channel punjabi
Canada News North America

ਪੀਲ ਰੀਜ਼ਨ ਤੇ ਟੋਰਾਂਟੋ ਵਿਖੇ ਦੁਕਾਨਾਂ ਦੇ ਬਾਹਰ ਲੱਗੀਆਂ ਲੰਮੀਆਂ ਕਤਾਰਾਂ, ਲੋਕਾਂ ਨੂੰ ਸਰਕਾਰ ਤੇ ਨਹੀਂ ਭਰੋਸਾ !

ਟੋਰਾਂਟੋ : ਕੈਨੇਡਾ ਦੇ ਪੀਲ ਰੀਜ਼ਨ ਤੇ ਟੋਰਾਂਟੋ ਵਿਖੇ ਸੋਮਵਾਰ ਤੋਂ ਲੱਗਣ ਜਾਂ ਰਹੀ ਨਵੀਆਂ ਪਾਬੰਦੀਆਂ ਦੇ ਚਲਦਿਆਂ ਬਾਜ਼ਾਰਾਂ ਵਿਚ ਖ਼ਾਸੀ ਭੀੜ ਰਹੀ। ਸਰਕਾਰ ਵੱਲੋਂ ਇਨ੍ਹਾਂ ਖੇਤਰਾਂ ਵਿੱਚ 28 ਦਿਨਾਂ ਦੀ ਤਾਲਾਬੰਦੀ ਦੇ ਚਲਦਿਆਂ ਲੋਕਾਂ ਦੀਆਂ ਗਰੋਸਰੀ ਸਟੋਰਾਂ, ਫਾਰਮੇਸੀ ਤੇ ਹੋਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਦੇ ਬਾਹਰ ਲੰਬੀਆਂ ਲਾਈਨਾਂ ਲੱਗਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਦੁਕਾਨਾਂ ਦੇ ਬਾਹਰ ਵੇਖ ਕੇ ਇੰਜ ਜਾਪ ਰਿਹਾ ਸੀ ਜਿਵੇਂ ਲੋਕਾਂ ਨੂੰ ਸਰਕਾਰ ਦੇ ਵਾਅਦਿਆਂ ਤੇ ਭਰੋਸਾ ਨਹੀ

ਹਾਲਾਂਕਿ ਸਰਕਾਰ ਪਹਿਲਾਂ ਹੀ ਸਾਫ਼ ਕਰ ਚੁੱਕੀ ਹੈ ਕਿ ਗਰੋਸਰੀ, ਫਾਰਮੇਸੀ ਤੇ ਹੋਰ ਜ਼ਰੂਰੀ ਵਸਤਾਂ ਦੇ ਸਟੋਰ ਖੁੱਲੇ ਰਹਿਣਗੇ ਤੇ ਇੰਨਾ ਵਸਤਾਂ ਦੀ ਸਪਲਾਈ ਵਿੱਚ ਕਿਤੇ ਵੀ ਕੋਈ ਕਮੀ ਨਹੀਂ ਆਵੇਗੀ ਪਰ ਫਿਰ ਵੀ ਅਫਵਾਹਾਂ ਦੇ ਚਲਦਿਆਂ ਲੋਕ ਸਰਗਰਮ ਹੋ ਗਏ ਹਨ ਤੇ ਪਹਿਲੀਆਂ ਤਾਲਾਬੰਦੀਆਂ ਵਾਂਗ ਟਾਇਲਟ ਪੇਪਰਾਂ ਵਰਗੀਆਂ ਗੈਰ ਜਰੂਰੀ ਵਸਤਾਂ ਵੀ ਇੱਕਠੀਆਂ ਕਰਨ ਲੱਗ ਪਏ ਹਨ।

ਲਗਾਤਾਰ ਫੈਲ ਰਹੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਪਾਬੰਦੀਆਂ ਦੀ ਪਾਲਣਾ ਕਰਨ ਦੀ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਬਾਵਜੂਦ ਇਸ ਦੇ ਲੋਕ ਇਸ ਨੂੰ ਹਲਕੇ ਵਿੱਚ ਲੈ ਰਹੇ ਹਨ। ਜਿਸਦੇ ਚਲਦੇ ਕੈਨੇਡਾ ਵਿੱਚ ਸਥਿਤੀ ਗੰਭੀਰ ਤੋਂ ਗੰਭੀਰ ਹੁੰਦੀ ਜਾ ਰਹੀ ਹੈ। ਮੌਜੂਦਾ ਸਥਿਤੀ ਵਿੱਚ ਸਰਕਾਰ ਤੇ ਮੀਡੀਆ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਇਸ ਬਾਬਤ ਜਾਗਰੂਕ ਕਰੇ ਕਿ ਇਹ ਸਭ ਵਸਤਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ ਤੇ ਸਪਲਾਈ ਨਿਰ ਵਿਘਣ ਚੱਲਦੀ ਰਹੇਗੀ। ਇਸ ਲਈ ਇੱਕਠ ਕਰਨ ਤੇ ਹਫੜਾ-ਦਫੜੀ ਵਾਲਾ ਮਾਹੌਲ ਬਣਾਉਣ ਦੀ ਕੋਈ ਲੋੜ ਨਹੀਂ ਹੈ।

Related News

ਕੈਨੇਡਾ ‘ਚ ਕੋਵਿਡ 19 ਦੀ ਕੁੱਲ ਕੇਸਾਂ ਦੀ ਗਿਣਤੀ 244,678 ਪਹੁੰਚੀ, 10,279 ਲੋਕਾਂ ਦੀ ਹੋਈ ਮੌਤ

Rajneet Kaur

ਸਟੇਅ ਐਟ ਹੋਮ ਰਹਿਣ ਦੇ ਆਦੇਸ਼ ਖਤਮ ਹੋਣ ‘ਤੇ ਪੀਲ ਖੇਤਰ ਗ੍ਰੇ-ਲਾਕਡਾਉਨ ਜ਼ੋਨ ਵਿਚ ਆ ਜਾਵੇਗਾ ਵਾਪਸ

Rajneet Kaur

ਸਰੀ RCMP ਨੇ ਇਕ ਲਾਪਤਾ ਔਰਤ ਨੂੰ ਲੱਭਣ ਲਈ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

Rajneet Kaur

Leave a Comment