channel punjabi
Canada News North America

Yorkville Stabbing : ਛੂਰੇਬਾਜੀ ਦੀ ਘਟਨਾ ‘ਚ ਪੁਲਿਸ ਨੇ ਨਾਬਾਲਿਗ ਨੂੰ ਕੀਤਾ ਗ੍ਰਿਫ਼ਤਾਰ

ਟੋਰਾਂਟੋ : ਯੌਰਕਵਿੱਲ ਵਿੱਚ 15 ਸਾਲਾ ਲੜਕੇ ਉੱਤੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ 14 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਹੈ।
ਬਲੂਅਰ ਸਟਰੀਟ ਵੈਸਟ ਤੇ ਐਵਨਿਊ ਰੋਡ ਏਰੀਆ ਵਿੱਚ ਵਾਪਰੀ ਇਸ ਛੁਰੇਬਾਜ਼ੀ ਦੀ ਘਟਨਾ ਬਾਰੇ ਪੁਲਿਸ ਅਧਿਕਾਰੀਆਂ ਨੂੰ ਬੁੱਧਵਾਰ ਨੂੰ ਦੁਪਹਿਰੇ 3:30 ਉੱਤੇ ਪਤਾ ਲੱਗਿਆ ਸੀ । ਪੁਲਿਸ ਨੇ ਦੱਸਿਆ ਕਿ ਇੱਕ ਲੜਕੇ ਦੇ ਧੜ ਤੇ ਲੱਤ ਉੱਤੇ ਚਾਕੂ ਨਾਲ ਵਾਰ ਕੀਤੇ ਗਏ ਸਨ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।

ਇਸ ਮਾਮਲੇ ਅਧੀਨ ਵੀਰਵਰ ਨੂੰ ਜਾਂਚਕਰਤਾਵਾਂ ਨੇ ਇੱਕ 14 ਸਾਲਾ ਲੜਕੇ ਨੂੰ ਗ੍ਰਿਫਤਾਰ ਕਰ ਲਿਆ। ਉਸ ਉੱਤੇ ਹਥਿਆਰ ਨਾਲ ਹਮਲਾ ਕਰਨ ਤੇ ਹਥਿਆਰਾਂ ਨਾਲ ਹੀ ਸਬੰਧਤ ਤਿੰਨ ਹੋਰ ਚਾਰਜਿਜ਼ ਲਗਾਏ ਗਏ ਹਨ । ਇਸ ਨਾਬਾਲਿਗ ਨੂੰ 2 ਜੂਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਕਾਂਸਟੇਬਲ ਲੌਰਾ ਬ੍ਰੈਬੰਤ ਨੇ ਆਖਿਆ ਕਿ ਹਾਲੇ ਤੱਕ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਦੋਵੇਂ ਨਾਬਾਲਿਗ ਇੱਕ ਦੂਜੇ ਨੂੰ ਜਾਣਦੇ ਸਨ ਜਾਂ ਨਹੀਂ । ਪੁਲਿਸ ਨੇ ਯੂਥ ਜਸਟਿਸ ਐਕਟ ਤਹਿਤ ਗ੍ਰਿਫਤਾਰ ਕੀਤੇ ਗਏ ਨਾਬਾਲਿਗ ਲੜਕੇ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ।

Related News

ਓਨਟਾਰੀਓ ਸਰਕਾਰ ਵੱਲੋਂ ਕੁੱਝ ਸਰਕਾਰੀ ਸੇਵਾਵਾਂ ਨੂੰ ਡਿਜਿਟਲਾਈਜ਼ ਕਰਨ ਦਾ ਐਲਾਨ

Rajneet Kaur

ਵੈਨਕੂਵਰ ‘ਚ ਪੁਰਾਣਾ ਹਸਪਤਾਲ ਸੇਂਟ ਪੌਲਜ਼ ਦੀ ਥਾਂ ਤੇ ਨਵਾਂ ਹਸਪਤਾਲ ਬਣਾਉਣ ਦੀ ਉਲੀਕੀ ਤਿਆਰੀ

Rajneet Kaur

ਬ੍ਰਿਟਿਸ਼ ਕੋਲੰਬੀਆ ‘ਚ ਬੁੱਧਵਾਰ ਨੂੰ ਕੋਵਿਡ -19 ਦੇ 91 ਨਵੇਂ ਕੇਸ ਆਏ ਸਾਹਮਣੇ

Rajneet Kaur

Leave a Comment