channel punjabi
Canada International North America

ਨੌਜਵਾਨਾਂ ਨੂੰ ਕੋਰੋਨਾ ਬਾਰੇ ਜਾਗਰੂਕ ਕਰਨ ਲਈ ਟੋਰਾਂਟੋ ਦੇ ਮੇਅਰ ਨੇ ਕੀਤਾ ਉਪਰਾਲਾ, ਟਿਕਟਾਕ ਜ਼ਰੀਏ ਦਿੱਤਾ ਅਹਿਮ ਸੁਨੇਹਾ

ਟੋਰਾਂਟੋ: ਕੈਨੇਡਾ ਦੇ ਬਹੁਤ ਸਾਰੇ ਇਲਾਕਿਆਂ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ। ਲੋਕਾਂ ਨੂੰ ਵਾਇਰਸ ਤੋਂ ਬਚਾਉਣ ਲਈ ਸਰਕਾਰ ਵਲੋਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਸਭ ਦੇ ਬਾਵਜੂਦ ਕੋਰੋਨਾ ਦੇ ਲਗਾਤਾਰ ਵਧਦੇ ਮਾਮਲੇ ਲੋਕਾਂ ਦੀ ਲਾਪਰਵਾਹੀ ਦਾ ਵੀ ਸੰਕੇਤ ਦਿੰਦੇ ਹਨ। ਸਰਕਾਰ ਵੱਲੋਂ ਹੁਣ ਸੋਸ਼ਲ ਮੀਡੀਆ ਜ਼ਰੀਏ ਵੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਇਸੇ ਅਧੀਨ ਟੋਰਾਂਟੋ ਦੇ ਮੇਅਰ ਜੋਹਨ ਟੋਰੀ ਨੇ ਟਿਕਟਾਕ ‘ਤੇ ਵੀਡੀਓਜ਼ ਬਣਾ ਕੇ ਲੋਕਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਹੈ।

ਉਨ੍ਹਾਂ ਕਿਹਾ ਕਿ ਉਹ ਵੀ ਇਸ ਗੱਲ ਵਿਚ ਵਿਸ਼ਵਾਸ ਕਰਦੇ ਹਨ ਕਿ ਨਵੀਂ ਪੀੜੀ ਨੂੰ ਭਾਸ਼ਣਾਂ ਰਾਹੀਂ ਨਹੀਂ ਸਗੋਂ ਉਨ੍ਹਾਂ ਦੇ ਪਲੈਟਫਾਰਮ ‘ਤੇ ਜਾ ਕੇ ਹੀ ਸਮਝਾਇਆ ਜਾ ਸਕਦਾ ਹੈ। ਸਾਰੇ ਨੌਜਵਾਨ ਟਿਕਟਾਕ ਚਲਾਉਂਦੇ ਹਨ ਅਤੇ ਇਸੇ ਲਈ ਉਹ ਲੋਕਾਂ ਨੂੰ ਇੱਥੇ ਸਮਝਾ ਰਹੇ ਹਨ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਿੰਨਾ ਹੋ ਸਕੇ ਸਭ ਸਮਾਜਕ ਦੂਰੀ ਬਣਾ ਕੇ ਰੱਖਣ। ਹਮੇਸ਼ਾ ਮਾਸਕ ਪਾ ਕੇ ਰੱਖੋ ਤੇ ਵਾਰ-ਵਾਰ ਹੱਥ ਧੋਂਦੇ ਰਹੋ। ਉਹਨਾਂ ਆਸ ਪ੍ਰਗਟਾਈ ਕਿ ਇਸ ਉਪਰਾਲੇ ਨਾਲ ਨੌਜਵਾਨ ਵਰਗ ਅਹਿਤਿਆਤ ਵਰਤੇਗਾ ਤਾਂ ਜੋ ਕਰੋਨਾ ਤੋਂ ਬਚਾ ਕੀਤਾ ਜਾ ਸਕੇ ।

ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸੰਦੇਸ਼ ਦਿੱਤਾ ਕਿ ਜੇਕਰ ਕੋਈ ਬੀਮਾਰ ਹੈ ਤਾਂ ਡਾਕਟਰੀ ਸਲਾਹ ਲੈਣ ਦੇ ਨਾਲ-ਨਾਲ ਆਪਣਾ ਕੋਰੋਨਾ ਟੈਸਟ ਵੀ ਕਰਵਾਉਣ ਤਾਂ ਕਿ ਹੋਰਾਂ ਨੂੰ ਇਸ ਵਾਇਰਸ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਵਧੇਰੇ ਸ਼ਿਕਾਰ ਵੀ ਨੌਜਵਾਨ ਲੋਕ ਹੋ ਰਹੇ ਹਨ। ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਇਲਾਜ ਕਰਵਾ ਰਹੇ ਬਜ਼ੁਰਗ ਵੀ ਇਸ ਵਾਇਰਸ ਦੇ ਵਧੇਰੇ ਸ਼ਿਕਾਰ ਹੋਏ ਹਨ। ਇਸ ਤੋਂ ਪਹਿਲਾਂ ਵੀ ਇਕ ਨੌਜਵਾਨ ਡਾਕਟਰ ਨੇ ਵੀ ਇਸੇ ਤਰ੍ਹਾਂ ਅਜਿਹੀਆਂ ਵੀਡੀਓਜ਼ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਹੈ।

Related News

ਪੀਟਰਬਰੋ: ਫਰੈਸਰਵਿਲ ‘ਚ ਇਕ ਵਰਕਸ਼ਾਪ ‘ਚ ਲੱਗੀ ਅੱਗ

Rajneet Kaur

BIG NEWS : COVID-19 ਪਾਬੰਦੀਆਂ ਵਿਚਕਾਰ ਵੈਨਕੂਵਰ ਦੇ ‘ਕਿੱਟਸ ਬੀਚ’ ‘ਤੇ ਜੰਮ ਕੇ ਹੋਈ ਪਾਰਟੀ, ਪਾਬੰਦੀਆਂ ਦੀਆਂ ਉੱਡੀਆਂ ਧੱਜੀਆਂ

Vivek Sharma

400ਵੇਂ ਪ੍ਰਕਾਸ਼ ਉਤਸਵ ਮੌਕੇ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦੀ ਮੰਗ, ਪ੍ਰਧਾਨ ਮੰਤਰੀ ਟਰੂਡੋ ਨੂੰ ਲਿੱਖੀ ਚਿੱਠੀ

Vivek Sharma

Leave a Comment