Channel Punjabi
Canada News North America

BIG NEWS : ਕੈਨੇਡਾ ਦੀ ਯੂਨੀਵਰਸਿਟੀ ਵਲੋਂ ਸਿੱਖ ਇਤਿਹਾਸ ਪੜਾਉਣ ਦਾ ਐਲਾਨ, ਸ਼ੁਰੂ ਹੋਵੇਗਾ 3 ਸਾਲਾ ਕੋਰਸ

ਕੈਲਗਰੀ : ਇਸ ਸਮੇਂ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ‘ਸਿੱਖ ਹੈਰੀਟੇਜ ਮਹੀਨਾ’ Sikh Heritage Month ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ । ਅਜਿਹੇ ਵਿੱਚ ਯੁਨੀਵਰਸਿਟੀ ਆਫ਼ ਕੈਲਗਰੀ ਵੱਲੋਂ ਵੱਡਾ ਉਪਰਾਲਾ ਕਰਦੇ ਹੋਏ ਕੈਨੇਡਾ ਵਿੱਚ ਸਿੱਖ ਇਤਿਹਾਸ ਪੜਾਉਣ ਦਾ ਐਲਾਨ ਕੀਤਾ ਹੈ। ਯੁਨੀਵਰਸਿਟੀ ਆਫ ਕੈਲਗਰੀ ਵਲੋਂ ਐਲਬਰਟਾ ਦੇ ਸਿੱਖ ਭਾਈਚਾਰੇ ਨਾਲ ਮਿਲ ਕੇ ਪੋਸਟ ਸੈਕੰਡਰੀ ਇੰਸਟੀਟਿਊਸ਼ਨਸ ਵਿੱਚ ਲੰਮੇ ਸਮੇਂ ਲਈ ‘ਸਿੱਖ ਸਟੱਡੀਜ਼ ਪ੍ਰੋਗਰਾਮ’ ਸ਼ੁਰੂ ਕਰਨ ਜਾ ਰਹੀ ਹੈ ਜੋ ਕਿ ਕੈਨੇਡਾ ਵਿੱਚ ਆਪਣੇ ਆਪ ਵਿੱਚ ਅਜਿਹਾ ਪਹਿਲਾ ਪ੍ਰੋਗਰਾਮ ਹੋਵੇਗਾ।

ਯੁਨੀਵਰਸਿਟੀ ਸਿੱਖ ਸਟੱਡੀਜ਼ ‘ਚ ਪੂਰਾ ਤਿੰਨ ਸਾਲ ਦਾ ਕੋਰਸ ਮੁਹੱਈਆ ਕਰਵਾਏਗੀ, ਨਾਲ ਹੀ ਉਹ ਮੌਜੂਦਾ ਕੋਰਸ ਸਿਲੈਕਸ਼ਨ ਵੀ ਵਧਾਉਣ, ਇਸ ਖੇਤਰ ਵਿੱਚ ਆਪਣੀ ਖੋਜ ਪੂਰੀ ਕਰਨ ਅਤੇ ਭਾਈਚਾਰੇ ਇਸ ਵਿੱਚ ਸ਼ਾਮਲ ਕਰਨ ਬਾਰੇ ਵੀ ਸੋਚ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਯੁਨੀਵਰਸਿਟੀ ਆਫ ਕੈਲਗਰੀ ਵਿੱਚ ‘ਚੇਅਰ ਆਫ ਸਿੱਖ ਸਟੱਡੀਜ਼’ ਸਥਾਪਿਤ ਕਰਨ ਬਾਰੇ ਵੀ ਵਿਚਾਰ ਹੈ। ਇਸ ਤਰ੍ਹਾਂ ਅਜਿਹਾ ਕਰਨ ਵਾਲਾ ਇਹ ਸਕੂਲ ਕੈਨੇਡਾ ਵਿੱਚ ਸਿੱਖ ਸਟੱਡੀਜ਼ ਮੁੱਹਈਆ ਕਰਵਾਉਣ ਵਾਲੀ ਇੱਕੋ ਇੱਕ ਚੇਅਰ ਬਣੇਗੀ।

ਸਿੱਖ ਸਟੱਡੀਜ਼ ‘ਚ ਸਾਮਲ ਕਰਨ ਦਾ ਮੁੱਖ ਮੰਤਵ ਵਿਦਿਆਰਥੀਆਂ ‘ਚ ਕੈਨੇਡੀਅਨ ਅਤੇ ਗਲੋਬਲ ਪੱਧਰ ਤੇ ਸਿੱਖਾਂ ਬਾਰੇ ਡੂੰਘਾਈ ਨਾਲ ਜਾਨਣ ਅਤੇ ਆਪਣੀ ਸੋਚ ਉਲੀਕਣ ਦਾ ਮੰਚ ਮੁਹੱਈਆ ਕਰਵਾਉਣਾ ਹੈ। ਇਹ ਕੋਰਸ ਵਿਦਿਆਰਥੀਆਂ ‘ਚ ਵਿਭਿੰਨਤਾ, ਬਹੁਲਤਾ ਅਤੇ ਦੂਜਿਆਂ ਲਈ ਜਿਓਣ ਦੇ ਮੰਤਵ ਸਿੱਖਣ ‘ਚ ਮਦਦ ਕਰੇਗਾ। ਇਸ ਲਈ ਯੁਨੀਵਰਸਿਟੀ ਭਾਈਚਾਰੇ ਦੇ ਸਕੋਲਰਸ, ਸਿੱਖ ਅਤੇ ਆਲੇ ਦੁਆਲੇ ਦੇ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੀ ਹੈ ਤਾਂ ਜੋ ਇਹ ਪ੍ਰੋਗਰਾਮ ਵਿਸ਼ਵ ਦੇ ਨਜ਼ਰੀਏ ਨਾਲ ਉਲੀਕਿਆ ਜਾ ਸਕੇ।

ਦੱਸ ਦਈਏ ਕਿ ਯੁਨੀਵਰਸਿਟੀ ਆਫ ਕੈਲਗਿਰੀ ਵਿੱਚ ਸਿੱਖ ਵਿਦਿਆਰਥੀਆਂ ਦੀ ਵੀ ਕਾਫੀ ਸ਼ਮੂਲੀਅਤ ਹੈ ਅਤੇ ਇਹ ਪ੍ਰੋਗਰਾਮ ਸਾਰੇ ਵਿਦਿਆਰਥੀਆਂ ਲਈ ਬਿਨ੍ਹਾਂ ਕਿਸੇ ਅੜਿੱਕੇ ਜਾਂ ਭੇਦਭਾਵ ਦੇ ਖੁੱਲ੍ਹਾ ਹੈ। ਯੁਨੀਵਰਸਿਟੀ ਆਫ ਕੈਲਗਰੀ ਦੇ ਆਰਟ ਵਿਭਾਗ ਵੱਲੋਂ ਇਸ ਪ੍ਰੋਗਰਾਮ ਲਈ ਫੰਡਿੰਗ ਦੇਣ ਦੀ ਗੱਲ ਆਖੀ ਗਈ ਹੈ ਪਰ ਇਸ ਵਿੱਚ ਭਾਈਚਾਰੇ ਦੇ ਸਹਿਯੋਗ ਦੀ ਵੀ ਲੋੜ ਹੈ ਅਤੇ ਯੁਨੀਵਰਸਿਟੀ 2 ਲੱਖ 50 ਹਜ਼ਾਰ ਡਾਲਰ ਦੀ ਸਹਾਇਤਾ ਲਈ ਇਸ ਵੇਲੇ ਭਾਈਚਾਰੇ ਤੋਂ ਉਮੀਦ ਕਰ ਰਹੀ ਹੈ। ਜੇਕਰ ਕੋਈ ਇਸ ਲਈ ਫੰਡ ਦੇਣਾ ਚਾਹੁੰਦਾ ਹੈ ਤਾਂ ਉਹ ਸਿੱਖ ਸਟੱਡੀਜ਼ ਫੰਡਿੰਗ ‘ਤੇ ਜਾ ਕੇ ਦੇ ਸਕਦਾ ਹੈ।

Related News

BIG NEWS:’2021 ਇੰਡੀਆਸਪੋਰਾ ਗਵਰਨਮੈਂਟ ਲੀਡਰਸ’ ਸੂਚੀ ਜਾਰੀ : 15 ਦੇਸ਼ਾਂ ‘ਚ 200 ਤੋਂ ਵੱਧ ਭਾਰਤਵੰਸ਼ੀ ਅਹਿਮ ਅਹੁਦਿਆਂ ‘ਤੇ

Vivek Sharma

ਮਾਂਟਰੀਅਲ ਪੁਲਿਸ ਨੇ ਪਲਾਟੂ-ਮੌਂਟ-ਰਾਇਲ ਅਤੇ ਆਉਟਰੇਮੈਂਟ ਬੋਰੋ ‘ਚ ਕੋਵਿਡ 19 ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਈ ਗੈਰ ਕਾਨੂੰਨੀ ਇੱਕਠਾਂ ਨੂੰ ਕੀਤਾ ਖਤਮ

Rajneet Kaur

ਕੈਨੇਡਾ ਦੀ ਫੈਡਰਲ ਸਰਕਾਰ  ਨੇ ਐਮਰਜੈਂਸੀ ਪ੍ਰਤਿਕ੍ਰਿਆ ਲਾਭ (ਸੀਈਆਰਬੀ) ਨੂੰ ਇੱਕ ਮਹੀਨੇ ਲਈ ਹੋਰ ਵਧਾਇਆ

Rajneet Kaur

Leave a Comment

[et_bloom_inline optin_id="optin_3"]