channel punjabi
International News USA

ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਅੱਗ ਦਾ ਅਸਰ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ‘ਤੇ, ਟਰੰਪ ਅਤੇ ਬਿਡੇਨ ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ

ਬਿਡੇਨ ਨੇ ਦਾਗੇ ਸਵਾਲ, ਟਰੰਪ ਬੋਲੇ ਵਿਗਿਆਨ ਵੀ ਨਹੀਂ ਦੇ ਸਕੇਗਾ ਜਵਾਬ

ਇਕ ਦੂਜੇ ਨੂੰ ਘੇਰਣ ਦਾ ਦੋਵੇਂ ਆਗੂ ਨਹੀਂ ਛੱਡ ਰਹੇ ਕੋਈ ਮੌਕਾ

ਵਾਸ਼ਿੰਗਟਨ : ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਦਾ ਅਸਰ ਕੈਨੇਡਾ ਤੱਕ ਪਹੁੰਚ ਚੁੱਕਾ ਹੈ , ਪਰ ਇਹ ਅੱਗ ਦੀਆਂ ਲਪਟਾਂ ਰਾਸ਼ਟਰਪਤੀ ਚੋਣ ਤਕ ਪੁੱਜ ਗਈਆਂ ਹਨ। ਜਲਵਾਯੂ ਪਰਿਵਰਤਨ ਨੂੰ ਅੱਗ ਦਾ ਇਕ ਕਾਰਨ ਬਣਾਇਆ ਜਾ ਰਿਹਾ ਹੈ। ਅੱਗ ਕਿਉਂ ਲੱਗੀ, ਕਿਵੇਂ ਲੱਗੀ ! ਇਸ ਨੂੰ ਲੈ ਕੇ ਰਾਸ਼ਟਰਪਤੀ ਅਹੁਦੇ ਦੇ ਦੋਵੇਂ ਉਮੀਦਵਾਰ ਜ਼ੁਬਾਨੀ ਜੰਗ ਵਿਚ ਉਲਝ ਗਏ ਹਨ। ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਇਸ ਮੁੱਦੇ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਲਗਾਤਾਰ ਸਵਾਲ ਦਾਗ ਰਹੇ ਹਨ। ਉਨ੍ਹਾਂ ਇੱਥੋਂ ਤਕ ਕਹਿ ਦਿੱਤਾ ਕਿ ਟਰੰਪ ਜਲਵਾਯੂ ਵਿਚ ਅੱਗ ਲਗਾਉਣ ਵਾਲਾ ਸ਼ਖ਼ਸ ਹੈ। ਉਧਰ, ਟਰੰਪ ਨੇ ਕਿਹਾ ਕਿ ਜੰਗਲਾਂ ਵਿਚ ਅੱਗ ਕਿਵੇਂ ਲੱਗੀ? ਮੈਨੂੰ ਨਹੀਂ ਲੱਗਦਾ, ਇਸ ਦਾ ਜਵਾਬ ਵਿਗਿਆਨ ਵੀ ਦੇ ਸਕੇਗਾ।

ਅਹਿਮ ਮੁੱਦੇ ‘ਤੇ ਵੱਖਰੀ ਰਾਇ

ਬਿਡੇਨ ਗ੍ਰੀਨ ਹਾਊਸ ਗੈਸਾਂ ਨੂੰ ਜਲਵਾਯੂ ਪਰਿਵਰਤਨ ਦਾ ਕਾਰਨ ਮੰਨਦੇ ਹਨ ਤਾਂ ਟਰੰਪ ਇਸ ਨੂੰ ਨਕਾਰਦੇ ਹਨ। ਜੰਗਲਾਂ ਦੀ ਅੱਗ ‘ਤੇ ਹਫ਼ਤੇ ਭਰ ਤਕ ਚੁੱਪ ਰਹਿਣ ਪਿੱਛੋਂ ਟਰੰਪ ਕੈਲੀਫੋਰਨੀਆ ਪੁੱਜੇ। ਭਿਆਨਕ ਅੱਗ ਕਾਰਨ ਇੱਥੇ ਅਸਮਾਨ ਦਾ ਰੰਗ ਬਦਲ ਗਿਆ ਹੈ। ਲੱਖਾਂ ਲੋਕ ਹਿਜਰਤ ਕਰ ਚੁੱਕੇ ਹਨ ਅਤੇ ਘੱਟ ਤੋਂ ਘੱਟ 27 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇੱਥੇ ਟਰੰਪ ਨੇ ਕਿਹਾ-ਦਰੱਖਤ ਜਦੋਂ ਡਿੱਗ ਕੇ ਸੁੱਕ ਜਾਂਦਾ ਹੈ ਤਾਂ ਮਾਚਿਸ ਦੀ ਤੀਲੀ ਦੀ ਤਰ੍ਹਾਂ ਹੋ ਜਾਂਦਾ ਹੈ। ਇੱਥੇ ਸੁੱਕੇ ਪੱਤੇ ਵੀ ਹੁੰਦੇ ਹਨ ਜੋ ਅੱਗ ਵਿਚ ਘਿਓ ਦਾ ਕੰਮ ਕਰਦੇ ਹਨ। ਇਹ ਮਾਮਲਾ ਜੰਗਲ ਦੇ ਪ੍ਰਬੰਧਾਂ ਨਾਲ ਜੁੜਿਆ ਹੈ, ਜਲਵਾਯੂ ਪਰਿਵਰਤਨ ਨਾਲ ਨਹੀਂ। ਜੰਗਲ ਦੇ ਪ੍ਰਬੰਧਾਂ ਵਿਚ ਖਾਮੀਆਂ ਦੇ ਕਾਰਨ ਹੀ ਅੱਗ ਲੱਗੀ ਹੋਵੇਗੀ।

ਬਿਡੇਨ ਦਾ ਸਿੱਧਾ ਹਮਲਾ : ਚਾਰ ਸਾਲ ਹੋਰ ਦੇਣ ਦੇ ਕਾਬਿਲ ਨਹੀਂ ਹੈ ਟਰੰਪ

ਡੇਲਾਵੇਅਰ ਦੇ ਦੌਰੇ ‘ਤੇ ਪੁੱਜੇ ਬਿਡੇਨ ਨੇ ਇਸ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਟਰੰਪ ਨੂੰ ਹੋਰ ਚਾਰ ਸਾਲ ਦਿੰਦੇ ਹਾਂ ਤਾਂ ਉਹ ਜਲਵਾਯੂ ਪਰਿਵਰਤਨ ਦੇ ਮੁੱਦੇ ਨੂੰ ਇਸ ਤਰ੍ਹਾਂ ਹੀ ਨਕਾਰਦੇ ਰਹਿਣਗੇ। ਇਸ ਲਈ ਹੈਰਾਨੀ ਨਹੀਂ ਕਿ ਹੋਰ ਕਿੰਨੇ ਹੀ ਜੰਗਲ ਸੁਆਹ ਹੋਣਗੇ। ਕਿੰਨੇ ਹੀ ਸ਼ਹਿਰ ਹੜ੍ਹ ਵਿਚ ਡੁੱਬਣਗੇ, ਕਿੰਨੇ ਹੀ ਸ਼ਹਿਰ ਤੂਫ਼ਾਨ ਵਿਚ ਉਜੜਨਗੇ। ਜੇਕਰ ਤੁਸੀਂ ਜਲਵਾਯੂ ਵਿਚ ਅੱਗ ਲਗਾਉਣ ਵਾਲੇ ਨੂੰ ਚੁਣੋਗੇ ਤਾਂ ਇਹ ਅਮਰੀਕਾ ਨੂੰ ਅੱਗ ਵਿਚ ਝੋਕਣ ਵਰਗਾ ਕਦਮ ਹੋਵੇਗਾ। ਬਿਡੇਨ ਨੇ ਕਿਹਾ ਕਿ ਸਾਨੂੰ ਇਕ ਅਜਿਹਾ ਰਾਸ਼ਟਰਪਤੀ ਚਾਹੀਦਾ ਹੈ ਜੋ ਵਿਗਿਆਨ ਦੀ ਕਦਰ ਕਰਦਾ ਹੋਵੇ, ਜਿਸ ਨੂੰ ਇਹ ਸਮਝ ਹੋਵੇ ਕਿ ਜਲਵਾਯੂ ਪਰਿਵਰਤਨ ਕਾਰਨ ਸਾਨੂੰ ਕੀ ਨੁਕਸਾਨ ਹੋ ਰਿਹਾ ਹੈ। ਜੇਕਰ ਅਸੀਂ ਇਸ ਦਿਸ਼ਾ ਵਿਚ ਤੁਰੰਤ ਕਦਮ ਨਾ ਚੁੱਕੇ ਤਾਂ ਪਰਲੋ ਆਉਣ ਵਿਚ ਦੇਰ ਨਹੀਂ ਲੱਗੇਗੀ। ਉਨ੍ਹਾਂ ਕਿਹਾ ਕਿ ਟਰੰਪ ਰਾਸ਼ਟਰ ਪ੍ਰਤੀ ਆਪਣੇ ਮੂਲ ਕਰਤੱਵਾਂ ਦਾ ਪਾਲਣ ਕਰਨ ਵਿਚ ਨਾਕਾਮ ਰਹੇ। ਉਹ ਸਾਨੂੰ ਨਾ ਮਹਾਮਾਰੀ ਤੋਂ ਬਚਾ ਸਕੇ, ਨਾ ਜਲਵਾਯੂ ਪਰਿਵਰਤਨ ਦੇ ਕਹਿਰ ਤੋਂ। ਇਸ ਤੋਂ ਸਾਫ਼ ਹੈ ਕਿ ਟਰੰਪ ਦੇ ਅਮਰੀਕਾ ਵਿਚ ਅਸੀਂ ਸੁਰੱਖਿਅਤ ਨਹੀਂ ਹਾਂ। ਬਿਡੇਨ ਨੇ ਕਿਹਾ ਕਿ ਟਰੰਪ ਜਦੋਂ ਜਲਵਾਯੂ ਪਰਿਵਰਤਨ ਦੇ ਬਾਰੇ ਵਿਚ ਸੋਚਦੇ ਹਨ ਤਾਂ ਉਨ੍ਹਾਂ ਨੂੰ ਮਜ਼ਾਕ ਸੁਝਦਾ ਹੈ। ਜਦੋਂ ਮੈਂ ਸੋਚਦਾ ਹਾਂ ਤਾਂ ਨਵੀਆਂ ਨੌਕਰੀਆਂ ਦਾ ਖ਼ਿਆਲ ਆਉਂਦਾ ਹੈ। ਸਾਡੇ ਦੋਵਾਂ ਵਿਚ ਇਹੀ ਅੰਤਰ ਹੈ।

ਪੈਰਿਸ ਜਲਵਾਯੂ ਸਮਝੌਤੇ ਨਾਲ ਦੁਬਾਰਾ ਜੁੜੇਗਾ ਅਮਰੀਕਾ:ਬਿਡੇਨ

ਬਿਡੇਨ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਇਕ ਵਿਸ਼ਵ ਪੱਧਰੀ ਸੰਕਟ ਹੈ ਜਿਸ ਨਾਲ ਨਿਪਟਣ ਲਈ ਅਮਰੀਕਾ ਦੀ ਅਗਵਾਈ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਅਮਰੀਕਾ ਇਤਿਹਾਸਕ ਪੈਰਿਸ ਸਮਝੌਤੇ ਨਾਲ ਦੁਬਾਰਾ ਜੁੜੇਗਾ। ਬਿਡੇਨ ਨੇ ਅਜਿਹੀਆਂ ਨੀਤੀਆਂ ਅਪਣਾਉਣ ਦਾ ਵਾਅਦਾ ਕੀਤਾ ਜਿਸ ਨਾਲ ਊਰਜਾ ਖੇਤਰ ਨੂੰ 2035 ਤਕ ਕਾਰਬਨ ਨਿਕਾਸੀ ਤੋਂ ਪੂਰੀ ਤਰ੍ਹਾਂ ਮੁਕਤ ਕੀਤਾ ਜਾ ਸਕੇਗਾ।

Related News

ਕੈਨੇਡਾ ‘ਚ ਦਿੱਲੀ ਤੋਂ ਆ ਰਹੀਆਂ ਉਡਾਣਾਂ ‘ਚ ਮਿਲ ਰਹੇ ਹਨ ਕੋਰੋਨਾ ਦੇ ਮਾਮਲੇ, ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਤੇ ਲੱਗ ਸਕਦੀ ਹੈ ਪਾਬੰਦੀ !

Vivek Sharma

BIG NEWS: ਭਾਰਤ ਦੀ ਮਦਦ ਲਈ ਸ਼ੋਇਬ ਅਖ਼ਤਰ ਨੇ ਕੀਤੀ ਅਪੀਲ, ਪਾਕਿਸਤਾਨੀ ਆਵਾਮ ਵੀ ਭਾਰਤ ਦੀ ਮਦਦ ਲਈ ਆਉਣ ਲੱਗਾ ਅੱਗੇ, #IndiaNeedsOxygen ਟ੍ਰੇਂਡਿੰਗ ‘ਚ

Vivek Sharma

ਟੋਰਾਂਟੋ: ਸਟੂਡੈਂਟ ਗਰੁਪ ਵੱਲੋਂ ਫੈਡਰਲ ਸਰਕਾਰ ਨੂੰ ਕੋਵਿਡ-19 ਸਟੂਡੈਂਟ ਗਰਾਂਟ ਪ੍ਰੋਜੈਕਟ ਲਈ ਫੰਡ ਜਾਰੀ ਕਰਨ ਦੀ ਕੀਤੀ ਮੰਗ

Rajneet Kaur

Leave a Comment