channel punjabi
International News USA

ਅਮਰੀਕਾ ਵਿਖੇ ਇੱਕ ਦਿਨ ‘ਚ 1 ਲੱਖ ਤੋਂ ਵੱਧ ਕੋਰੋਨਾ ਪਾਜ਼ਿਟਿਵ ਮਾਮਲੇ ਆਏ ਸਾਹਮਣੇ

ਵਾਸ਼ਿੰਗਟਨ : ਕੈਨੇਡਾ ਦੀ ਤਰਾਂ ਅਮਰੀਕਾ ਵਿੱਚ ਵੀ ਕੋਰੋਨਾ ਦੀ ਦੂਜੀ ਲਹਿਰ ਲਗਾਤਾਰ ਵਧਦੀ ਜਾ ਰਹੀ ਹੈ ਅਮਰੀਕਾ ‘ਚ ਕੋਰੋਨਾ ਵਾਇਰਸ ਦਾ ਲਹਿਰ ਨੇ ਤਬਾਹੀ ਮਚਾ ਦਿੱਤੀ ਹੈ। ਇੱਥੇ ਇਕ ਦਿਨ ‘ਚ ਕੋਰੋਨਾ ਦੇ ਇਕ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਅਮਰੀਕਾ ‘ਚ ਬੀਤੇ 8 ਦਿਨਾਂ ਤੋਂ ਲਗਾਤਾਰ ਕੋਰੋਨਾ ਦੇ ਇਕ ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਇਸ ਨਾਲ ਅਮਰੀਕਾ ‘ਚ ਕੋਰੋਨਾ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ।

ਅਮਰੀਕੀ ਰਾਸ਼ਟਰਪਤੀ ਚੋਣਾਂ ਕਾਰਨ ਕੁਝ ਦਿਨ ਪਹਿਲਾ ਅਮਰੀਕਾ ‘ਚ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਸਨ। ਕੋਰੋਨਾ ਟੈਲੀ ਦੇ ਮੁਤਾਬਕ ਅਮਰੀਕਾ ‘ਚ ਬੀਤੇ 24 ਘੰਟਿਆਂ ‘ਚ ਕਮਦੇ ਲਗਾਤਾਰ ਦੂਜੇ ਦਿਨ ਰਿਕਾਰਡਤੋੜ ਇਕ ਲੱਖ 42 ਹਜ਼ਾਰ 279 ਮਾਮਲੇ ਸਾਹਮਣੇ ਆਏ ਹਨ। ਅਮਰੀਕਾ ‘ਚ ਪਿਛਲੇ ਅੱਠ ਦਿਨਾਂ ਤੋਂ ਹਰ ਰੋਜ਼ ਕੋਰੋਨਾ ਦੇ ਇਕ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਇਸ ਨਾਲ ਹੀ ਅਮਰੀਕਾ ‘ਚ ਭਰਤੀ ਹੋਏ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ।

ਅਮਰੀਕਾ ‘ਚ ਕੋਰੋਨਾ ਕਾਰਨ ਹਸਪਤਾਲ ‘ਚ ਭਰਤੀ ਮਰੀਜਾਂ ਦੀ ਗਿਣਤੀ ਬੁੱਧਵਾਰ ਸ਼ਾਮ ਤਕ ਘੱਟ ਤੋਂ ਘੱਟ 64,939 ਹੋ ਗਈ। ਇੱਥੇ ਅੰਕੜਾ ਕੋਰੋਨਾ ਕਾਲ ਦੌਰਾਨ ਸਭ ਤੋਂ ਜ਼ਿਆਦਾ ਹੈ।
ਅਮਰੀਕਾ ‘ਚ ਕੋਰੋਨਾ ਕਾਰਨ ਇਹ ਵੀ ਨੇ ਐਂਚ ਮਰਨ ਲੋਕਾਂ ਦੀ ਗਿਣਤੀ ‘ਚ 1400 ਤੋਂ ਜ਼ਿਆਦਾ ਹੋਏ ਹਨ। ਪਿਛਲੇ 24 ਘੰਟੇ ‘ਚ ਅਮਰੀਕਾ ‘ਚ 1464 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ।
ਨਿਊਯਾਰਕ ਦੇ ਗਵਰਨਰ ਐਂਡਰਿਊ ਨੇ ਬੁੱਧਵਾਰ ਨੂੰ ਅਮਰੀਕਾ ‘ਚ ਕੋਰੋਨਾ ਪ੍ਰਕੋਪ ਦਾ ਕੇਂਦਰ ਬਣੇ ਇਹਨਾਂ ਸੂਬਿਆਂ ਦੇ ਲੋਕਾਂ ਦੀ ਹਿਫ਼ਾਜ਼ਤ ਲਈ ਪਾ ਨੂੰ ਸਖਤੀ ਨਾਲ ਲਾਗੂ ਕਰਨ ਦਾ ਫੈਸਲਾ ਲਿਆ ਹੈ

Related News

ਪੰਜਾਬ ‘ਚ ਵਧੇ ਕੋਰੋਨਾ ਦੇ ਮਾਮਲੇ, ਵੀਰਵਾਰ ਤੋਂ ਨਾਈਟ ਕਰਫਿਊ ਦਾ ਸਮਾਂ ਵਧਾਇਆ ਗਿਆ,ਮੁੱਖ ਮੰਤਰੀ ਨੇ ਕਿਹਾ ਸਥਿਤੀ ਕਾਬੂ ਹੇਠ ਹੋਣ ਤੱਕ ਜਾਰੀ ਰਹੇਗਾ ਨਾਈਟ ਕਰਫਿਊ

Vivek Sharma

ਕਿਉਬਿਕ 2022 ਤੱਕ 3,500 ਪ੍ਰਾਈਵੇਟ ਡੇਅ ਕੇਅਰ ਸਪਾਟਸ ਨੂੰ ਸਬਸਿਡੀ ‘ਚ ਕਰੇਗਾ ਤਬਦੀਲ

Rajneet Kaur

26 ਜਨਵਰੀ ਦੀਆਂ ਹਿੰਸਕ ਝੜਪਾਂ ਤੋਂ ਬਾਅਦ ਪੰਜਾਬ ਦੇ ਲਾਪਤਾ 70 ਵਿਅਕਤੀ ਦਿੱਲੀ ਦੀਆਂ ਜੇਲ੍ਹਾਂ ਵਿੱਚ ਬੰਦ: ਕੈਪਟਨ

Vivek Sharma

Leave a Comment