Channel Punjabi
International News North America

ਟਰੰਪ ਨੇ H-1B ਵੀਜ਼ਾ ‘ਚ ਛੋਟ ਦਾ ਕੀਤਾ ਐਲਾਨ, ਪਰ ਪ੍ਰਸ਼ਾਸਨ ਨੇ ਰੱਖੀਆਂ ਕੁਝ ਸ਼ਰਤਾਂ

ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਨੇ H-1B ਵੀਜ਼ਾ ਨਾਲ ਜੁੜੇ ਨਿਯਮਾਂ ‘ਚ ਰਾਹਤ ਦਿੱਤੀ ਹੈ। ਹੁਣ H-1B ਵੀਜ਼ਾ ਧਾਰਕ ਅਮਰੀਕਾ ਆ ਸਕਦੇ ਹਨ ਪਰ ਪ੍ਰਸ਼ਾਸਨ ਨੇ ਕੁਝ ਸ਼ਰਤਾਂ ਵੀ ਰੱਖੀਆਂ ਹਨ।

ਰਿਪੋਰਟਾਂ ਮੁਤਾਬਕ ਕੁੱਝ ਨਿਯਮਾਂ ਵਿੱਚ ਛੋਟ ਦੇਣ ਦੇ ਫੈਸਲੇ ਨਾਲ H-1B ਵੀਜ਼ਾ ਧਾਰਕਾਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਮਿਲ ਸਕੇਗੀ, ਜੋ ਵੀਜ਼ਾ ਰੋਕ ਦੀ ਵਜ੍ਹਾ ਕਾਰਨ ਨੌਕਰੀ ਛੱਡ ਕੇ ਗਏ ਸਨ। ਜੇਕਰ ਉਹ ਉਨ੍ਹਾਂ ਨੌਕਰੀਆਂ ਵਿੱਚ ਵਾਪਸ ਆਉਂਦੇ ਹਨ ਤਾਂ ਉਨ੍ਹਾਂ ਨੂੰ H-1B ਵੀਜ਼ਾ ਵਿੱਚ ਇਸ ਛੋਟ ਦਾ ਫਾਇਦਾ ਮਿਲ ਸਕਦਾ ਹੈ।

ਸ਼ਾਸਨ ਨੇ ਉਨ੍ਹਾਂ ਵੀਜ਼ਾ ਧਾਰਕਾਂ ਨੂੰ ਵੀ ਯਾਤਰਾ ਦੀ ਮਨਜ਼ੂਰੀ ਦਿੱਤੀ ਜੋ ਖੋਜਕਰਤਾ, ਪਬਲਿਕ ਹੈਲਥ ਜਾਂ ਹੈਲਥਕੇਅਰ ਪੇਸ਼ੇ ‘ਚ ਹਨ। ਜ਼ਿਕਰਯੋਗ ਹੈ ਕਿ 22 ਜੂਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਕੋਵਿਡ ਮਹਾਂਮਾਰੀ ਕਾਰਨ ਇਸ ਸਾਲ ਦੇ ਅੰਤ ਤਕ ਇਸ ‘ਤੇ ਬੈਨ ਲਾ ਦਿੱਤਾ ਸੀ। ਹਾਲਾਂਕਿ ਇਹ ਫੈਸਲਾ ਉਨ੍ਹਾਂ ਲੋਕਾਂ ‘ਤੇ ਲਾਗੂ ਹੈ, ਜਿਨ੍ਹਾਂ ਦੀ ਯਾਤਰਾ ਅਮਰੀਕਾ ਦੇ ਤੁਰੰਤ ਅਤੇ ਲਗਾਤਾਰ ਆਰਥਿਕ ਸੁਧਾਰ ਨੂੰ ਸੁਵਿਧਾਜਨਕ ਬਣਾਉਣ ਲਈ ਜ਼ਰੂਰੀ ਹੈ।

ਅਮਰੀਕੀ ਵਿਦੇਸ਼ੀ ਮੰਤਰਾਲੇ ਦੇ ਸਲਾਹਕਾਰ ਨੇ ਕਿਹਾ ਕਿ ਜੀਵਨਸਾਥੀ ਅਤੇ ਬੱਚਿਆਂ ਨੂੰ ਵੀ ਮੁਢਲੇ ਵੀਜ਼ਾ ਧਾਰਕਾਂ ਦੇ ਨਾਲ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਵੇਗੀ। ਅਮਰੀਕਾ ਦੇ ਰਾਜ ਵਿਭਾਗ ਨੇ ਕਿਹਾ ਕਿ ਜੋ ਵੀ ਆਵੇਦਕ ਅਮਰੀਕਾ ਵਿੱਚ ਪਹਿਲਾਂ ਵਾਲੀ ਆਪਣੀ ਕੰਪਨੀ ‘ਚ ਨੌਕਰੀ ਲਈ ਉਸ ਅਹੁਦੇ ਲਈ ਅਪੀਲ ਕਰਨਗੇ, ਤਾਂ ਇਸ ਨਾਲ ਉਨ੍ਹਾਂ ਨੂੰ ਫਾਇਦਾ ਮਿਲ ਸਕਦਾ ਹੈ।

Related News

ਵੈਨਕੂਵਰ ਸ਼ਹਿਰ ‘ਚ ਇਕ ਅੰਡਰਗਰਾਉਂਡ ਯੂਟੀਲੀਟੀ ਵਾਲਟ ‘ਚ ਹੋਇਆ ਧਮਾਕਾ

Rajneet Kaur

ਬੀ.ਸੀ.ਚ ਕੋਵਿਡ-19 ਕਾਰਨ ਛੇ ਹੋਰ ਮੌਤਾਂ ਅਤੇ 1,120 ਨਵੇਂ ਕੇਸਾਂ ਦੀ ਹੋਈ ਪੁਸ਼ਟੀ

Rajneet Kaur

ਰਿਚਮੰਡ ਹਿੱਲ ਵਾਪਰੀ ਘਟਨਾ ਤੋਂ ਬਾਅਦ ਇੱਕ ਔਰਤ ਦੀ ਮੌਤ, ਇੱਕ ਵਿਅਕਤੀ ਗ੍ਰਿਫਤਾਰ

Rajneet Kaur

Leave a Comment

[et_bloom_inline optin_id="optin_3"]