channel punjabi
International News

SPECIAL NEWS : ਨਿਊਜ਼ੀਲੈਂਡ ਵਸਦੇ ਸਿੱਖ ਭਾਈਚਾਰੇ ਨੇ ਪੇਸ਼ ਕੀਤੀ ਵੱਡੀ ਮਿਸਾਲ, ਲੱਖਾਂ ਡਾਲਰ ਖ਼ਰਚ ਕਰਕੇ ਤਿਆਰ ਕੀਤਾ ਬਹੁਮੰਤਵੀ SPORTS STADIUM

ਵਿਦੇਸ਼ਾਂ ਵਿੱਚ ਵੀ ਭਾਰਤੀਆਂ ਦੀ ਬੱਲੇ-ਬੱਲੇ

ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ ਨੇ ਪੇਸ਼ ਕੀਤੀ ਵੱਡੀ ਮਿਸਾਲ

ਔਕਲੈਂਡ ਦੇ ਟਾਕਾਨੀਨੀ ਵਿੱਚ ਤਿਆਰ ਕਰਵਾਇਆ ਬਹੁਮੰਤਵੀ SPORTS STADIUM

ਸਿੱਖ ਸਪੋਰਟਸ ਕੰਪਲੈਕਸ ‘ਚ ਉਸਾਰੇ ਗਏ ਹਨ 7 ਵੱਖ-ਵੱਖ ਖੇਡ ਸੈਂਟਰ

ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦਾ ਬੇਮਿਸਾਲ ਉਪਰਾਲਾ

ਆਧੁਨਿਕ ਤਕਨੀਕਾਂ ਨਾਲ ਸੁਸੱਜਿਤ ਨੇ ਇਹ ਸਪੋਰਟਸ ਕੰਪਲੈਕਸ

ਔਕਲੈਂਡ/ਨਿਊਜ਼ ਡੈਸਕ : ਭਾਰਤੀ ਲੋਕ ਜਿੱਥੇ ਵੀ ਜਾਂਦੇ ਨੇ ਓਥੇ ਆਪਣੀ ਵੱਖਰੀ ਪਹਿਚਾਣ ਕਾਇਮ ਕਰ ਲੈਂਦੇ ਨੇ । ਵਿਦੇਸ਼ਾਂ ਵਿਚ ਵਸਦੇ ਸਿੱਖ ਭਾਈਚਾਰੇ ਨੇ ਜਿੱਥੇ ਸਿੱਖ ਧਰਮ ਦੇ ਪ੍ਰਚਾਰ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ ਉੱਥੇ ਹੀ ਖੇਡਾਂ ਨੂੰ ਪ੍ਰਫੁੱਲਤ ਕਰਨ ਵਿੱਚ ਵੀ ਸਿੱਖ ਭਾਈਚਾਰਾ ਕਿਸੇ ਤੋਂ ਪਿੱਛੇ ਨਹੀਂ । ਨਿਊਜ਼ੀਲੈਂਡ ਵਿੱਚ ਭਾਈਚਾਰੇ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਅੱਜ ਹਰ ਕੋਈ ਸ਼ਲਾਘਾ ਕੀਤੇ ਬਿਨਾਂ ਨਹੀਂ ਰਹਿ ਸਕਦਾ। ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਨਿਊਜ਼ੀਲੈਂਡ ਦੀ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਕੀਤੇ ਬੇਮਿਸਾਲ ਉਪਰਾਲੇ ਦੀ । ਜਿਸ ਨੂੰ ਜਾਣ ਕੇ ਤੁਸੀਂ ਵੀ ਫਖਰ ਮਹਿਸੂਸ ਕਰੋਗੇ।

ਨਿਊਜ਼ੀਲੈਂਡ ਦੇ ਦੱਖਣੀ ਔਕਲੈਂਡ ਦੇ ਟਾਕਾਨੀਨੀ ‘ਚ ਜਿੱਥੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਹੈ ਦੇ ਨੇੜੇ ਲੱਖਾਂ ਡੌਲਰਾਂ ਦੀ ਲਾਗਤ ਵਾਲਾ ਸਪੋਰਟਸ ਕੰਪਲੈਕਸ ਤਿਆਰ ਕੀਤਾ ਗਿਆ ਹੈ। ਇਹ ਆਪਣੇ ਆਪ ‘ਚ ਇਤਿਹਾਸਿਕ ਹੈ ।ਫਿਲਹਾਲ ਇਸ ਸਪੋਰਟਸ ਕੰਪਲੈਕਸ ਦਾ ਕੰਮ ਮੁੰਕਮਲ ਹੋ ਚੁੱਕਿਆ ਹੈ। ਇਸ ਵਿਸ਼ਵ ਪੱਧਰੀ ਬਹੁ-ਮੰਤਵੀ ਅਤੇ ਬਹੁ-ਕਰੋੜੀ ਲਾਗਤ ਵਾਲੇ ਕੰਪਲੈਕਸ ‘ਚ 7 ਵੱਖ-ਵੱਖ ਖੇਡ ਸੈਂਟਰ ਉਸਾਰੇ ਗਏ ਹਨ।

ਇਸ ਸਿੱਖ ਸਪੋਰਟਸ ਕੰਪਲੈਕਸ ਅੰਦਰ ਫੁੱਟਬਾਲ ਅਤੇ ਹਾਕੀ ਦੇ ਵਿਸ਼ਵ ਪੱਧਰੀ ਗਰਾਊਂਡ ਬਣਾਏ ਗਏ ਹਨ। ਕੰਪਲੈਕਸ ਅੰਦਰ ਐਥਲੈਟਿਕ ਟਰੈਕ, ਵੌਲੀਬੌਲ, ਬਾਸਕਿਟ ਬੌਲ,ਕ੍ਰਿਕੇਟ ਅਤੇ ਕਬੱਡੀ ਗਰਾਊਂਡ ਵੀ ਤਿਆਰ ਕੀਤੇ ਗਏ ਹਨ। ਫੁੱਟਬਾਲ ਦਾ ਗਰਾਊਂਡ ਫੀਫਾ ਦੇ ਨੇਮਾਂ ਤਹਿਤ ਬਣਾਇਆ ਗਿਆ ਹੈ। ਇਹ ਸਪੋਰਟਸ ਕੰਪਲੈਕਸ 8.6 ਏਕੜ ਜ਼ਮੀਨ ‘ਤੇ ਬਣਾਇਆ ਗਿਆ ਹੈ।

ਫੁੱਟਬਾਲ ਹੀ ਨਹੀਂ ਹੋਰ ਖੇਡਾਂ ਦੇ ਮੈਦਾਨ ਅਤੇ ਕੋਰਟ ਕੌਮਾਂਤਰੀ ਪੱਧਰ ਦੀਆਂ ਖੇਡ ਸੰਸਥਾਵਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਹੀ ਤਿਆਰ ਕੀਤੇ ਗਏ ਹਨ। ਜੋ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਨਾਲ ਲੈਸ ਹਨ।

ਪੂਰਾ ਖੇਡ ਕੰਪਲੈਕਸ 7 ਵੱਡੀਆਂ ਲਾਈਟਾਂ ਨਾਲ ਰੌਸ਼ਨ ਹੋਵੇਗਾ। ਇੰਨਾਂ ਫਲੱਡ ਲਾਈਟਸ ਦੇ ਵਿੱਚ ਇਨ ਬਿਲਟ ਸਾਊਂਡ ਸਿਸਟਮ ਰੱਖਿਆ ਗਿਆ ਹੈ ਤਾਂ ਜੋ ਖੇਡ ਪ੍ਰਬੰਧਕਾਂ ਨੂੰ ਵੱਖ ਤੋਂ ਸਾਊਂਡ, ਮਾਇਕਰੋਫੋਨ ਅਤੇ ਪਬਲਿਕ ਐਡਰੈਸ ਸਿਸਟਮ ਦਾ ਬੰਦੋਬਸਤ ਨਾ ਕਰਨਾ ਪਵੇ।

ਇਸੇ ਮੈਦਾਨ ‘ਚ ਫੁੱਟਬਾਲ ਮੈਚ ਕਰਵਾਉਣ ਬਾਬਤ ਨਿਊਜੀਲੈਂਡ ਫੁੱਲਬਾਲ ਟੀਮ ਨਾਲ ਕਰਾਰ ਵੀ ਹੋਇਆ ਹੈ। ਨਿਊਜ਼ੀਲੈਂਡ ‘ਚ ਸਿੱਖ ਸੰਸਥਾ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਇਸ ਕੰਪਲੈਕਸ ਦੀ ਉਸਾਰੀ ਕਰਵਾਈ ਗਈ ਹੈ। ਬੀਤੇ 10 ਸਾਲਾਂ ਤੋਂ ਇਸ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ। 1989 ਤੋਂ ਸੰਸਥਾ ਵੱਲੋਂ ਇੱਥੇ ਸਿੱਖ ਹੈਰੀਟੇਜ ਸਕੂਲ ਦਾ ਪ੍ਰਬੰਧ ਵੀ ਦੇਖਿਆ ਜਾ ਰਿਹਾ ਹੈ। ਹੁਣ ਸਕੂਲ ਦੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਅਤੇ ਸੁਚੱਜੇ ਜੀਵਨ ਲਈ ਪ੍ਰੇਰਿਤ ਕਰਨ ਲਈ ਇਹ ਕੰਪਲੈਕਸ ਬਣਾਇਆ ਗਿਆ ਹੈ।

Related News

ਕਈ ਭਾਸ਼ਾਵਾਂ ਦੇ ਵਿਦਵਾਨ ਤੇ ਨਾਮੀ ਸਾਹਿਤਕਾਰ ਹਰਭਜਨ ਸਿੰਘ ਬੈਂਸ ਦਾ ਹੋਇਆ ਦਿਹਾਂਤ

Rajneet Kaur

ਰਿਚਮੰਡ RCMP ਨੇ 15 ਸਾਲਾ ਲਾਪਤਾ ਲੜਕੀ ਨੂੰ ਲੱਭਣ ‘ਚ ਲੋਕਾਂ ਤੋਂ ਕੀਤੀ ਮਦਦ ਦੀ ਮੰਗ

Rajneet Kaur

Etobicoke ‘ਚ ਇੱਕਲੇ ਵਾਹਨ ਹਾਦਸੇ ‘ਚ 3 ਲੋਕ ਗੰਭੀਰ ਜ਼ਖਮੀ

Rajneet Kaur

Leave a Comment