channel punjabi
International News North America

ਅਮਰੀਕਾ ‘ਚ ਬੇਰੁਜ਼ਗਾਰੀ ਭੱਤਾ ਲੈਣ ਵਾਲਿਆਂ ਦੀ ਗਿਣਤੀ ਵਧ ਕੇ ਪਹੁੰਚੀ 11 ਲੱਖ ‘ਤੇ

ਅਮਰੀਕਾ ‘ਚ ਬੇਰੁਜ਼ਗਾਰੀ ਭੱਤਾ ਲੈਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਬੇਰੁਜ਼ਗਾਰੀ ਬੀਮੇ ਲਈ ਪਹਿਲੀ ਵਾਰ ਬਿਨੈਕਾਰਾਂ ਦੀ ਗਿਣਤੀ ਵਧ ਕੇ 1.1 ਮਿਲੀਅਨ (11 ਲੱਖ) ਹੋ ਗਈ ਹੈ। ਰਿਪੋਰਟ ਅਨੁਸਾਰ, ਪਹਿਲੇ ਹਫਤੇ ਵਿਚ ਇਹ 970,000 ਤੋਂ ਵੱਧ ਹੈ।

ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਵਾਇਰਸ ਫੈਲਣ ਦੇ ਪੰਜ ਮਹੀਨਿਆਂ ਤੋਂ ਬਾਅਦ ਵੀ ਅਰਥਵਿਵਸਥਾ ਕਮਜ਼ੋਰ ਹੈ। ਇਹ ਸਥਿਤੀ ਹਾਲ ਹੀ ਵਿੱਚ ਕੁਝ ਕਾਰੋਬਾਰ ਮੁੜ ਖੁੱਲ੍ਹਣ ਤੇ ਇਸ ਤੋਂ ਬਾਅਦ ਕੁਝ ਸੈਕਟਰਾਂ ਜਿਵੇਂ ਹਾਉਸਿੰਗ ਤੇ ਮੈਨੂਫੈਕਚਰਿੰਗ ਵਿੱਚ ਤੇਜ਼ੀ ਤੋਂ ਬਾਅਦ ਆਈ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ 15 ਅਗਸਤ ਨੂੰ ਖ਼ਤਮ ਹੋਣ ਵਾਲੇ ਹਫ਼ਤੇ ਵਿਚ ਲਗਭਗ 543,000 ਨਵੇਂ ਦਾਅਵੇ ਦਾਇਰ ਕੀਤੇ ਗਏ ਸਨ, ਜੋ ਇਕ ਹਫ਼ਤੇ ਪਹਿਲਾਂ 488,000 ਸੀ।

ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਹਫਤੇ ਇੱਕ ਨਵੀਂ ਸੰਘੀ ਬੇਰੁਜ਼ਗਾਰੀ ਸਹਾਇਤਾ ਯੋਜਨਾ ‘ਤੇ ਹਸਤਾਖਰ ਕੀਤੇ। ਇਸ ਤਹਿਤ ਲੋਕਾਂ ਨੂੰ ਹਰ ਹਫ਼ਤੇ 300 ਡਾਲਰ ਦਾ ਮੁਆਵਜ਼ਾ ਦਿੱਤਾ ਜਾਵੇਗਾ।

Related News

ਕੈਨੇਡਾ ਵਿੱਚ ਕੋਰੋਨਾ ਦਾ ਅੰਕੜਾ 4 ਲੱਖ 60 ਹਜ਼ਾਰ ਤੋਂ ਪਾਰ, ਵੈਕਸੀਨ ਨਾਲ ਰੁਕੇਗੀ ਕੋਰੋਨਾ ਦੀ ਰਫ਼ਤਾਰ

Vivek Sharma

‘ਬਲੈਕ ਲਿਵਜ਼ ਮੈਟਰ’ ਮੁਹਿੰਮ ਦੇ ਸੰਬੰਧ ਵਿੱਚ ਸਥਾਪਤ ਹੋਣਗੇ ਆਰਟ ਵਰਕ

Vivek Sharma

ਟਰੰਪ ਅਤੇ ਉਨ੍ਹਾਂ ਦੀ ਪਤਨੀ ਕੋਰੋਨਾ ਪਾਜ਼ਿਟਿਵ : ਭਾਰਤ, ਇਜ਼ਰਾਈਲ, ਬ੍ਰਿਟੇਨ ਸਣੇ ਕਈ ਦੇਸ਼ਾਂ ਦੇ ਨੇਤਾਵਾਂ ਨੇ ਕੀਤੀ ਜਲਦ ਠੀਕ ਹੋਣ ਦੀ ਕਾਮਨਾ

Vivek Sharma

Leave a Comment