channel punjabi
Canada Frontline International News North America

ਕੋਰੋਨਾ ਮਹਾਂਮਾਰੀ ਦੇ ਪਰਛਾਵੇਂ ਹੇਠ ਕੈਨੇਡਾ ਦਿਵਸ ਸੈਲੀਬ੍ਰੇਸ਼ਨ

ਕੋਰੋਨਾ ਮਹਾਂਮਾਰੀ ਦੇ ਪਰਛਾਵੇਂ ਹੇਠ ਕੈਨੇਡਾ ਦਿਵਸ

  • ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਨੇ ਲੋਕਾਂ ਨੂੰ ਦਿੱਤੀ ਵਧਾਈ
  • ਲੋਕਾਂ ਨੂੰ ਵਰਚੁਅਲ ਤਰੀਕੇ ਨਾਲ ਖ਼ੁਸ਼ੀਆਂ ਸਾਂਝੀਆਂ ਕਰਨ ਦੀ ਅਪੀਲ
  • 153ਵੇਂ ਕੈਨੇਡਾ ਦਿਵਸ ਮੌਕੇ ਕੈਨੇਡਾ ਵਾਸੀਆਂ ‘ਚ ਭਾਰੀ ਉਤਸ਼ਾਹ

ਕੈਨੇਡਾ ਡੇਅ ਮੌਕੇ ਕੈਨੇਡਾ ਦੇ ਲੋਕਾਂ ਵਿੱਚ ਖ਼ਾਸਾ ਉਤਸ਼ਾਹ ਨਜ਼ਰ ਆਇਆ। ਕੋਰੋਨਾ ਮਹਾਂਮਾਰੀ ਦੀ ਦਹਿਸ਼ਤ ਵਿਚਾਲੇ ਕੈਨੇਡਾ ਵਾਸੀਆਂ ਨੇ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਕੈਨੇਡਾ ਦੇ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਨੇ ਵੀ ਲੋਕਾਂ ਨੂੰ 153ਵੇਂ ‘ਕੈਨੇਡਾ ਡੇਅ’ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ।

ਬਰੈਂਪਟਨ ਸਾਊਥ ਤੋਂ ਐਮਪੀ ਸੋਨੀਆ ਸਿੱਧੂ ਵੱਲੋਂ ਤਮਾਮ ਮੁਲਕ ਵਾਸੀਆਂ ਨੂੰ ਅਤੇ ਆਪਣੀ ਰਾਈਡਿੰਗ ਦੇ ਲੋਕਾਂ ਨੂੰ ਕੈਨੇਡਾ ਡੇਅ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਸਾਲ ਕੋਵਿਡ-19 ਮਹਾਂਮਾਰੀ ਕਾਰਨ ਵਰਚੂਅਲ ਢੰਗ ਨਾਲ ਸਭ ਨੇ ਇਹ ਦਿਨ ਮਨਾਉਣਾ ਹੈ ਤਾਂ ਜੋ ਇਸ ਬੀਮਾਰੀ ਤੋਂ ਬਚਾਅ ਰੱਖਿਆ ਜਾ ਸਕੇ।

 

ਸੋਨੀਆ ਸਿੱਧੂ, ਐਮ.ਪੀ.

ਬਰੈਂਪਟਨ ਸੈਂਟਰ ਤੋਂ ਐਮ.ਪੀ. ਰਮੇਸ਼ ਸੰਘਾ ਨੇ ਵੀ ਕੈਨੇਡਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ । ਸੰਘਾ ਨੇ ਮਾਂ ਬੋਲੀ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਆਪਣਾ ਸੁਨੇਹਾ ਕੈਨੇਡਾ ਵਾਸੀਆਂ ਨਾਲ ਸਾਂਝਾ ਕੀਤਾ । ਸੰਘਾ ਨੇ ਲੋਕਾਂ ਨੂੰ ਕੋਵਿਡ-19 ਨਾਲ ਨਜਿੱਠਣ ਲਈ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕੀ ਕੈਨੇਡਾ ਇਸ ਮਹਾਂਮਾਰੀ ਤੋਂ ਉਭਰ ਕੇ ਬਾਹਰ ਆਵੇਗਾ । ਅਸੀਂ ਸਾਰੇ ਰਲ ਕੇ ਕੈਨੇਡਾ ਦੀ ਮਜ਼ਬੂਤੀ ਅਤੇ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕਦੇ ਹਾਂ ।

ਰਮੇਸ਼ ਸੰਘਾ, ਐਮ.ਪੀ.

ਬਰੈਂਪਟਨ ਨਾਰਥ ਤੋਂ ਐਮ.ਪੀ. ਰੂਬੀ ਸਹੋਤਾ ਨੇ ਕੈਨੇਡਾ ਵਾਸੀਆਂ ਨੂੰ 153ਵੇਂ ਕੈਨੇਡਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਆਪਣੇ ਸ਼ੁਭ ਕਾਮਨਾਵਾਂ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕੀ ਕੈਨੇਡਾ ਦਿਵਸ ਬਹੁ-ਸੰਸਕ੍ਰਿਤੀ ਅਤੇ ਲੋਕਤੰਤਰ ਪ੍ਰਣਾਲੀ ਦਾ ਪ੍ਰਤੀਕ ਹੈ। ਉਹਨਾਂ ਸਮੂਹ-ਕੈਨੇਡਾ ਵਾਸੀਆਂ ਨੂੰ ਵਰਚੁਅਲ ਤਰੀਕੇ ਨਾਲ ਸੈਲੀਬਰੇਸ਼ਨ ਕਰਨ ਦੀ ਅਪੀਲ ਕੀਤੀ। ਸਿੱਧੂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਹਰ ਤਰਾਂ ਦੀ ਸਾਵਧਾਨੀ ਵਰਤਣੀ ਪਵੇਗੀ ਅਤੇ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ ।

ਰੂਬੀ ਸਹੋਤਾ, ਐਮ.ਪੀ.

ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖੇੜਾ ਨੇ ਵੀ ਸਭ ਨੂੰ ਕੈਨੇਡਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ।

ਕਮਲ ਖੇੜਾ, ਐਮ.ਪੀ.

Related News

ਹੈਮਿਲਟਨ : ਅਪਾਰਟਮੈਂਟ ‘ਚ ਛੁਰੇਬਾਜ਼ੀ ਦੀ ਘਟਨਾ ਤੋਂ ਬਾਅਦ, ਇੱਕ ਵਿਅਕਤੀ ਨੂੰ ਕਤਲ ਦੀ ਕੋਸ਼ਿਸ਼ ਦੇ ਦੋਸ਼ ‘ਚ ਕੀਤਾ ਗਿਆ ਚਾਰਜ

Rajneet Kaur

12 ਵੱਡੀਆਂ ਕੈਨੇਡੀਅਨ ਕੰਪਨੀਆਂ ਕਰਮਚਾਰੀਆਂ ਦੀ ਸਵੈ-ਇੱਛਤ ਰੈਪਿਡ ਕੋਵਿਡ 19 ਟੈਸਟਿੰਗ ਕਰਨਗੀਆਂ ਸ਼ੁਰੂ

Rajneet Kaur

ਕੋਵਿਡ 19 ਦੇ ਵਧਦੇ ਕੇਸ ਕਾਰਨ ਕੈਨੇਡਾ ‘ਚ ਫਿਰ 4 ਹਫਤਿਆਂ ਲਈ ਹੋਵੇਗਾ ਲਾਕਡਾਉਨ

Rajneet Kaur

Leave a Comment