channel punjabi
Canada International News North America

ਬੀ.ਸੀ ਤੋਂ ਐਡਮਿੰਟਨ ਵਲ ਉਡਾਣ ਭਰ ਰਹੇ ਇਕ ਛੋਟੇ ਜਹਾਜ਼ ਦੀ ਸੜਕ ‘ਤੇ ਹੋਈ ਐਮਰਜੈਂਸੀ ਲੈਡਿੰਗ, ਲਗਿਆ ਜਾਮ

ਹਿੰਟਨ : ਬੀ.ਸੀ ਤੋਂ ਐਡਮਿੰਟਨ ਵਲ ਉਡਾਣ ਭਰ ਰਹੇ ਇਕ ਛੋਟੇ ਜਹਾਜ਼ ਨੂੰ ਇਕ ਮਕੈਨੀਕਲ ਖਰਾਬੀ  ਕਾਰਨ ਸ਼ੁਕਰਵਾਰ ਨੂੰ ਹਿੰਟਨ, ਅਲਬਰਟਾ ਦੇ ਦੱਖਣ ‘ਚ ਇਕ ਸੜਕ ‘ਤੇ ਐਮਰਜੈਂਸੀ ਲੈਡਿੰਗ ਕਰਨੀ ਪਈ ।

ਆਰ.ਸੀ.ਐਮ.ਪੀ ਪੁਲਿਸ ਦਾ ਕਹਿਣਾ ਹੈ ਕਿ ਸ਼ਾਮ 3.42 ਵਜੇ ਇਕ ਕਾਲ ਆਇਆ ਕਿ  ਹਿੰਟਨ ਤੋਂ ਲਗਭਗ 11 ਕਿਲੋਮੀਟਰ ਦੱਖਣ ‘ਚ ਰੋਬ ਰੋਡ ‘ਤੇ ਇਕ ਜਹਾਜ਼ ਕਾਰਨ ਆਵਾਜਾਈ ਜਾਮ ਹੋ ਗਈ ਹੈ ।

ਪੁਲਿਸ ਦਾ ਕਹਿਣਾ ਹੈ ਕਿ ਜਹਾਜ਼ ‘ਚ ਮਕੈਨੀਕਲ ਖਰਾਬੀ ਕਾਰਨ ਪਾਇਲਟ ਨੂੰ ਐਮਰਜੈਂਸੀ ‘ਚ ਜਹਾਜ਼ ਨੂੰ  ਸੜਕ ‘ਤੇ ਉਤਾਰਨਾ ਪਿਆ। ਜਹਾਜ਼ ਉਤਰਦੇ ਸਮੇਂ ਫਿਸਲ ਗਿਆ ਸੀ ਪਰ ਕੋਈ ਹਾਦਸਾ ਨਹੀਂ ਵਾਪਰਿਆ।

ਜਹਾਜ਼ ਨੂੰ ਸੜਕ ਤੋਂ ਹਟਾ ਕੇ ਇਕ ਪਾਸੇ ਕੀਤਾ ਗਿਆ ਹੈ। ਆਰਸੀਐਮਪੀ ਨੇ ਕਿਹਾ ਕਿ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆਫ਼ ਕੈਨੇਡਾ ਨੂੰ ਇਸ ਬਾਰੇ ਹੋਰ ਜਾਂਚ ਕਰਨ ਲਈ ਸੂਚਿਤ ਕੀਤਾ ਗਿਆ ਹੈ ।

 

Related News

ਓਂਂਟਾਰੀਓ ਵਿੱਚ ਵੈਕਸੀਨੇਸ਼ਨ ਦੇ ਬਾਵਜੂਦ ਕੋਰੋਨਾ ਦੇ ਮਾਮਲੇ ਲਗਾਤਾਰ ਆ ਰਹੇ ਹਨ ਸਾਹਮਣੇ, ਸ਼ਨੀਵਾਰ ਨੂੰ 3,056 ਨਵੇਂ ਕੇਸ ਕੀਤੇ ਗਏ ਦਰਜ

Vivek Sharma

ਕੋਵਿਡ 19 ਦੇ ਮਾਮਲੇ ਭਾਂਵੇ ਘਟ ਰਹੇ ਹਨ ਪਰ ਜੇਕਰ ਲੋਕਾਂ ਨੇ ਅਣਗਹਿਲੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਕੋਰੋਨਾ ਦੇ ਮਾਮਲਿਆਂ ਵਿਚ ਭਾਰੀ ਵਾਧਾ ਹੋ ਸਕਦੈ:ਡਾ. ਡੀਨਾ ਹਿਨਸ਼ਾਅ

Rajneet Kaur

ਵੱਡੀ ਖ਼ਬਰ : ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਕਲਾਸਾਂ ਮੁਲਤਵੀ ਕਰਨ ਦਾ ਕੀਤਾ ਐਲਾਨ

Vivek Sharma

Leave a Comment