channel punjabi
Canada International News North America

ਉੱਤਰੀ ਅਲਬਰਟਾ : ਸਕਾਈਡਾਈਵਿੰਗ ਕਰੈਸ਼ ‘ਚ ਓਨਟਾਰੀਓ ਦੇ ਇੱਕ ਵਿਅਕਤੀ ਦੀ ਮੌਤ

ਉੱਤਰੀ ਅਲਬਰਟਾ ਵਿੱਚ ਓਨਟਾਰੀਓ ਦੇ ਇੱਕ 36 ਸਾਲਾ ਵਿਅਕਤੀ ਦੀ ਸ਼ੁੱਕਰਵਾਰ ਦੁਪਹਿਰ ਨੂੰ ਮੌਤ ਹੋ ਗਈ।  ਵੈਸਟਲੌਕ RCMP  ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਤਕਰੀਬਨ ਦੁਪਹਿਰ 1:50 ਵਜੇ ਵੈਸਟਲੌਕ ਹਵਾਈ ਅੱਡੇ ਨੇੜੇ ਹੇਲੇ ਲੇਕ( Hayley Lake) ਦੇ ਪੂਰਬ ਵੱਲ ਇਕ ਖੇਤ ਵਿਚ ਸਕਾਈਡਾਈਵਿੰਗ ਕਰੈਸ਼ ਹੋਣ ਦੀ ਸੂਚਨਾ ਮਿਲੀ ਸੀ ।

ਆਰਸੀਐਮਪੀ ਦੇ ਅਨੁਸਾਰ, ਜਦੋਂ ਅਧਿਕਾਰੀ ਘਟਨਾ ਵਾਲੀ ਥਾਂ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਇੱਕ ਆਦਮੀ ਦੀ ਲਾਸ਼ ਮਿਲੀ।

ਟਰਾਂਸਪੋਰਟੇਸ਼ਨ ਸੇਫਟੀ ਬੋਰਡ ਅਤੇ ਓਕਿਉਪੇਸ਼ਂਲ ਸਿਹਤ ਸੇਵਾਵਾਂ (Occupational Health Services) ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀਆਂ ਹਨ। ਪੁਲਿਸ ਵਲੋਂ ਮ੍ਰਿਤਕ ਵਿਅਕਤੀ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ।

 

Related News

ਲਾਕਡਾਊਨ ਵਿੱਚ ਬੰਦ ਜੀਟੀਏ ਦੀ ਇੱਕ ਸਿਟੀ ਪ੍ਰੋਵਿੰਸ ਦੀ ਰੈੱਡ ਕੰਟਰੋਲ ਜ਼ੋਨ ਵਿੱਚ ਦਾਖਲ ਹੋਣ ਲਈ ਤਿਆਰ

Rajneet Kaur

ਕੀ ਕੈਨੇਡਾ ‘ਚ ਮੁੜ ਬੰਦ ਹੋਣਗੇ ਸਕੂਲ ? ਸਿਹਤ ਵਿਭਾਗ ਕਰ ਸਕਦਾ ਹੈ ਸਿਫ਼ਾਰਿਸ਼ !

Vivek Sharma

ਕੈਨੇਡਾ ‘ਚ ਮੱਧਕਾਲੀ ਚੋਣਾਂ ਦੀ ਤਿਆਰੀ, ਜਸਟਿਨ ਟਰੂਡੋ ਨੇ ਦਿੱਤੇ ਸੰਕੇਤ

Vivek Sharma

Leave a Comment