channel punjabi
International News North America

ਅਮਰੀਕਾ ਵਿੱਚ ਭਾਰਤੀ ਨਰਸ‌ ਦਾ ਬੇਰਹਿਮੀ ਨਾਲ ਕਤਲ

ਭਾਰਤੀ ਮੂਲ ਦੀ ਨਰਸ ਦਾ ਬੇਰਹਿਮੀ ਨਾਲ ਕਤਲ

ਡਿਊਟੀ ਤੋਂ ਬਾਅਦ ਵਾਪਿਸ ਪਰਤਣ ਸਮੇਂ ਹੋਇਆ ਹਮਲਾ

ਚਾਕੂ ਨਾਲ ਅੰਨ੍ਹੇਵਾਹ ਕੀਤੇ ਵਾਰ, ਫਿਰ ਗੱਡੀ ਨਾਲ ਦਰੜਿਆ

ਹਸਪਤਾਲ ਵਿੱਚ ਇਲਾਜ ਦੌਰਾਨ ਹੋਈ ਮੌਤ

ਵਾਸ਼ਿੰਗਟਨ : ਅਮਰੀਕਾ ਦੇ ਇੱਕ ਹਸਪਤਾਲ ਦੇ ਬਾਹਰ ਇੱਕ ਭਾਰਤੀ ਨਰਸ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਮੂਲ ਦੀ ਨਰਸ ਮੇਰਿਨ ਜੌਏ ਤੇ ਮਿੱਥ ਕੇ ਹਮਲਾ ਕੀਤਾ ਗਿਆ । ਪਹਿਲਾਂ ਓਸ ‘ਤੇ ਚਾਕੂ ਨਾਲ ਕਈ ਵਾਰ ਹਮਲਾ ਕੀਤਾ ਗਿਆ ਅਤੇ ਬਾਅਦ ਇਕ ਗੱਡੀ ਨਾਲ ਟੱਕਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਮਾਮਲੇ ਦੀ ਜਾਂਚ ਕਰ ਰਹੀ ਸਾਊਥ ਫਲੋਰੀਡਾ ਪੁਲਿਸ ਦੇ ਮੁਤਾਬਕ ਇਹ ਘਰੇਲੂ ਝਗੜੇ ਦਾ ਮਾਮਲਾ ਹੈ। ਕੇਰਲ ਦੀ ਵਸਨੀਕ 26 ਸਾਲਾ ਮੇਰਿਨ ਜੌਏ ਜਦੋਂ ਮੰਗਲਵਾਰ ਨੂੰ ਕੋਰਲ ਸਪ੍ਰਿੰਗਸ ਵਿਚ ਹਸਪਤਾਲ ਤੋਂ ਬਾਹਰ ਨਿਕਲ ਰਹੀ ਸੀ ਉਦੋਂ ਉਸ ‘ਤੇ ਚਾਕੂ ਨਾਲ ਕਈ ਵਾਰ ਹਮਲਾ ਕੀਤਾ ਗਿਆ।

ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਕਈ ਤੱਥ ਸਾਹਮਣੇ ਆਏ ਨੇ । ਕੋਰਲ ਸਪ੍ਰਿੰਗਸ ਪੁਲਸ ਦੇ ਡਿਪਟੀ ਮੁਖੀ ਬ੍ਰੈਡ ਮੈਕਕਿਓਨ ਨੇ ਕਿਹਾ ਕਿ ਬ੍ਰੋਵਾਰਡ ਹੈਲਥ ਕੋਰਲ ਸਪ੍ਰਿੰਗਸ ਵਿਚ ਕੰਮ ਕਰਨ ਵਾਲੀ ਬੀਬੀ ਹਸਪਤਾਲ ਤੋਂ ਬਾਹਰ ਨਿਕਲ ਰਹੀ ਸੀ ਜਦੋਂ ਵਿਅਕਤੀ ਨੇ ਉਸ ‘ਤੇ ਚਾਕੂ ਦੇ ਕਈ ਵਾਰ ਕੀਤੇ।lo ‘ਸਾਊਥ ਫਲੋਰੀਡਾ ਸਨਸੇਂਟੀਨਲ’ ਦੇ ਮੁਤਾਬਕ ਮੈਕਕਿਓਨ ਨੇ ਕਿਹਾ ਕਿ ਜੌਏ ‘ਤੇ ਕਈ ਵਾਰ ਹਮਲਾ ਕੀਤਾ ਗਿਆ। ਫਲੋਰੀਡਾ ਸਥਿਤ ਦੈਨਿਕ ਦੇ ਮੁਤਾਬਕ ਜੌਏ ਨੂੰ ਪੋਂਪਿਓ ਬੀਚ ਸਥਿਤ ਨੇੜਲੇ ਟ੍ਰਾਮਾ ਹਸਪਤਾਲ ਵਿਚ ਭਰਤੀ ਕਰਾਇਆ ਗਿਆ, ਜਿੱਥੇ ਕੁਝ ਸਮੇਂ ਬਾਅਦ ਉਸ ਦੀ ਇਸ ਹੋ ਗਈ।

ਚਸ਼ਮਦੀਦਾਂ ਨੇ ਸ਼ੱਕੀ ਦੀ ਕਾਰ ਦਾ ਵੇਰਵਾ ਦਿੱਤਾ ਅਤੇ ਪੁਲਸ ਨੇ ਮਿਸੀਗਨ ਸਥਿਤ ਵਿਕਸਨ ਦੇ ਵਸਨੀਕ 34 ਸਾਲਾ ਫਿਲਿਪ ਨੂੰ ਲੱਭ ਲਿਆ ਅਤੇ ਗ੍ਰਿਫਤਾਰ ਕਰ ਲਿਆ ।

ਪੁਲਿਸ ਨੇ ਕਿਹਾ ਕਿ ਮੁਲਜ਼ਮ ਫਿਲਿਪ ਦੇ ਸਰੀਰ ‘ਤੇ ਚਾਕੂ ਨਾਲ ਹੋਏ ਕਈ ਜ਼ਖਮ ਸਨ ਅਤੇ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਜੌਏ ਅਤੇ ਫਿਲਿਪ ਦੇ ਵਿਚ ਘਰੇਲੂ ਝਗੜੇ ਦੇ ਕਾਰਨ ਫਿਲਿਪ ਨੇ ਉਸ ‘ਤੇ ਹਮਲਾ ਕੀਤਾ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

Related News

ਕੈਨੇਡਾ’ਚ ਰਹਿੰਦੇ ਪੰਜਾਬੀ ਭਾਈਚਾਰੇ ਨੇ ਭਾਰਤ ‘ਚ ਪਾਸ ਹੋਏ ਖੇਤੀ ਵਿਰੁੱਧ ਕਾਨੂੰਨਾਂ ਦੇ ਵਿਰੋਧ ਵਿੱਚ ਕੀਤਾ ਰੋਸ ਮੁਜ਼ਾਹਰਾ

Rajneet Kaur

ਰਿਚਮੰਡ ਹਿੱਲ ‘ਚ ਗੋਲੀ ਚੱਲਣ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਜ਼ਖਮੀ

Rajneet Kaur

ਨਹੀਂ ਮੰਨਦੇ ਲੋਕ, ਪਾਰਕਾਂ ਵਿਚ ਇਕੱਠੀ ਹੋਣ ਲੱਗੀ ਭੀੜ ! ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੇ ਚੁੱਕਿਆ ਵੱਡਾ ਕਦਮ !

Vivek Sharma

Leave a Comment