channel punjabi
Canada International News North America

ਅਦਾਲਤ ਨੇ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਕੀਤਾ ਡਿਪੋਰਟ, ਹਵਾਈ ਜਹਾਜ਼ ਵਿੱਚ ਕੀਤਾ ਸੀ ਹੰਗਾਮਾ !

ਅਦਾਲਤ ਨੇ ਸੁਣਾਇਆ ਵੱਡਾ ਅਤੇ ਅਹਿਮ ਫੈਸਲਾ

ਭਾਰਤੀ ਮੂਲ ਦੇ ਵਿਅਕਤੀ ਨੂੰ ਭੇਜਿਆ ਜਾਵੇਗਾ ਵਾਪਿਸ ਭਾਰਤ

ਜ਼ਹਾਜ਼ ਚ ਵਾਪਰੀ ਘਟਨਾ ਤੋਂ ਬਾਅਦ ਅਦਾਲਤ ਦਾ ਫੈਸਲਾ

ਵਿਨਿਪੱਗ : ਸਰੀ ਨਿਵਾਸੀ ਭਾਰਤੀ ਮੂਲ ਦੇ ਇੱਕ ਵਿਅਕਤੀ ‘ਤੇ ਕੈਨੇਡਾ ਵਿੱਚ ਹਵਾਈ ਯਾਤਰਾ ਕਰਨ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਥਾਨਕ ਅਦਾਲਤ ਨੇ ਪਿਛਲੇ ਮਹੀਨੇ ਵਾਪਰੀ ਇੱਕ ਘਟਨਾ ਤੋਂ ਬਾਅਦ ਇਸ ਵਿਅਕਤੀ ਨੂੰ ਵਾਪਸ ਭਾਰਤ ਭੇਜਣ (ਡਿਪੋਰਟ) ਦੇ ਹੁਕਮ ਦਿੱਤੇ ਹਨ। ਪਿਛਲੇ ਮਹੀਨੇ ਹਵਾਈ ਯਾਤਰਾ ਦੌਰਾਨ ਇਸ ਵਿਅਕਤੀ ਨੇ ਜਹਾਜ਼ ਵਿੱਚ ਤੰਬਾਕੂਨੋਸ਼ੀ ਕੀਤੀ,ਹੰਗਾਮਾ ਕੀਤਾ, ਜਿਸ ਕਾਰਨ ਹਵਾਈ ਜਹਾਜ਼ ਨੂੰ ਰਾਹ ਵਿੱਚੋਂ ਹੀ ਮੁੜਨਾ ਪਿਆ ਸੀ।

59 ਸਾਲਾ ਬਲਵੀਰ ਸਿੰਘ ਨੇ 15 ਜੂਨ ਨੂੰ ਵੈਨਕੂਵਰ ਤੋਂ ਟੋਰਾਂਟੋ ਜਾਣ ਵਾਲੀ ਉਡਾਣ ਫੜ੍ਹੀ ਸੀ। ਉਡਾਣ ਦੌਰਾਨ ਹੀ ਬਲਵੀਰ ਨੇ ਤੰਬਾਕੂਨੋਸ਼ੀ ਕਰਨ ਤੋਂ ਰੋਕੇ ਜਾਣ ਤੋਂ ਬਾਅਦ ਹੰਗਾਮਾ ਕੀਤਾ ਸੀ, ਅਦਾਲਤ ਨੇ ਇਨ੍ਹਾਂ ਦੋਸ਼ਾਂ ਨੂੰ ਸਹੀ ਪਾਉਂਦੇ ਹੋਏ ਬਲਬੀਰ ਸਿੰਘ ਨੂੰ ਸਜ਼ਾ ਸੁਣਾਈ ਹੈ।

ਅਦਾਲਤ ਨੇ ਇਹ ਵੀ ਮੰਨਿਆ ਹੈ ਕਿ ਜਹਾਜ ਵਿਚ ਆਦੇਸ਼ ਦਿੱਤੇ ਜਾਣ ‘ਤੇ ਬਲਵੀਰ ਸਿੰਘ ਨੇ ਮੁਖੌਟਾ ਪਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ,ਅਤੇ ਉਹ ਹਵਾਈ ਜਹਾਜ਼ ਦੇ ਅਮਲੇ ਨਾਲ ਲੰਮਾ ਸਮਾਂ ਉਲਝਦਾ ਵੀ ਰਿਹਾ, ਜਹਾਜ਼ ਅੰਦਰ ਖ਼ਾਸਾ ਹੰਗਾਮਾ ਕੀਤਾ ।

ਉਸਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਬਲਵੀਰ ਸਿੰਘ 12 ਸਾਲ ਪਹਿਲਾਂ ਕੈਨੇਡਾ ਆਇਆ ਸੀ, ਪਰ ਹਾਲ ਹੀ ਵਿੱਚ ਉਹ ਬੇਘਰ ਹੋ ਗਿਆ । ਵਕੀਲ ਨੇ ਕਿਹਾ ਕਿ ਬਲਵੀਰ ਸਿੰਘ ਨੂੰ ਸ਼ੂਗਰ ਹੈ ਅਤੇ ਉਹ ਉਡਾਣ ਤੋਂ ਪਹਿਲਾਂ ਬਲੱਡ ਸ਼ੂਗਰ ਦੇ ਘੱਟ ਪੱਧਰ ਨਾਲ ਨਜਿੱਠ ਰਿਹਾ ਸੀ ਅਤੇ ਇਸੇ ਕਾਰਨ ਉਹ ਜਹਾਜ਼ ਵਿੱਚ ਪੀ ਰਿਹਾ ਸੀ।

ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਹੁਣ ਕੋਵਿਡ -19 ਮਹਾਂਮਾਰੀ ਦੇ ਕਾਰਨ ਦੇਸ਼ ਨਿਕਾਲਾ ਨਹੀਂ ਦਿੱਤਾ ਜਾ ਸਕਦਾ, ਪਰ ਓਨਟਾਰੀਓ ਵਿੱਚ ਰਿਸ਼ਤੇਦਾਰ ਨਾਲ ਰਹਿਣ ਦੀ ਜ਼ਰੂਰਤ ਹੋਏਗੀ, ਬਾਅਦ ਵਿਚ ਉਹ ਭਾਰਤ ਪਰਤ ਸਕਦਾ ਹੈ।

ਅਦਾਲਤ ਨੇ ਸਿੰਘ ਨੂੰ ਪੰਜ ਦਿਨਾਂ ਦੀ ਹਿਰਾਸਤ ਦੀ ਸਜ਼ਾ ਵੀ ਸੁਣਾਈ ਹੈ, ਜਿਹੜੀ ਉਹ ਪਹਿਲਾਂ ਹੀ ਪੂਰੀ ਕਰ ਚੁੱਕਾ ਹੈ।

Related News

ਬਰੈਂਪਟਨ ‘ਚ ਹੋਈ ਗੋਲੀਬਾਰੀ ‘ਚ 20 ਸਾਲਾਂ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ

Rajneet Kaur

ਅਮਰੀਕਾ’ਚ ਹੋਈ ਸਾਈਬਰ ਘੁਸਪੈਠ ਨੂੰ ਲੈ ਕੇ ਘਿਰਿਆ ਰੂਸ, ਅਮਰੀਕਾ ਰੂਸ ‘ਤੇ ਪਾਬੰਦੀਆਂ ਲਗਾਉਣ ਦੀ ਤਿਆਰੀ ਵਿੱਚ

Vivek Sharma

ਅਮਰੀਕਾ ਤੇ ਕੈਨੇਡਾ ‘ਚ ਲੋਕ ਇੱਕ ਨਵੇਂ ਬੈਕਟੀਰੀਆ ਨਾਲ ਸੰਕ੍ਰਮਿਤ, ਕੋਰੋਨਾ ਵਾਇਰਸ ਤੋਂ ਬਾਅਦ ਹੁਣ ਪਿਆਜ਼ ਬਣੇ ਖਤਰਾ

Rajneet Kaur

Leave a Comment