channel punjabi
Canada News North America

ਓਂਟਾਰੀਓ ‘ਚ ਸਖ਼ਤੀ : ਆਊਟਡੋਰ ਇਕੱਠ ਦੀ ਗਿਣਤੀ ’ਚ ਕੀਤੀ 75 ਫ਼ੀਸਦੀ ਦੀ ਕਟੌਤੀ

ਟੋਰਾਂਟੋ- ਓਂਟਾਰੀਓ ਵਿਚ ਵਧੇ ਕੋਰੋਨਾ ਪ੍ਰਭਾਵਿਤਾਂ ਦੇ ਮਾਮਲੇ ਤੋਂ ਬਾਅਦ ਕਈ ਸਖਤ ਕਦਮ ਚੁੱਕੇ ਗਏ ਹਨ । ਸੂਬਾ ਸਰਕਾਰ ਵੱਲੋਂ ਆਮ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਰਾਹਤ ਵਿਚ ਕਟੌਤੀ ਕਰ ਦਿੱਤੀ ਗਈ ਹੈ ।
ਕ੍ਹਕ੍ਰਠ
ਸੂਬੇ ਦੇ ਮੁੱਖ ਮੰਤਰੀ ਕਈ ਦਿਨਾਂ ਤੋਂ ਚਿਤਾਵਨੀ ਦਿੰਦੇ ਆ ਰਹੇ ਸਨ ਕਿ ਜੇਕਰ ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧਦੀ ਗਈ ਤਾਂ ਉਹ ਸਖ਼ਤ ਹਿਦਾਇਤਾਂ ਲਗਾਉਣਗੇ, ਤੇ ਅਜਿਹਾ ਹੀ ਹੋਇਆ ਹੈ। ਜਿਨ੍ਹਾਂ ਖੇਤਰਾਂ ਵਿਚ ਕੋਰੋਨਾ ਮਾਮਲੇ ਵੱਧ ਹਨ, ਉੱਥੇ ਸਖ਼ਤੀ ਕਰ ਦਿੱਤੀ ਗਈ ਹੈ।

ਸੂਬੇ ਦੇ ਮੁੱਖ ਮੰਤਰੀ ਡੱਗ ਫੋਰਡ ਕਹਿ ਚੁੱਕੇ ਹਨ ਕਿ ਉਹ ਲੋਕਾਂ ਦੇ ਇਕੱਠ ਦੀ ਗਿਣਤੀ ਘਟਾ ਰਹੇ ਹਨ। ਟੋਰਾਂਟੋ, ਓਟਾਵਾ ਅਤੇ ਪੀਲ ਰੀਜਨ ਖੇਤਰ ਵਿਚ ਹੁਣ ਆਊਟਡੋਰ ਇਕੱਠ ਦੀ ਗਿਣਤੀ 100 ਤੋਂ ਘਟਾ ਕੇ 25 ਕਰ ਦਿੱਤੀ ਗਈ ਹੈ ਅਤੇ ਇਨਡੋਰ ਇਕੱਠ ਨੂੰ 50 ਤੋਂ ਘਟਾ ਕੇ 10 ਕਰ ਦਿੱਤਾ ਗਿਆ ਹੈ। ਇਸ ਫੈਸਲੇ ਦਾ ਸਾਰੇ ਮੇਅਰਾਂ ਨੇ ਨਿੱਘਾ ਸਵਾਗਤ ਕੀਤਾ ਹੈ। ਹਾਲਾਂਕਿ ਮਾਰਖਮ ਮੇਅਰ ਨੇ ਕਿਹਾ ਕਿ ਇਸ ਪਾਲਿਸੀ ਨੂੰ ਵੱਡੇ ਪੱਧਰ ‘ਤੇ ਕਿਉਂ ਲਾਗੂ ਨਹੀਂ ਕੀਤਾ ਗਿਆ ।

ਹਾਲਾਂਕਿ ਧਾਰਮਿਕ ਇਕੱਠ, ਜਿੰਮ, ਰੈਸਟੋਰੈਂਟ ਤੇ ਸਕੂਲ ਆਦਿ ਵਿਚ ਗਿਣਤੀ ਲਈ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਫੋਰਡ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਗੈਰ-ਕਾਨੂੰਨੀ ਢੰਗ ਨਾਲ ਸਮਾਜਕ ਇਕੱਠ ਕਰਦਾ ਹੈ ਤਾਂ ਉਸ ਨੂੰ 10,000 ਡਾਲਰ ਤੱਕ ਦਾ ਜੁਰਮਨਾ ਲੱਗ ਸਕਦਾ ਹੈ। ਇਸ ਦੇ ਨਾਲ ਹੀ ਇਸ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ 750 ਡਾਲਰ ਦੀ ਜੁਰਮਾਨਾ ਟਿਕਟ ਲੱਗੇਗੀ। ਉਨ੍ਹਾਂ ਕਿਹਾ ਕਿ ਕੁਝ ਲੋਕ ਰੋਜ਼ਾਨਾ ਪਾਰਟੀਆਂ ਕਰ ਰਹੇ ਹਨ ਤੇ ਇਸ ਕਾਰਨ ਪੂਰੇ ਦੇਸ਼ ਦੇ ਲੋਕਾਂ ਵਿਚ ਕੋਰੋਨਾ ਫੈਲਣ ਦਾ ਖਤਰਾ ਵੱਧ ਰਿਹਾ ਹੈ। ਇਸੇ ਲਈ ਉਨ੍ਹਾਂ ਨੇ ਦੇਸ਼ ਵਿਚ ਸਭ ਤੋਂ ਭਾਰੀ ਜੁਰਮਾਨਾ ਆਪਣੇ ਸੂਬੇ ਵਿਚ ਲਾਇਆ ਹੈ।

Related News

ਮੰਗਲਵਾਰ ਨੂੰ ਕੈਨੇਡਾ ‘ਚ ਕੋਰੋਨਾ ਦੇ 792 ਨਵੇਂ ਮਾਮਲੇ ਹੋਏ ਦਰਜ

Vivek Sharma

BIG BREAKING : ਜੋ ਬਿਡੇਨ ਜਿੱਤ ਦੇ ਬੇਹੱਦ ਕਰੀਬ, ਹਾਸਲ ਕੀਤੀਆਂ 264 ਇਲੈਕਟੋਰਲ ਵੋਟਾਂ, ਰਾਸ਼ਟਰਪਤੀ ਦਾ ਅਹੁਦਾ 6 ਕਦਮਾਂ ਦੇ ਫ਼ਾਸਲੇ ‘ਤੇ

Vivek Sharma

ਅਮਰੀਕੀ ਵੀਜ਼ਾ ਵਿੱਚ ਗੜਬੜੀ ਰੋਕਣ ਲਈ ਲਾਗੂ ਕੀਤੇ ਗਏ ਨਵੇਂ ਨਿਯਮ

Vivek Sharma

Leave a Comment