channel punjabi
International News

ਅਮਰੀਕਾ ਦਾ ਫ਼ੈਸਲਾ ਕੌਮਾਂਤਰੀ ਕਾਨੂੰਨ ਅਤੇ ਕੌਮਾਂਤਰੀ ਸਬੰਧਾਂ ਦੇ ਬੁਨਿਆਦੀ ਸਿਧਾਂਤਾਂ ਦਾ ਉਲੰਘਣ : ਚੀਨ

ਅਮਰੀਕੀ ਕਾਰਵਾਈ ‘ਤੇ ਭੜਕਿਆ ਬੀਜਿੰਗ

ਦੂਤਘਰ ਨੂੰ ਬੰਦ ਕਰਨ ਦੇ ਹੁਕਮ ਗੈਰਜ਼ਿੰਮੇਵਾਰਾਨਾ

ਚੋਣਾਂ ਕਾਰਨ ਟਰੰਪ ਕਰ ਰਹੇ ਨੇ ਅਜਿਹੇ ਫ਼ੈਸਲੇ : ਬੀਜਿੰਗ

ਬੀਜਿੰਗ : ਚੀਨ ਨੇ ਅਮਰੀਕਾ ਵੱਲੋਂ ਚੀਨੀ ਵਣਜ ਦੂਤਘਰ ਨੂੰ ਬੰਦ ਕਰਨ ਦੇ ਹੁਕਮਾਂ ਦੀ ਜ਼ੋਰਦਾਰ ਨਿੰਦਾ ਕੀਤੀ ਹੈ । ਬੀਜਿੰਗ ਨੇ ਅਮਰੀਕਾ ਦੀ ਇਸ ਕਾਰਵਾਈ ਨੂੰ ਮੰਦਭਾਗੀ ਅਤੇ ਬਦਨਾਮ ਕਰਨ ਦੀ ਚਾਲ ਦੱਸਿਆ ਹੈ।

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਕਿ ਵਣਜ ਦੂਤਘਰ ਨੂੰ ਬੰਦ ਕਰਵਾਉਣ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤੇ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਣਗੇ। ਇਹ ਕੌਮਾਂਤਰੀ ਕਾਨੂੰਨ ਅਤੇ ਕੌਮਾਂਤਰੀ ਸਬੰਧਾਂ ਦੇ ਬੁਨਿਆਦੀ ਸਿਧਾਂਤਾਂ ਦਾ ਉਲੰਘਣ ਹੈ। ਚੀਨੀ ਅਧਿਕਾਰੀਆਂ ਨੇ ਕਦੇ ਵੀ ਡਿਪਲੋਮੈਟਿਕ ਮਰਿਆਦਾ ਦਾ ਉਲੰਘਣ ਨਹੀਂ ਕੀਤਾ।

ਵਾਸ਼ਿੰਗਟਨ ਸਥਿਤ ਚੀਨੀ ਦੂਤਘਰ ਨੇ ਅਮਰੀਕਾ ਦੀ ਕਾਰਵਾਈ ਨੂੰ ਉਕਸਾਉਣ ਵਾਲੀ ਦੱਸਦੇ ਹੋਏ ਇਸ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਹੈ। ਚੀਨ ਦੇ ਸਰਕਾਰੀ ਅਖ਼ਬਾਰ ‘ਚਾਈਨਾ ਡੇਲੀ’ ਨੇ ਚੀਨੀ ਵਣਜ ਦੂਤਘਰ ਨੂੰ ਬੰਦ ਕਰਨ ਦੇ ਅਮਰੀਕੀ ਫਰਮਾਨ ਨੂੰ ਟਰੰਪ ਦਾ ਚੋਣ ਸਟੰਟ ਦੱਸਿਆ ਹੈ। ਅਖ਼ਬਾਰ ਮੁਤਾਬਿਕ ਟਰੰਪ ਪ੍ਰਸ਼ਾਸਨ ਦੁਨੀਆ ਦੀਆਂ ਨਜ਼ਰਾਂ ਵਿਚ ਚੀਨ ਨੂੰ ਖਲਨਾਇਕ ਸਾਬਿਤ ਕਰਨਾ ਚਾਹੁੰਦਾ ਹੈ।

ਅਮਰੀਕਾ ਵਿਚ ਟਰੰਪ ਵੱਲੋਂ ਲਏ ਫੈਸਲੇ ਨੂੰ ਸਹੀ ਦੱਸਿਆ ਜਾ ਰਿਹਾ ਹੈ। ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਇਹ ਕਦਮ ਬਹੁਤ ਪਹਿਲਾਂ ਚੁੱਕ ਲਿਆ ਜਾਣਾ ਚਾਹੀਦਾ ਸੀ।

Related News

ਅਲਬਰਟਾ ‘ਚ ਮੰਗਲਵਾਰ ਨੂੰ ਕੋਰੋਨਾ ਦੇ 456 ਮਾਮਲੇ ਹੋਏ ਦਰਜ

Rajneet Kaur

ਕੈਨੇਡਾ: ਗਵਰਨਰ ਜਨਰਲ ਜੂਲੀ ਪੇਅਟ ‘ਤੇ ਅਪਣੇ ਕਰਮਚਾਰੀਆਂ ਨਾਲ ਦੁਰਵਿਵਹਾਰ ਕਰਨ ਦੇ ਲੱਗੇ ਦੋਸ਼

Rajneet Kaur

ਓਨਟਾਰੀਓ ‘ਚ ਪੰਜ ਗੱਡੀਆਂ ਦੀ ਆਪਸ ‘ਚ ਟੱਕਰ, 65 ਸਾਲਾ ਮਹਿਲਾ ਦੀ ਮੌਕੇ ‘ਤੇ ਮੌਤ

Rajneet Kaur

Leave a Comment