channel punjabi
Canada International News North America

ਨਿਊ ਵੈਸਮਿੰਸਟਰ ਦੇ ਪਿਅਰ ਪਾਰਕ (Pier Park) ‘ਚ ਲੱਗੀ ਭਿਆਨਕ ਅੱਗ

ਜੰਗਲਾਂ ਚ ਲੱਗੀ ਅੱਗ ਕਾਰਨ ਤਾਂ ਬੀਸੀ ਦੀ ਹਵਾ ਪਹਿਲਾ ਹੀ ਗੰਧਲੀ ਤੇ ਹਾਨੀਕਾਰਕ ਬਣੀ ਹੋਈ ਹੈ ਉਧਰ ਅਚਾਨਕ ਐਤਵਾਰ ਨੂੰ ਨਿਊ ਵੈਸਮਿੰਸਟਰ ਦੇ ਪਿਅਰ ਪਾਰਕ (Pier Park) ‘ਚ ਅੱਗ ਲਗ ਗਈ।

ਨਿਊ ਵੈਸਟਮਿੰਸਟਰ ਵਿੱਚ ਅੱਗ ਬੁਝਾਉਣ ਲਈ ਚਾਰ ਵਿਭਾਗਾ ਨੇ ਕੋਸ਼ਿਸ਼ ਕੀਤੀ, ਕਿਉਕਿ ਸ਼ਹਿਰ ਵਿਚ ਇਕ ਵਿਸ਼ਾਲ ਵਾਟਰਫੋਂਟ ‘ਚ ਅੱਗ ਬਲਦੀ ਰਹੀ। ਦਸ ਦਈਏ ਕਿ ਐਤਵਾਰ ਸਵੇਰੇ 8 ਵਜੇ ਦੇ ਕਰੀਬ ਨਿਊ ਵੈਸਟਮਿੰਟਸਰ ਦੇ ਪਿਅਰ ਪਾਰਕ ‘ਚ ਅੱਗ ਲੱਗੀ। ਹਾਲਾਂਕਿ ਪਹਿਲਾਂ ਤੋਂ ਹੀ ਦੋ ਦਿਨਾਂ ਤੋਂ ਅਸਮਾਨ ਫਰੇਜ਼ਰ ਨਦੀ ਤੋਂ ਪਾਰ ਆ ਰਹੇ ਧੂੰਏ ਨਾਲ ਭਰਿਆ ਹੋਇਆ ਹੈ। ਅੱਗ ਲਗਣ ਦੇ ਕਈ ਘੰਟਿਆ ਬਾਅਦ ਧੂੰਆਂ ਹਵਾ ‘ਚ ਅਜੇ ਵੀ ਸੰਘਣਾ ਦਿਖਾਈ ਦੇ ਰਿਹਾ ਸੀ। ਜੋ ਇਸ ਖੇਤਰ ਵਿਚ ਪਹਿਲਾਂ ਤੋਂ ਮਾੜੀ ਹਵਾ ਦੀ ਗੁਣਵਤਾ ਵਿਚ ਵਾਧਾ ਕਰ ਰਿਹਾ ਹੈ।

ਮਲਟੀਪਲ ਮੈਟਰੋ ਵੈਨਕੂਵਰ ਰਾਤੋ ਰਾਤ ਅੱਗ ਦੀਆਂ ਲਪਟਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਅੱਗ ਸਵੇਰੇ 5.30 ਵਜੇ ਤੱਕ ਬਲਦੀ ਰਹੀ।

ਨਿਊ ਵੈਸਮਿੰਟਸਰ ਫਾਇਰ ਸਰਵਿਸਜ਼ ਦੇ ਸਹਾਇਕ ਡਿਪਟੀ ਚੀਫ ਰੌਬ ਡਿਕ ਦਾ ਕਹਿਣਾ ਹੈ ਕਿ ਅਮਲੇ ਨੂੰ ਅੱਗ ਲਗਣ ਦੀ ਖਬਰ ਸਵੇਰੇ 8.12 ਵਜੇ ਮਿਲੀ। ਰੌਬ ਨੇ ਦਸਿਆ ਕਿ ਉਨਾਂ ਕੋਲ  ਤਿੰਨ ਪੰਪਰਜ਼ ਇੱਕ ਬਚਾਅ ਟੁਕੜੀ ਸੀ। ਜਦੋਂ ਉਹ ਮੌਕੇ ਤੇ ਉਥੋ ਪਹੁੰਚੇ ,ਉਥੇ ਧੂੰਆ ਦਿਖ ਰਿਹਾ ਸੀ ਤੇ ਅੱਗ ਦੀਆਂ ਲਪਟਾਂ ਬਲ ਰਹੀਆਂ ਸਨ।  ਉਨ੍ਹਾਂ ਕਿਹਾ ਕਿ ਸਾਡੇ ਕੋਲ ਡੈਲਟਾ ਕੋਕਿਟਲਮ ਦੀਆਂ ਫਾਇਰਬੋਟਸ ਸੀ ਜੋ ਅੱਗ ਬੁਝਾਉਣ ਵਾਲੀ ਥਾਂ ਤੇ ਮਦਦ ਕਰ ਰਹੀਆਂ ਸਨ।

 

ਨਿਊ ਵੈਸਮਿੰਟਸਟਰ ਦੇ ਮੇਅਰ ਜੋਨਾਥਨ ਕੋਟੇ (Jonathan Coté) ਨੇ ਐਤਵਾਰ ਰਾਤ ਨੂੰ ਟਵਿਟ ਕਰਦਿਆਂ ਕਿਹਾ ਕਿ ਅੱਗ ਪਿਅਰ ਤੇ ਪੁਰਾਣੇ ਹਿੱਸੇ ਚ ਲੱਗੀ ਹੋਈ ਸੀ। ਉਨਾਂ ਕਿਹਾ ਕਿ ਸੰਭਾਵਨਾ ਹੈ ਕਿ ਪਾਰਕ ਦਾ ਪੁਰਾਣਾ ਹਿਸਾ ਪੂਰਾ ਨੁਕਸਾਨਿਆ ਗਿਆ ਹੈ। ਉਨਾਂ ਕਿਹਾ ਕਿ ਅੱਗ ਲਗਣ ਦੇ ਕਾਰਨਾਂ ਬਾਰੇ ਅਜੇ ਵੀ ਕੋਈ ਜਾਣਕਾਰੀ ਨਹੀਂ ਮਿਲੀ। ਉਨਾਂ ਕਿਹਾ ਕਿ ਇਹ ਧੂਆਂ ਜਹਿਰੀਲਾ ਹੈ।

ਡਿਕ ਨੇ ਕਿਹਾ ਕਿ ਇਸ ਸਮੇਂ ਇਹ ਖਤਰਨਾਕ ਵਾਤਾਵਰਣ ਹੈ। ਉਨਾਂ ਕਿਹਾ ਸੜ ਚੁਕੇ  ਕੁਝ ਢਾਂਚੇ ਨੂੰ ਵਖ ਕਰਨ ਲਈ ਇੱਕ ਫਰੰਟ-ਐਂਡ ਲੋਡਰ ਲਿਆਇਆ ਗਿਆ। ਉਨਾਂ ਕਿਹਾ ਕਿ ਇਸ ਬਿੰਦੂ ਤੇ ਅਜੇ ਵੀ ਸਾਨੂੰ ਅੱਗ ਬੁਝਾਉਣ ਦਾ ਇੰਤਜ਼ਾਰ ਕਰਨਾ ਪਵੇਗਾ। ਅੱਗ ਇਸ ਵੇਲੇ ਡੋਕ ਦੇ ਬਿਲਕੁਲ ਹੇਠਾਂ ਲੱਗੀ ਹੋਈ ਹੈ। ਡਿਕ ਨੇ ਕਿਹਾ ਕਿ ਅਮਲੇ ਅਜੇ ਵੀ ਉਸ ਖੇਤਰ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਥੇ ਅੱਗ ਬਲ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਅਸੀ ਅੱਗ ਪੂਰੀ ਤਰਾਂ ਬੁਝਾ ਨਹੀਂ ਲੈਂਦੇ ਉਦੋਂ ਤੱਕ ਨੁਕਸਾਨ ਦੀ ਪੂਰੀ ਹੱਦ ਬਾਰੇ ਅਸੀ ਕੁਝ ਨਹੀਂ ਕਹਿ ਸਕਦੇ।

ਫਰੰਟ ਸਟਰੀਟ  ਬੇਗਬੀ ਤੋਂ ਇਸਟ ਕੋਲੰਬੀਆਂ ਤੱਕ ਫਿਲਹਾਲ ਬੰਦ ਰਹੇਗੀ।

Related News

ਚੀਨ ਦੇ ਮਿਸਾਇਲ ਅਭਿਆਸ ਤੋਂ ਅਮਰੀਕਾ ਔਖਾ, ਤਣਾਅ ਹੋਰ ਵਧਣ ਦੀ ਸੰਭਾਵਨਾ

Vivek Sharma

ਸਸਕੈਚਵਨ ਨੇ ਐਤਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ ਅੱਠ ਨਵੇਂ ਕੇਸਾਂ ਦੀ ਕੀਤੀ ਪੁੱਸ਼ਟੀ

Rajneet Kaur

ਰੂਸ ਨੇ ਆਮ ਜਨਤਾ ਲਈ ਕੋਰੋਨਾ ਵੈਕਸੀਨ ਨੂੰ ਮਾਰਕਿਟ ਵਿੱਚ ਉਤਾਰਿਆ, ਭਾਰਤ ਨੂੰ ਵੈਕਸੀਨ ਦੇਣ ਲਈ ਰੂਸ ਰਾਜ਼ੀ

Vivek Sharma

Leave a Comment