channel punjabi
Canada International News

ਏਅਰ ਬੱਬਲ ਸਮਝੌਤੇ ਅਧੀਨ ਭਾਰਤ ਅਤੇ ਕੈਨੇਡਾ ਦਰਮਿਆਨ ਚੱਲਣਗੀਆਂ 56 ਹੋਰ ਉਡਾਣਾਂ

ਏਅਰ ਬੱਬਲ ਸਮਝੌਤਾ ਭਾਰਤ ਅਤੇ ਕੈਨੇਡਾ ਦਰਮਿਆਨ ਬਣਿਆ ਮਜ਼ਬੂਤ ਕੜੀ

ਕੈਨੇਡਾ ਵੱਲੋਂ ਕੌਮਾਂਤਰੀ ਉਡਾਣਾਂ ਸਤੰਬਰ ਦੇ ਅਖੀਰ ਤੱਕ ਬੰਦ ਰੱਖਣ ਦੇ ਬਾਵਜੂਦ ਭਾਰਤੀ ਜਹਾਜ਼ਾਂ ਨੂੰ ਦਿੱਤੀ ਇਜਾਜ਼ਤ

ਦੋਹਾਂ ਮੁਲਕਾਂ ਦੇ ਨਾਗਰਿਕ ਸਤੰਬਰ ਮਹੀਨੇ ਦੌਰਾਨ ਵੀ ਜਾ ਸਕਣਗੇ ਇਧਰੋਂ-ਉਧਰ

ਵੰਦੇ ਭਾਰਤ ਮਿਸ਼ਨ ਤਹਿਤ ਭੇਜੀਆਂ ਗਈਆਂ ਫਲਾਈਟਾਂ ਦੀ ਗਿਣਤੀ ਸਤੰਬਰ ਤੱਕ 100 ਤੋਂ ਹੋਵੇਗੀ ਪਾਰ

ਟੋਰਾਂਟੋ: ਕੈਨੇਡਾ ਨੇ ਆਪਣੀ ਸਰਹੱਦ ਕੌਮਾਂਤਰੀ ਉਡਾਣਾਂ ਲਈ ਅਜੇ ਸਤੰਬਰ ਦੇ ਅਖੀਰ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਪਰ ਭਾਰਤ ਨਾਲ ਏਅਰ ਬੱਬਲ ਸਮਝੌਤੇ ਤਹਿਤ ਭਾਰਤ ਤੇ ਕੈਨੇਡਾ ਵਿਚਕਾਰ ਉਡਾਣਾਂ ਨੂੰ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ । ਇਸ ਨਾਲ ਭਾਰਤ ਤੋਂ ਕੈਨੇਡਾ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ, ਕਿਉਂਕਿ ਦੋਹਾਂ ਮੁਲਕਾਂ ਦਰਮਿਆਨ ਸਿਰਫ਼ ਇਕ-ਦੂਜੇ ਦੀਆਂ ਉਡਾਨਾਂ ਲਈ ਹੀ ਆਗਿਆ ਦਿੱਤੀ ਗਈ ਹੈ ।

ਉੱਥੇ ਹੀ, ਕੋਰੋਨਾ ਵਾਇਰਸ ਕਾਰਨ ਕੈਨੇਡਾ ਵਿਚ ਫਸੇ ਭਾਰਤੀਆਂ ਨੂੰ ਵਾਪਸ ਦੇਸ਼ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਤਹਿਤ ਭੇਜੀਆਂ ਗਈਆਂ ਫਲਾਈਟਾਂ ਦੀ ਗਿਣਤੀ ਸਤੰਬਰ ਤੱਕ 100 ਤੋਂ ਪਾਰ ਹੋ ਜਾਵੇਗੀ। ਇਸ ਦੇ ਨਾਲ ਹੀ ਵੰਦੇ ਭਾਰਤ ਮਿਸ਼ਨ ਦੇ 6ਵੇਂ ਪੜਾਅ ਤਹਿਤ 24 ਅਕਤੂਬਰ ਤੱਕ ਟੋਰਾਂਟੋ ਤੇ ਵੈਨਕੁਵਰ ਅਤੇ ਭਾਰਤੀ ਸ਼ਹਿਰਾਂ ਵਿਚਕਾਰ 56 ਹੋਰ ਫਲਾਈਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਭਾਰਤ ਤੇ ਕੈਨੇਡਾ ਵਿਚਕਾਰ ਅਗਸਤ ਮਹੀਨੇ ਏਅਰ ਬੱਬਲ ਸਮਝੌਤਾ ਹੋਇਆ ਸੀ ਅਤੇ ਏਅਰ ਇੰਡੀਆ ਤੇ ਏਅਰ ਕੈਨੇਡਾ ਨੂੰ ਇਕ-ਦੂਜੇ ਦੇਸ਼ਾਂ ਵਿਚ ਭੇਜਣ ਦੀ ਮਨਜ਼ੂਰੀ ਦਿੱਤੀ ਗਈ ਹੈ। ਵੰਦੇ ਭਾਰਤ ਮਿਸ਼ਨ ਤਹਿਤ ਕੈਨੇਡਾ ਤੋਂ 13 ਹਜ਼ਾਰ ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ, ਜਿਸ ਵਿਚ ਭਾਰਤੀ ਵਿਦਿਆਰਥੀ ਵੀ ਹਨ।


ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਵਾਪਸ ਆ ਰਹੇ ਲੋਕਾਂ ਲਈ 14 ਦਿਨ ਦਾ ਇਕਾਂਤਵਾਸ ਤੇ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਹੈ। ਏਅਰ ਬੱਬਲ ਸਮਝੌਤੇ ਤਹਿਤ ਏਅਰ ਇੰਡੀਆ ਦਿੱਲੀ ਤੋਂ ਉਡਾਣਾਂ ਭਰੇਗੀ ਤੇ ਅੰਮ੍ਰਿਤਸਰ, ਕੋਚੀ, ਮੁੰਬਈ, ਅਹਿਮਦਾਬਾਦ, ਚੇਨੱਈ ਤੇ ਬੈਂਗਲੁਰੂ ਨੂੰ ਵੀ ਨਾਲ ਜੋੜੇਗੀ ।

Related News

ਖਾਸ ਖ਼ਬਰ : ਕੋਰੋਨਾ ਦੀ ਦੁਨੀਆ ਭਰ ‘ਚ ਤਬਾਹੀ ਬਰਕਰਾਰ, 24 ਘੰਟਿਆਂ ‘ਚ ਸਾਹਮਣੇ ਆਏ 6.26 ਲੱਖ ਮਾਮਲੇ

Vivek Sharma

ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ ਨੂੰ ਲੈ ਕੇ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੀ ਗਿ੍ਰਫ਼ਤਾਰੀ ਦੇ ਹੁਕਮ ਜਾਰੀ

Rajneet Kaur

ਮਹਾਂਮਾਰੀ ਦੇ ਦੌਰਾਨ ਫਲੂ ਦੇ ਕੇਸਾਂ ਦੀ ਗਿਣਤੀ ‘ਚ ਆਈ ਕਮੀ

Rajneet Kaur

Leave a Comment