channel punjabi
Canada International News North America

ਮਿਸੀਸਾਗਾ ‘ਚ ਪੈਦਲ ਜਾ ਰਹੀਆਂ ਦੋ ਔਰਤਾਂ ਨੂੰ ਗੱਡੀ ਨੇ ਮਾਰੀ ਟੱਕਰ, ਜਾਂਚ ਸ਼ੁਰੂ

ਮਿਸੀਸਾਗਾ: ਮਿਸੀਸਾਗਾ ‘ਚ ਵਾਪਰਿਆ ਹਾਦਸਾ, ਜਿਸ ਵਿੱਚ ਇੱਕ ਗੱਡੀ ਨੇ ਦੋ ਪੈਦਲ ਜਾ ਰਹੀਆਂ ਔਰਤਾਂ ਨੂੰ ਟੱਕਰ ਮਾਰ ਦਿੱਤੀ। ਪੀਲ ਪੁਲਿਸ ਨੂੰ ਸਵੇਰੇ 9:00 ਵਜੇ ਟੌਰਬ੍ਰਮ ਤੇ ਰੇਨਾ ਰੋਡਜ਼ ਉੱਤੇ ਮੌਕੇ ਉੱਤੇ ਬੁਲਾਇਆ ਗਿਆ। ਦੋਵਾਂ ਮਹਿਲਾਂਵਾਂ ਨੂੰ ਨਾਜ਼ੁਕ ਹਾਲਤ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ। ਜਦੋਂ ਹਾਦਸਾ ਵਾਪਰਿਆ ਤਾਂ ਇਹ ਦੋਵੇਂ ਮਹਿਲਾਵਾਂ ਪੈਦਲ ਹੀ ਜਾ ਰਹੀਆਂ ਸਨ।

ਜਿਸ ਡਰਾਈਵਰ ਦੀ ਗੱਡੀ ਨਾਲ ਹਾਦਸਾ ਵਾਪਰਿਆ ਉਹ ਮੌਕੇ ਉੱਤੇ ਹੀ ਮੌਜੂਦ ਸੀ। ਪੁਲਿਸ ਵੱਲੋਂ ਜਾਰੀ ਜਾਂਚ ਕਾਰਨ ਇਸ ਲਾਂਘੇ ਨੂੰ ਬੰਦ ਰੱਖਿਆ ਗਿਆ ਹੈ। ਪੀਲ ਪੁਲਿਸ ਚੀਫ਼ ਨਿਸ਼ਾਨ ਵੱਲੋਂ ਵੀ ਇੱਕ ਹਿੱਟ ਐਂਡ ਰਨ ਕੇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਲੋਕਾਂ ਤੋਂ ਸਹਿਯੋਗ ਮੰਗਿਆ ਗਿਆ ।

Related News

ਕ੍ਰਿਸਟੀਆ ਫਰੀਲੈਂਡ ਅਪ੍ਰੈਲ ਮਹੀਨੇ ਵਿੱਚ ਪੇਸ਼ ਕਰੇਗੀ ਆਪਣਾ ਪਹਿਲਾ ਬਜਟ ! ਕੀ ਕੈਨੇਡਾ ਸਰਕਾਰ ਲੋਕਾਂ ਲਈ ਹੋਰ ਰਿਆਇਤਾਂ ਦਾ ਕਰੇਗੀ ਐਲਾਨ ?

Vivek Sharma

BIG NEWS : ਯੂਟਿਊਬ, ਇੰਸਟਾਗ੍ਰਾਮ ਤੇ ਟਿਕਟਾਕ ਦੇ 23.5 ਕਰੋੜ ਯੂਜ਼ਰ ਦਾ ਡਾਟਾ ਲੀਕ, ਨਿੱਜੀ ਸੂਚਨਾਵਾਂ ਚੋਰੀ

Vivek Sharma

ਕੋਕਿਟਲਮ ਪਾਰਕ ਵਿਚ ਬਾਸਕਟਬਾਲ ਕੋਰਟ ਵਿਚ ਗੋਲੀ ਲੱਗਣ ਨਾਲ ਇਕ ਵਿਅਕਤੀ ਦੀ ਮੌਤ

Rajneet Kaur

Leave a Comment