channel punjabi
International News North America

ਅਮਰੀਕੀ ਚੋਣਾਂ 2020 : ਰਿਪਬਲਿਕਨ ਸੰਮੇਲਨ ‘ਚ ਪਹਿਲੇ ਦਿਨ ਜੋ ਪ੍ਰਮੁੱਖ ਸਿਆਸੀ ਆਗੂਆਂ ਨੂੰ ਸੰਬੋਧਨ ਕਰਨਗੇ, ਉਨ੍ਹਾਂ ‘ਚ ਖਿੱਚ ਦਾ ਕੇਂਦਰ ਰਹੇਗੀ ਭਾਰਤਵੰਸ਼ੀ ਨਿੱਕੀ ਹੇਲੀ

ਵਾਸ਼ਿੰਗਟਨਰਿਪਬਲਿਕਨ ਪਾਰਟੀ ਦੇ ਕੌਮੀ ਸੰਮੇਲਨ ਦੇ ਪਹਿਲੇ ਦਿਨ ਜੋ ਪ੍ਰਮੁੱਖ ਸਿਆਸੀ ਆਗੂਆਂ ਨੂੰ ਸੰਬੋਧਨ ਕਰਨਗੇ, ਉਨ੍ਹਾਂ ‘ਚ ਭਾਰਤੀ ਮੂਲ ਦੀ ਨਿੱਕੀ ਹੇਲੀ ਵੀ ਹੋਵੇਗੀ। ਸਾਊਥ ਕੈਰੋਲੀਨਾ ਦੀ ਦੋ ਵਾਰ ਗਵਰਨਰ ਰਹੀ ਹੇਲੀ ਇਕਲੌਤੀ ਭਾਰਤੀ ਮੂਲ ਦੀ ਅਮਰੀਕੀ ਆਗੂ ਹਨ, ਜਿਨ੍ਹਾਂ ਨੂੰ ਬੁਲਾਰਿਆਂ ਦੀ ਸੂਚੀ ‘ਚ ਸਥਾਨ ਦਿੱਤਾ ਗਿਆ ਹੈ। ਸਾਊਥ ਕੈਰੋਲੀਨਾ ‘ਚ ਜੰਮੀ ਨਿੱਕੀ ਹੇਲੀ ਦਾ ਮੂਲ ਨਾਂ ਨਿਮਰਤਾ ਰੰਧਾਵਾ ਹੈ।

ਨਿੱਕੀ ਹੇਲੀ ਤੋਂ ਇਲਾਵਾ ਸੰਮੇਲਨ ਦੇ ਪਹਿਲੇ ਦਿਨ ਰਾਸ਼ਟਰਪਤੀ ਟਰੰਪ ਦੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਤੇ ਕਿੰਬਰਲੀ ਗੁਇਲਫਾਇਲ ਵੀ ਲੋਕਾਂ ਨੂੰ ਸੰਬੋਧਨ ਕਰੇਗੀ। ਪਾਰਟੀ ‘ਚ ਹੇਲੀ ਦੇ ਕੱਦ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਟਰੰਪ ਤੋਂ ਬਾਅਦ ਸੰਭਾਵਿਤ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਮੰਨਿਆ ਜਾ ਰਿਹਾ ਹੈ। ਚਾਰ ਦਿਨਾਂ ਕੌਮੀ ਸੰਮੇਲਨ ਦੌਰਾਨ 77 ਸਾਲਾ ਟਰੰਪ ਨੂੰ ਗ਼ੈਰ-ਰਸਮੀ ਤੌਰ ‘ਤੇ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਿਆ ਜਾਵੇਗਾ।  ਵ੍ਹਾਈਟ ਹਾਊਸ ਦੇ ਸਾਊਥ ਲਾਨ ਤੋਂ ਵੀਰਵਾਰ ਨੂੰ ਟਰੰਪ ਦੇ ਭਾਸ਼ਣ ਨਾਲ ਹੀ ਸੰਮੇਲਨ ਦੀ ਸਮਾਪਤੀ ਹੋਵੇਗੀ।

ਉਥੇ, ਉਪ ਰਾਸ਼ਟਰਪਤੀ ਮਾਈਕ ਪੈਂਸ ਨੂੰ ਵੀ ਗ਼ੈਰ-ਰਸਮੀ ਤੌਰ ‘ਤੇ ਰਿਪਬਲਿਕਨ ਪਾਰਟੀ ਵੱਲੋਂ ਦੁਬਾਰਾ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਿਆ ਜਾਵੇਗਾ। ਪ੍ਰਥਮ ਮਹਿਲਾ ਮੈਲਾਨੀਆ ਟਰੰਪ ਸੰਮੇਲਨ ਨੂੰ ਵ੍ਹਾਈਟ ਹਾਊਸ ਸਥਿਤ ਰੋਜ਼ ਗਾਰਡਨ ਤੋਂ ਬੁੱਧਵਾਰ ਨੂੰ ਸੰਬੋਧਨ ਕਰੇਗੀ। ਅਜਿਹਾ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਇਤਿਹਾਸ ‘ਚ ਪਹਿਲੀ ਵਾਰ ਹੋਵੇਗਾ। ਡੈਮੋਕ੍ਰੈਟਿਕ ਪਾਰਟੀ ਦੇ ਕੌਮੀ ਸੰਮੇਲਨ ਦੀ ਤਰ੍ਹਾਂ ਇਹ ਸੰਮੇਲਨ ਵੀ ਵੀਡੀਓ ਕਾਨਫਰੰਸ ਰਾਹੀਂ ਹੋਣ ਦੀ ਉਮੀਦ ਹੈ।

 

Related News

ਬਰੈਂਪਟਨ ‘ਚ ਇਕ ਨੌਜਵਾਨ ਨੇ ਆਪਣੀ ਮਾਂ ਦਾ ਕੀਤਾ ਕਤਲ

Rajneet Kaur

ਬਾਇਡਨ ਨੇ ਵਿਸ਼ਵਵਿਆਪੀ ਜਲਵਾਯੂ ਚਰਚਾ ਲਈ ਦੁਨੀਆ ਦੇ 40 ਲੀਡਰਾਂ ਨੂੰ ਭੇਜਿਆ ਸੱਦਾ

Rajneet Kaur

BIG NEWS : ਕੈਨੇਡਾ ਵਿੱਚ ਐਸਟ੍ਰਾਜ਼ੇਨੇਕਾ ਵੈਕਸੀਨ ਨਾਲ ਖ਼ੂਨ ਦੇ ਥੱਕੇ ਜੰਮ ਜਾਣ ਦਾ ਪਹਿਲਾ ਕੇਸ ਆਇਆ ਸਾਹਮਣੇ

Vivek Sharma

Leave a Comment