channel punjabi
Canada International News North America Sticky

ਬਲਾਕ MP ਨੂੰ ‘ਨਸਲਵਾਦੀ’ ਕਹਿ ਕੇ ਜਗਮੀਤ ਸਿੰਘ ਖੇਡ ਰਹੇ ਨੇ ‘ਸਸਤੀ ਰਾਜਨੀਤੀ’ : ਗਿਲਜ਼ ਡੁਸੇਪੇ

ਓਟਾਵਾ: ਸਾਬਕਾ ਬਲਾਕ ਕਿਊਬਿਕੋਇਸ ਨੇਤਾ ਗਿਲਜ਼ ਡੁਸੇਪੇ (Gilles Duceppe) ਦਾ ਕਹਿਣਾ ਹੈ ਕਿ ਐਨ.ਡੀ.ਪੀ ਨੇਤਾ ਜਗਮੀਤ ਸਿੰਘ ਆਪਣੀ ਆਲੋਚਨਾ ਨਾਲ “ਸਸਤੀ ਰਾਜਨੀਤੀ ‘ ਖੇਡ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਸਤਾਵ ‘ਤੇ ਸਹਿਮਤੀ ਤੋਂ ਇਨਕਾਰ ਕਰਨ ‘ਤੇ ਜਗਮੀਤ ਸਿੰਘ ਦਾ ਸੰਸਦ ‘ਚ ਬਲਾਕ ਕਿਊਬਿਕੋਇਸ ਹਾਊਸ ਨੇਤਾ ਅਲੇਨ ਥੈਰਿਨ ਨੂੰ ਨਸਲਵਾਦੀ ਕਹਿਣਾ ਗਲਤ ਸੀ।
ਜਗਮੀਤ ਸਿੰਘ ਵਲੋਂ ਪ੍ਰਸਤਾਵਿਤ ਪ੍ਰਸਤਾਵ ਵਿੱਚ ਆਰ.ਸੀ.ਐਮ.ਪੀ ਦੇ ਬਜਟ ਦੀ ਸਮੀਖਿਆ ਅਤੇ ਇਸ ਦੇ ਮੈਂਬਰਾਂ ਦੁਆਰਾ ਤਾਕਤ ਦੀ ਵਰਤੋਂ ਦੀ ਸਮੀਖਿਆ ਦੇ ਨਾਲ-ਨਾਲ ਰਾਸ਼ਟਰੀ ਫੋਰਸ ਨੂੰ ਚਲਾਉਣ ਵਾਲੇ ਕਾਨੂੰਨ ਦੀ ਵੀ ਸਮੀਖਿਆ ਕਰਨ ਦੀ ਮੰਗ ਕੀਤੀ ਗਈ। ਇਸ ਪ੍ਰਸਤਾਵ ਲਈ ਸਾਰੇ ਮੈਂਬਰਾਂ ਤੋਂ ਸਰਬਸੰਮਤੀ ਨਾਲ ਸਹਿਮਤੀ ਦੀ ਲੋੜ ਸੀ, ਪਰ ਇਹ ਮਨਜ਼ੂਰੀ ਦੇਣ ਤੋਂ ਐਲੇਨ ਥੈਰਿਨ ਨੇ ਇਨਕਾਰ ਕਰ ਦਿੱਤਾ ਸੀ। ਜਿਸ ਮਗਰੋਂ ਜਗਮੀਤ ਸਿੰਘ ਨੇ ਥੈਰਿਨ ਨੂੰ ‘ਨਸਲਵਾਦੀ’ ਕਹਿ ਦਿਤਾ ਤੇ ਮਾਫ਼ੀ ਨਾ ਮੰਗਣ ਕਾਰਨ ਸਪੀਕਰ ਨੇ ਗਲਤ ਸ਼ਬਦਾਵਲੀ ਵਰਤਣ ‘ਤੇ ਜਗਮੀਤ ਸਿੰਘ ਨੂੰ ਸੰਸਦ ਦੀ ਕਾਰਵਾਈ ਤੋਂ ਬਾਹਰ ਕਰ ਦਿਤਾ  ਸੀ।
ਇਹ ਸਾਰਾ ਮਸਲਾ ਉਸ ਸਮੇਂ ਭੱਖਿਆ ਜਦੋਂ ਅਮਰਿਕਾ ‘ਚ ਜਾਰਜ ਫਲਾਇਡ ਦੀ ਮੌਤ ਮਗਰੋਂ ਅਮਰੀਕਾ ‘ਚ ਫਲਾਇਡ ਨੂੰ ਨਿਆਂ ਦਵਾਉਣ ਲਈ ਸਾਰੇ ਸੜਕਾਂ ਤੇ ਉੱਤਰ ਆਏ ਹਨ ਤੇ ਪੁਲਿਸ ਖਿਲਾਫ਼ ਪਰਦਰਸ਼ਨ ਕਰ ਰਹੇ ਹਨ। ਵਿਸ਼ਵ ਪੱਧਰ ‘ਤੇ ਪੁਲਿਸ ਪ੍ਰਣਾਲੀ ‘ਚ ਸੁਧਾਰਾਂ ਦੀ ਮੰਗ ਉੱਠ ਰਹੀ ਹੈ।ਫਲਾਇਡ ਦੀ ਗ੍ਰਿਫਤਾਰੀ ਦੌਰਾਨ ਪੁਲਿਸ ਅਧਿਕਾਰੀ ਵੱਲੋਂ ਜਾਰਜ ਫਲਾਇਡ ਦੀ ਗਰਦਨ ਗੋਡੇ ਨਾਲ ਤਕਰੀਬਨ 9 ਮਿੰਟ ਤੱਕ ਦਬਾਈ ਰੱਖਣ ਨਾਲ ਉਸਦੀ ਮੌਤ ਹੋ ਗਈ ਸੀ।
ਜਗਮੀਤ ਸਿੰਘ ਨੂੰ ਸੰਸਦ ਦੀ ਕਾਰਵਾਈ ਤੋਂ ਬਾਹਰ ਕੱਡਣ ਤੋਂ ਬਾਅਦ, ਟਰੂਡੋ ਨੇ ਵੀ ਅਪਣੀ ਪ੍ਰਤੀਕੀਰੀਆ ਦਿੱਤੀ ਹੈ। ਟਰੂਡੋ ਨੇ ਕਿਹਾ ਹੈ ਕਿ ਬਲਾਕ ਕਿਊਬਿਕੋਇਸ ਇਸ ਮਤੇ ਨੂੰ ਮੰਨਣ ਤੋਂ ਇਨਕਾਰ ਕਰਦੇ ਆਏ ਹਨ ਪਰ ਫਿਰ ਵੀ ਨਸਲਵਾਦ ਹੁੰਦਾ ਰਿਹਾ ਹੈ। ਕੈਨੇਡਾ ਵਿੱਚ ਵੀ ਪੁਲਿਸ ‘ਚ ਵਿਵਸਥਾਵਾਦੀ ਨਸਲਵਾਦ ਖ਼ਿਲਾਫ਼ ਥਾਂ-ਥਾਂ ਪ੍ਰਦਰਸ਼ਨ ਹੋਏ ਹਨ।

Related News

ਬੀ.ਸੀ. ਦੀ ਫਰੇਜ਼ਰ ਵੈਲੀ ‘ਚ ਇਕ ਦੂਸਰਾ ਮਿੰਕ ਫਾਰਮ ‘ਚ ਕੋਵਿਡ -19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

ਪ੍ਰਿੰਸ ਫਿਲਿਪ ਦੇ ਦੇਹਾਂਤ ‘ਤੇ ਦੁਨੀਆ ਭਰ ਦੇ ਆਗੂਆਂ ਨੇ ਜਤਾਇਆ ਅਫ਼ਸੋਸ

Vivek Sharma

BIG NEWS : ਕੈਨੇਡਾ ਨੂੰ ‘ਮੌਡਰਨਾ’ ਨੇ ਦਿੱਤਾ ਕ੍ਰਿਸਮਸ ਦਾ ਤੋਹਫ਼ਾ, ਵੈਕਸੀਨ ਦੀ ਪਹਿਲੀ ਖੇਪ ਸਮੇਂ ਤੋਂ ਪਹਿਲਾਂ ਪਹੁੰਚੀ ਕੈਨੇਡਾ

Vivek Sharma

Leave a Comment