਰ ਨੇ ਕੀਤਾ ਅਹਿਮ ਐਲਾਨ

ਟੋਰਾਂਟੋ ਅਤੇ ਪੀਰ ਖੇਤਰ ਲਈ ਕੀਤਾ ਵੱਡਾ ਫੈਸਲਾ

ਲੋਕਾਂ ਨੂੰ ਸਰਕਾਰੀ ਹਦਾਇਤਾਂ ਮੰਨਣ ਲਈ ਕੀਤੀ ਅਪੀਲ

ਸ਼ੁੱਕਰਵਾਰ ਨੂੰ ਦੋਵੇਂ STAGE-3 ਵਿੱਚ ਹੋਣਗੇ ਸ਼ਾਮਲ

ਟੋਰਾਂਟੋ : ਓਂਟਾਰੀਓ ਸਰਕਾਰ ਨੇ ਅੱਜ ਇਕ ਅਹਿਮ ਫੈਸਲਾ ਲੈਂਦੇ ਹੋਏ ਟੋਰਾਂਟੋ ਤੇ ਪੀਲ ਰੀਜ਼ਨ ਲਈ ਵੱਡਾ ਐਲਾਨ ਕੀਤਾ ਹੈ। ਸ਼ੁੱਕਰਵਾਰ ਤੋਂ ਇਹ ਦੋਵੇਂ ਸੂਬੇ ‘ਚ ਕੰਮਕਾਰਾਂ ‘ਚ ਦਿੱਤੀ ਜਾ ਰਹੀ ਢਿੱਲ ਦੀ ਸਟੇਜ-3 ‘ਚ ਸ਼ਾਮਲ ਹੋ ਜਾਣਗੇ । ਸਰਕਾਰ ਨੇ ਇਹ ਫ਼ੈਸਲਾ ਕੋਰੋਨਾ ਦੀ ਸਥਿਤੀ ਵਿੱਚ ਸੁਧਾਰ ਦੇ ਚਲਦਿਆਂ ਲਿਆ ਹੈ

ਓਂਟਾਰੀਓ ਸਰਕਾਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਥਾਨਕ ਕੋਰੋਨਾ ਵਾਇਰਸ ਮਾਮਲਿਆਂ ਦੇ ਰੁਝਾਨ ‘ਚ ਕਮੀ ਆਉਣ ਨਾਲ ਇਹ ਫੈਸਲਾ ਸਿਹਤ ਦੇ ਮੁੱਖ ਮੈਡੀਕਲ ਅਧਿਕਾਰੀ ਅਤੇ ਸਥਾਨਕ ਸਿਹਤ ਮੈਡੀਕਲ ਅਫਸਰਾਂ ਦੀ ਸਲਾਹ ਨਾਲ ਲਿਆ ਗਿਆ ਹੈ।’

ਟਰਾਂਟੋ ਦੇ ਮੇਅਰ ਜੋਨ ਟੈਰੀ ਨੇ ਇਸ ਫੈਸਲੇ ਨੂੰ ਬਿਲਕੁਲ ਸਹੀ ਦੱਸਿਆ ਹੈ…

ਦੋਵੇਂ ਖੇਤਰ ਸ਼ੁੱਕਰਵਾਰ ਨੂੰ ਸਵੇਰੇ 12: 01 ਵਜੇ ਅਧਿਕਾਰਤ ਤੌਰ ਤੇ ਸਟੇਜ-3 ‘ਚ ਦਾਖਲ ਹੋਣਗੇ। ਹੁਣ ਸਿਰਫ ਵਿੰਡਸਰ-ਐਸੇਕਸ ਇਕੋ ਇਕ ਖੇਤਰ ਹੈ ਜੋ ਇਸ ਸਟੇਜ ‘ਚ ਸ਼ਾਮਲ ਹੋਣਾ ਬਾਕੀ ਹੈ। ਸਟੇਜ-3 ‘ਚ ਬਾਰ ਅਤੇ ਰੈਸਟੋਰੈਂਟਾਂ ‘ਚ ਇਨਡੋਰ ਡਾਇਨਿੰਗ ਦੁਬਾਰਾ ਸ਼ੁਰੂ ਹੋ ਸਕਦੀ ਹੈ। ਇਸ ਦੇ ਨਾਲ ਹੀ ਇਨਡੋਰ ‘ਚ 50 ਲੋਕਾਂ ਦੇ ਇਕੱਠ ਅਤੇ ਬਾਹਰ ਖੁੱਲ੍ਹੇ ‘ਚ 100 ਲੋਕਾਂ ਦੇ ਇਕੱਠ ਨੂੰ ਇਜਾਜ਼ਤ ਦਿੱਤੀ ਜਾ ਸਕਦੀ ਹੈ, ਜਿਸ ‘ਚ ਸਰੀਰਕ ਦੂਰੀ ਲਾਜ਼ਮੀ ਰਹੇਗੀ। ਬਿਨਾਂ ਸਰੀਰਕ ਦੂਰੀ ਦੇ ਕਿਸੇ ਵੀ ਤਰ੍ਹਾਂ ਦਾ ਇਕੱਠ ਹੋਣ ਦੀ ਢਿੱਲ ਨਹੀਂ ਦਿੱਤੀ ਗਈ ਹੈ। ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ‘ਚ ਮੰਗਲਵਾਰ ਨੂੰ ਕੋਵਿਡ -19 ਦਾ ਸਿਰਫ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਸਟੇਜ-3 ‘ਚ ਫੂਡ ਜਾਂ ਡ੍ਰਿੰਕਸ ਦੀ ਸਪਲਾਈ ਕਰਨ ਦੇ ਕੰਮ ਨੂੰ ਛੱਡ ਕੇ ਨਾਈਟ ਕਲੱਬਾਂ ਨੂੰ ਅਜੇ ਵੀ ਦੁਬਾਰਾ ਖੋਲ੍ਹਣ ‘ਤੇ ਪਾਬੰਦੀ ਰੱਖੀ ਗਈ ਹੈ।

ਟੋਰਾਂਟੋ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਸਬੰਧੀ ਹਦਾਇਤਾਂ ਪਹਿਲਾਂ ਦੀ ਤਰਾਂ ਮੰਨਣ ਲਈ ਅਪੀਲ ਕੀਤੀ ਗਈ ਹੈ ਤਾਂ ਜੋ ਕੋਰੋਨਾ ਖ਼ਿਲਾਫ਼ ਵਿੱਢੀ ਗਈ ਮੁਹਿੰਮ ਸਫ਼ਲ ਹੋ ਸਕੇ ।

Related News

ਹੈਮਿਲਟਨ ਦੀ ਇਕ ਪ੍ਰਯੋਗਸ਼ਾਲਾ ਨੇ 31 ਵਿਅਕਤੀਆਂ ਦੇ ਗਲਤ COVID-19 ਦੇ ਨਤੀਜੇ ਜਾਰੀ ਕਰਨ ਤੋਂ ਬਾਅਦ ਮੰਗੀ ਮੁਆਫੀ

Rajneet Kaur

ਵੈਨਕੂਵਰ ਕੋਸਟਲ ਅਤੇ ਫਰੇਜ਼ਰ ਸਿਹਤ ਖੇਤਰਾਂ ਵਿੱਚ ਕੁੱਲ 38 ਕਾਰੋਬਾਰਾਂ ਨੂੰ ਕੋਵਿਡ 19 ਟਰਾਂਸਮਿਸ਼ਨ ਕਾਰਨ ਬੰਦ ਕਰਨ ਦੇ ਦਿਤੇ ਆਦੇਸ਼

Rajneet Kaur

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਦੋਹਤੇ ਦਾ ਜਨਮ ਦਿਨ ਮਨਾਇਆ

Vivek Sharma

Leave a Comment