channel punjabi
International News

W.H.O. ਹੁਣ ਕੋਰੋਨਾ ਦੀ ਜੜ੍ਹ ਲੱਭਣ ਦੀ ਕਰੇਗਾ ਕੋਸ਼ਿਸ !

ਲੰਡਨ : ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਡਾਇਰੈਕਟਰ ਜਨਰਲ ਟੇਡ੍ਰੋਸ ਏਡਾਨੋਮ ਘੇਬ੍ਰੇਯਸਸ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਿਥੋਂ ਆਇਆ, ਇਹ ਜਾਣਨਾ ਜ਼ਰੂਰੀ ਹੈ। ਇਸ ਦੇ ਬਾਰੇ ‘ਚ ਡਬਲਯੂ.ਐੱਚ.ਓ. ਦਾ ਰੁਖ ਬਿਲਕੁੱਲ ਸਾਫ ਹੈ। ਅਜਿਹਾ ਕਰਨ ਨਾਲ ਸਾਨੂੰ ਭਵਿੱਖ ‘ਚ ਹੋਣ ਵਾਲੀਆਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਰੋਕਣ ‘ਚ ਮਦਦ ਮਿਲ ਸਕਦੀ ਹੈ।

ਟੇਡ੍ਰੋਸ ਨੇ ਕਿਹਾ ਕਿ ਅਸੀਂ ਇਸ ਦਾ ਸੋਰਸ ਜਾਣਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਇਸ ਦੇ ਲਈ ਚੀਨ ਦੇ ਵੁਹਾਨ ਤੋਂ ਸਟੱਡੀ ਸ਼ੁਰੂ ਕੀਤੀ ਜਾਵੇਗੀ। ਪਤਾ ਕਰਾਂਗੇ ਕਿ ਉਥੇ ਹੋਇਆ ਕੀ ਸੀ ।

ਇਸ ਤੋਂ ਇਲਾਵਾ ਦੇਖਿਆ ਜਾਵੇਗਾ ਕਿ ਕਿਸੇ ਨਤੀਜੇ ਦੇ ਪਹੁੰਚਣ ਲਈ ਦੂਜੇ ਰਸਤੇ ਕੀ ਹਨ। ਕੋਰੋਨਾ ਕਾਰਣ ਸਭ ਤੋਂ ਜ਼ਿਆਦਾ ਮੌਤਾਂ ਹੁਣ ਯੂਰਪ ‘ਚ ਹੋ ਰਹੀਆਂ ਹਨ। ਇਥੇ ਰੋਜ਼ਾਨਾ 3-4 ਹਜ਼ਾਰ ਲੋਕ ਇਨਫੈਕਸ਼ਨ ਕਾਰਣ ਦਮ ਤੋੜ ਰਹੇ ਹਨ। ਇਥੇ ਇਟਲੀ, ਪੋਲੈਂਡ, ਰੂਸ, ਯੂ.ਕੇ., ਫਰਾਂਸ ਸਮੇਤ 10 ਦੇਸ਼ ਅਜਿਹੇ ਹਨ ਜਿਥੇ ਰੋਜ਼ਾਨਾ 100 ਤੋਂ 700 ਲੋਕ ਜਾਨ ਗੁਆ ਰਹੇ ਹਨ। ਯੂਰਪ ਦੇ 48 ਦੇਸ਼ਾਂ ‘ਚ ਹੁਣ ਤੱਕ ਇਨਫੈਕਸ਼ਨ ਕਾਰਣ 3.86 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੋਜ਼ਾਨਾ ਹੋਣ ਵਾਲੀਆਂ ਮੌਤਾਂ ‘ਚ ਦੂਜੇ ਨੰਬਰ ‘ਤੇ ਨਾਰਥ ਅਮਰੀਕਾ ਅਤੇ ਤੀਸਰੇ ‘ਤੇ ਏਸ਼ੀਆ ਹੈ। ਨਾਰਥ ਅਮਰੀਕਾ ‘ਚ ਰੋਜ਼ਾਨਾ 1500 ਤੋਂ 2000 ਮਰੀਜ਼ਾਂ ਦੀ ਮੌਤ ਹੋ ਰਹੀ ਹੈ ਜਦਕਿ ਏਸ਼ੀਆ ‘ਚ ਰੋਜ਼ਾਨਾ 1400 ਤੋਂ 1800 ਲੋਕ ਜਾਨ ਗੁਆ ਰਹੇ ਹਨ।

ਉਧਰ ਦੂਜੇ ਪਾਸੇ ਅਮਰੀਕੀ ਦਵਾਈ ਕੰਪਨੀ ਮਾਡਰਨਾ ਆਪਣੀ ਕੋਰੋਨਾ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਲਈ ਅਮਰੀਕਾ ਅਤੇ ਯੂਰਪੀਅਨ ਰੈਗੂਲੇਟਰਸ ਨੂੰ ਅਪਲਾਈ ਕਰੇਗੀ। ਵੈਕਸੀਨ ਦੇ ਲਾਸਟ ਸਟੇਜ਼ ਟ੍ਰਾਇਲ ਤੋਂ ਬਾਅਦ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਕੋਰੋਨਾ ਨਾਲ ਲੜਨ ‘ਚ 94 ਫੀਸਦੀ ਤੱਕ ਕਾਰਗਰ ਹੈ।

Related News

St. Francis Xavier Catholic School, COVID-19 ਦੇ ਕਾਰਨ ਅਸਥਾਈ ਤੌਰ ਤੇ ਹੋਵੇਗਾ ਬੰਦ

Rajneet Kaur

ਕਿਊਬੈਕ ਸੂਬੇ ਦੇ ਕਰਫ਼ਿਊ ਦੀ ਤਰ੍ਹਾਂ ਓਂਟਾਰੀਓ ਵਿੱਚ ਵੀ ਕਰਫ਼ਿਊ ਲਗਾਉਣ ਦੀ ਤਿਆਰੀ !

Vivek Sharma

ਕੈਨੇਡਾ ਸਰਕਾਰ ਵਿਰੁੱਧ ਵਿਦੇਸ਼ੀ ਵਿਦਿਆਰਥੀਆਂ ਨੇ ਕੀਤਾ ਜੋਰਦਾਰ ਪ੍ਰਦਰਸ਼ਨ

Vivek Sharma

Leave a Comment