channel punjabi
International News North America

ਅਮਰੀਕੀ ਚੋਣਾਂ ਨੂੰ ਲੈ ਕੇ ਫੇਸਬੁੱਕ ਸਖਤ, ਨਵੀਂ ਨੀਤੀ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਇਸ਼ਤਿਹਾਰਾਂ ‘ਤੇ ਤੁਰੰਤ ਹੋਵੇਗੀ ਲਾਗੂ

ਸੈਨ ਫਰਾਂਸਿਸਕੋ: ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਹੋਣ ਤੋਂ ਬਚਾਉਣ ਲਈ ਸਖਤੀ ਦਿਖਾਉਂਦੇ ਹੋਏ ਫੇਸਬੁੱਕ ਨੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਮੱਦੇਨਜ਼ਰ ਕੰਪਨੀ ਨੇ ਇੰਸਟਾਗ੍ਰਾਮ ਫੋਟੋਆਂ ਅਤੇ ਵੀਡੀਓ ਸ਼ੇਅਰਿੰਗ ਸੇਵਾ ਤੇ ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਪੋਸਟਾਂ ਦੀ ਅਪਲੋਡਿੰਗ ਤੇ ਰੋਕ ਲਗਾਈ ਹੈ। ਕੰਪਨੀ ਵੱਲੋਂ ਇਹ ਫ਼ੈਸਲਾ ਇਨ੍ਹਾਂ ਪੋਸਟਾਂ ਦੀ ਚੋਣ ਪ੍ਰਕਿਰਿਆ ਤੇ ਕੋਈ ਅਸਰ ਨਾ ਪਏ ਇਸ ਲਈ ਲਿਆ ਗਿਆ ਹੈ।

ਫੇਸਬੁੱਕ ਇੰਕ. ਨੇ ਬੁੱਧਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਰਾਸ਼ਟਰਪਤੀ ਬਹਿਸ ਦੌਰਾਨ ਬੇਬੁਨਿਆਦ ਦਾਅਵੇ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਇਹ ਫੈਸਲਾ ਲਿਆ ਹੈ ਕਿ ਉਹ ਕੁਝ ਇਸ਼ਤਿਹਾਰਾਂ ‘ਤੇ ਪਾਬੰਦੀ ਲਗਾਉਣਗੇ । ਪਹਿਲੀ ਰਾਸ਼ਟਰਪਤੀ ਬਹਿਸ ਦੌਰਾਨ ਟਰੰਪ ਨੇ ਤਿੰਨ ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਹੇਰਾ ਫੇਰੀ ਹੋਣ ਦਾ ਖ਼ਦਸ਼ਾ ਜਤਾਇਆ ਹੈ।

ਕੰਪਨੀ ਵੱਲੋਂ ਇਸ ਮਾਮਲੇ ‘ਚ ਇਕ ਬਲਾਗ ਜ਼ਰੀਏ ਨਵੇਂ ਨਿਯਮਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿਚ ਚੋਣਾਂ ਤੋਂ ਪਹਿਲਾਂ ਜਿੱਤ ਦੇ ਦਾਅਵਿਆਂ ਨੂੰ ਲੈ ਕੇ ਕੀਤੀਆਂ ਜਾਣ ਵਾਲੀਆਂ ਪੋਸਟਾਂ ਨੂੰ ਵੀ ਬੈਨ ਕੀਤਾ ਗਿਆ ਹੈ।

Related News

ਬਰੈਂਪਟਨ ‘ਚ ਪੰਜਾਬੀ ਨੌਜਵਾਨ ਸੂਰਜਦੀਪ ਸਿੰਘ ਦੇ ਇਨਸਾਫ ਲਈ ਸ਼ਨੀਵਾਰ ਨੂੰ ਮੋਮਬੱਤੀਆਂ ਜਗਾ ਕੇ ਕੱਢਿਆ ਜਾਵੇਗਾ ਮਾਰਚ

Rajneet Kaur

ਵੈਸਟ-ਐਂਡ ਟੋਰਾਂਟੋ ਸ਼ਾਪਿੰਗ ਸੈਂਟਰ ਦੀ ਪਾਰਕਿੰਗ ‘ਚ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ

Rajneet Kaur

ਸਾਬਕਾ ਬੀ.ਸੀ ਐਨਡੀਪੀ ਕੈਬਨਿਟ ਮੰਤਰੀ ਐਡ ਕਨਰੋਏ ਦਾ 73 ਸਾਲ ਦੀ ਉਮਰ ‘ਚ ਦਿਹਾਂਤ

team punjabi

Leave a Comment