channel punjabi
Canada News North America

ਓਂਟਾਰੀਓ ਦੇ ਤਿੰਨ ਹਸਪਤਾਲਾਂ ਵਿੱਚ ਕੋਵਿਡ-19 ਲਈ ‘ਸਲਾਇਵਾ ਟੈਸਟ’ ਦੀ ਸਹੂਲਤ ਹੋਵੇਗੀ ਉਪਲੱਬਧ

ਟੋਰਾਂਟੋ : ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਕੈਨੇਡਾ ਦੀਆਂ ਸੂਬਾ ਸਰਕਾਰਾਂ ਵੱਡੇ ਉਪਰਾਲੇ ਕਰ ਰਹੀਆਂ ਹਨ, ਫਿਰ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।
ਕੋਰੋਨਾ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਲਈ ਉਂਟਾਰੀਓ ਸੂਬੇ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ ਤਾਂ ਜੋ ਕੋਰੋਨਾ ਜਾਂਚ ਨੂੰ ਸੁਖਾਲਾ ਬਣਾਇਆ ਜਾ ਸਕੇ।

ਕੋਰੋਨਾ ਜਾਂਚ ਲਈ ਇਸ ਹਫਤੇ ਤੋਂ ਓਨਟਾਰੀਓ ਦੇ ਤਿੰਨ ਹਸਪਤਾਲਾਂ ਵਿੱਚ ਕੋਵਿਡ-19 ਲਈ ‘ਸਲਾਇਵਾ ਟੈਸਟ’ ਵੀ ਹੋਇਆ ਕਰਨਗੇ| ਇਸ ਦੀ ਪੁਸ਼ਟੀ ਓੱਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਕੀਤੀ ਗਈ|
ਇਹ ਟੈਸਟ ਕਿਹੜੇ ਹਸਪਤਾਲਾਂ ਵਿੱਚ ਹੋਣਗੇ ਇਸ ਬਾਰੇ ਦੱਸਿਆ ਗਿਆ ਹੈ ਕਿ ਡਾਊਨਟਾਊਨ ਦੇ ਚੋਣਵੇਂ ਹਸਪਤਾਲਾਂ ਵਿੱਚ ਇਹ ਸਹੂਲਤ ਉਪਲੱਬਧ ਹੋਵੇਗੀ, ਜਾਂਚ ਲਈ ਜਿਹੜੇ ਹੱਸਪਤਾਲ ਚੁਣੇ ਗਏ ਹਨ ਉਨ੍ਹਾਂ ਵਿੱਚ ਸ਼ਾਮਲ ਹਨ :
• 76 ਗ੍ਰੈਨਵਿਲ ਸਟਰੀਟ ਉੱਤੇ ਸਥਿਤ ਵੁਮਨਜ਼ ਕਾਲਜ ਹਾਸਪਿਟਲ
• 101 ਕਾਲਜ ਸਟਰੀਟ ਉੱਤੇ ਯੂਨੀਵਰਸਿਟੀ ਹੈਲਥ ਨੈੱਟਵਰਕ
• 600 ਯੂਨੀਵਰਸਿਟੀ ਐਵਨਿਊ ਵਿਖੇ ਮਾਊਂਟ ਸਿਨਾਇ ਹਾਸਪਿਟਲ, ਟੋਰਾਂਟੋ

ਇੱਕ ਸਰਕਾਰੀ ਸੂਤਰਊਮਭ੍ਹ ਫੜ ਪਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਇਹ ਟੈਸਟ ਬ੍ਰਿਟਿਸ਼ ਕੋਲੰਬੀਆ ਵਿੱਚ ਕੀਤੇ ਜਾਣ ਵਾਲੇ ਟੈਸਟ ਵਰਗਾ ਹੀ ਹੋਵੇਗਾ| ਇਸ ਲਈ ਹੈਲਥ ਕੈਨੇਡਾ ਤੋਂ ਮਨਜ਼ੂਰੀ ਲੈਣ ਦੀ ਵੀ ਕੋਈ ਲੋੜ ਨਹੀਂ| ਪਰ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਲਈ ਉਨ੍ਹਾਂ ਨੂੰ ਲੈਬ ਵਿੱਚ ਭੇਜਿਆ ਜਾਣਾ ਜ਼ਰੂਰੀ ਹੈ|

ਬੀਸੀ ਵਿੱਚ ਪਿਛਲੇ ਹਫਤੇ ਕਿੰਡਰਗਾਰਟਨ ਤੋਂ ਲੈ ਕੇ 12 ਕਲਾਸ ਤੱਕ ਦੇ ਬੱਚਿਆਂ ਲਈ ਸੇਲਾਈਨ ਗਾਰਗਲ ਟੈਸਟ ਵੀ ਸ਼ੁਰੂ ਕੀਤਾ ਗਿਆ ਹੈ| ਇਸ ਲਈ ਬੱਚਿਆਂ ਤੇ ਟੀਨੇਜਰਜ਼ ਲਈ ਕੋਵਿਡ-19 ਸਬੰਧੀ ਜਾਂਚ ਕਰਵਾਉਣਾ ਸੁਖਾਲਾ ਹੋ ਸਕਦਾ ਹੈ| ਪ੍ਰਾਈਵੇਟ ਅਤੇ ਹੈਲਥ ਅਧਿਕਾਰੀਆਂ ਨੇ ਪਿਛਲੇ ਹਫਤੇ ਇਹ ਆਖਿਆ ਸੀ ਕਿ ਸਲਾਇਵਾ ਅਧਾਰਿਤ ਕੋਵਿਡ-19 ਟੈਸਟ ਇਸ ਸਾਲ ਦੇ ਅੰਤ ਤੱਕ ਉਪਲਬਧ ਹੋਵੇਗਾ|
ਪਬਲਿਕ ਹੈਲਥ ਓਨਟਾਰੀਓ ਦੇ ਚੀਫ ਆਫ ਮਾਇਕਰੋਬਾਇਓਲੋਜੀ ਐਂਡ ਲੈਬੋਰੇਟਰੀ ਸਾਇੰਸ ਦਾ ਕਹਿਣਾ ਹੈ ਕਿ ਇਹ ਟੈਸਟ ਬੱਚਿਆਂ ਤੇ ਉਨ੍ਹਾਂ ਵਿਅਕਤੀਆਂ ਲਈ ਲਾਹੇਵੰਦ ਹੈ ਜਿਹੜੇ ਨੱਕ ਵਿੱਚੋਂ ਸਵੈਬ ਰਾਹੀਂ ਜਾਂਚ ਨਹੀਂ ਕਰਵਾ ਸਕਦੇ ।

Related News

ਓਂਟਾਰੀਓ ਪੁਲਿਸ ਨੇ ਭਾਰਤੀ ਮੂਲ ਦੇ ਚਾਰ ਵਿਅਕਤੀਆਂ ਨੂੰ ਧੋਖਾਧੜੀ ਮਾਮਲੇ ‘ਚ ਕੀਤਾ ਗ੍ਰਿਫਤਾਰ

Rajneet Kaur

ਕਿਸਾਨ ਅੰਦੋਲਨ ਸੰਬੰਧਤ ‘ਟੂਲਕਿੱਟ’ ਮਾਮਲੇ ‘ਚ ਗ੍ਰਿਫ਼ਤਾਰ ਜਲਵਾਯੂ ਕਾਰਕੁੰਨ ਦਿਸ਼ਾ ਰਵੀ ਨੂੰ ਤਿੰਨ ਦਿਨ ਦੀ ਨਿਆਇਕ ਹਿਰਾਸਤ ‘ਚ ਭੇਜਿਆ

Vivek Sharma

ਸਰੀ RCMP ਨੇ ਲਾਪਤਾ ਗੁਰਵਿੰਦਰ ਕੁਲਾਰ ਦਾ ਪਤਾ ਲਗਾਉਣ ‘ਚ ਜਨਤਾ ਤੋਂ ਕੀਤੀ ਮਦਦ ਦੀ ਮੰਗ

Rajneet Kaur

Leave a Comment