channel punjabi
Canada International News North America

ਵੈਨਕੂਵਰ ਫਾਇਰ ਫਾਈਟਰਜ਼ ਦੇ ਦੋ ਕਰਮਚਾਰੀ ਕੋਵਿਡ 19 ਪੋਜ਼ਟਿਵ

ਵੈਨਕੂਵਰ: ਵੈਨਕੂਵਰ ਫਾਇਰ ਫਾਈਟਰਜ਼ ਰੈਸਕਿਊ ਸਰਵਿਸ ਨੇ ਜਾਣਕਾਰੀ ਦਿੱਤੀ ਕਿ ਉਸ ਦੇ ਦੋ ਕਰਮਚਾਰੀ ਕੋਵਿਡ 19 ਪੋਜ਼ਟਿਵ ਪਾਏ ਗਏ ਹਨ।

ਸਿਟੀ ਵੈਨਕੂਵਰ ਦੇ ਬੁਲਾਰੇ ਕਿਰਸਟਨ ਲਗਨ ਨੇ ਕਿਹਾ ਕਿ ਇਨ੍ਹਾਂ ‘ਦੋ ਫਾਇਰ ਫਾਇਟਰ ਨੇ ਕੋਵਿਡ 19 ਦੇ ਲੱਛਣ ਦਿਸਨ ਤੋਂ ਪਹਿਲਾਂ ਇਕ ਸ਼ਿਫਟ ‘ਚ ਕੰਮ ਕੀਤਾ ਸੀ। ਜਿੰਨ੍ਹਾਂ ਨੇ ਉਸ ਸਮੇਂ ਫਾਇਰ ਫਾਇਟਰਜ਼ ਨਾਲ ਕੰਮ ਕੀਤਾ ਸੀ ਉਹ ਹੁਣ ਸਵੈ-ਇਕਾਂਤਵਾਸ ‘ਚ ਹਨ ਅਤੇ ਉਨ੍ਹਾਂ ਦੀਆਂ ਸ਼ਿਫਟਾਂ ‘ਤੇ ਹੁਣ ਹੋਰ ਸਟਾਫ ਨੂੰ ਬੁਲਾਇਆ ਗਿਆ ਹੈ।

ਐਤਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ, ਇੱਕ ਸ਼ਹਿਰ ਦੇ ਬੁਲਾਰੇ ਨੇ ਕਿਹਾ ਕਿ ਸਥਿਤੀ ਜਨਤਾ ਲਈ ਕੋਈ ਜੋਖਮ ਨਹੀਂ ਖੜ੍ਹੀ ਕਰਦੀ ਕਿਉਂਕਿ ਅੱਗ ਬੁਝਾਉਣ ਵਾਲੇ ਸਾਰੇ ਕਾੱਲਾਂ ਲਈ ਸੁਰੱਖਿਆ ਉਪਕਰਣ ਪਹਿਨਦੇ ਹਨ।

ਦੱਸ ਦਈਏ ਹੁਣ ਤੱਕ ਕੈਨੇਡਾ ‘ਚ ਕੋਰੋਨਾ ਵਾਇਰਸ ਸੰਕਰਮਣ ਦੇ 1,16,884 ਮਾਮਲੇ ਦਰਜ ਹੋ ਚੁੱਕੇ ਹਨ, ਜਿੰਨ੍ਹਾਂ ‘ਚੋਂ 8,945 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 6,365 ਮਾਮਲੇ ਸਰਗਰਮ ਹਨ ਜਿੰਨ੍ਹਾਂ ਦਾ ਇਲਾਜ ਚਲ ਰਿਹਾ ਹੈ।

Related News

ਪੁਲਿਸ ਨੇ ਵਿਲਸਨ ਐਵੇਨਿਉ ਅਤੇ ਐਲਨ ਰੋਡ ਨੇੜੇ ਇਕ ਵਿਅਕਤੀ ਨੂੰ ਚਾਕੂ ਮਾਰਨ ‘ਤੇ ਦੋ ਔਰਤਾਂ ਨੂੰ ਕੀਤਾ ਗ੍ਰਿਫਤਾਰ

Rajneet Kaur

ਕੈਨੇਡਾ ‘ਚ ਬੱਚੇ ਹੁਣ ਮੁੜ ਸੱਦ ਸਕਣਗੇ ਆਪਣੇ ਮਾਂਪਿਆ ਨੂੰ, ਹੋਇਆ ਤਾਰੀਖ ਦਾ ਐਲਾਨ

Rajneet Kaur

US PRESIDENT ELECTION : ਭਾਰਤੀ ਮੂਲ ਦੇ ਲੋਕਾਂ ਵਿੱਚ ਬਿਡੇਨ ਅਤੇ ਹੈਰਿਸ, ਟਰੰਪ ਨਾਲੋੱ ਜ਼ਿਆਦਾ ਹਰਮਨ ਪਿਆਰੇ

Vivek Sharma

Leave a Comment