Channel Punjabi
International News North America

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਕੈਲੇਫੋਰਨੀਆ : ਅਮਰੀਕਾ ਤੋਂ ਇਕ ਹੋਰ ਦੁਖਦ ਖਬਰ ਸਾਹਮਣੇ ਆਈ ਹੈ ।ਜਿਥੇ ਬੀਤੇ ਦਿਨ੍ਹੀ ਅਮਰੀਕਾ ‘ਚ ਪੰਜਾਬੀ ਨੌਜਵਾਨ ਮਨਜੀਤ ਸਿੰਘ ਅਤੇ ਜਤਿੰਦਰ ਸਿੰਘ ਦੀ ਮੌਤ ਹੋਈ ਸੀ,ਉਥੇ ਹੀ ਹੁਣ ਸ਼ਹਿਰ ਫਰਿਜ਼ਨੋ ਤੋਂ ਇਕ ਹੋਰ ਪੰਜਾਬੀ ਨੌਜਵਾਨ ਮੁਖਤਿਆਰ ਸਿੰਘ ਧਾਲੀਵਾਲ ਦੀ ਸੜਕ ਹਾਦਸੇ ‘ਚ ਮੌਤ ਹੋ ਜਾਣ ਦੀ ਖਬਰ ਨਾਲ ਪੰਜਾਬੀ ਭਾਈਚਾਰਾ ਸੋਗ ‘ਚ ਡੁੱਬਿਆ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮੁਖ਼ਤਿਆਰ ਸਿੰਘ ਧਾਲੀਵਾਲ (38) ਫਰਿਜ਼ਨੋ ਸ਼ਹਿਰ ਵਿੱਚ ਪਿਛਲੇ ਲੰਮੇ ਸਮੇਂ ਤੋ ਪਰਿਵਾਰ ਸਮੇਤ ਰਹਿ ਰਿਹਾ ਸੀ ਅਤੇ ਟਰੱਕ ਚਲਾਉਂਦਾ ਸੀ। ਮੁਖ਼ਤਿਆਰ ਸਿੰਘ ਧਾਲੀਵਾਲ ਪਿਛਲੇ ਦਿਨੀਂ ਜਦੋਂ ਅਮਰੀਕਾ ਦੀ ਐਰੀਜੋਨਾ ਸਟੇਟ ਵਿਚ ਫਰੀਵੇਅ 40 ਦੇ 39 ਮੀਲ ਮਾਰਕਰ ਲਾਗੇ ਡੈਲਸ ਨੂੰ ਲੋਡ ਕਰ ਕੇ ਲੈ ਜਾ ਰਿਹਾ ਸੀ ‘ਤਾਂ ਅਚਾਨਕ ਟਰੱਕ ਦਾ ਅਗਲਾ ਟਾਇਰ ਫਟ ਗਿਆ ਜਿਸ ਕਾਰਨ ਟਰੱਕ ਖਤਾਨਾਂ ਵਿਚ ਜਾ ਡਿੱਗਿਆ ਅਤੇ ਟਰੱਕ ਨੂੰ ਅੱਗ ਲੱਗ ਗਈ। ਜਿਸ ਦੌਰਾਨ ਮੁਖ਼ਤਿਆਰ ਸਿੰਘ ਧਾਲੀਵਾਲ ਦੀ ਮੌਤ ਹੋ ਗਈ। ਮ੍ਰਿਤਕ ਮੁਖ਼ਤਿਆਰ ਸਿੰਘ ਧਾਲੀਵਾਲ  ਜ਼ਿਲ੍ਹਾ ਮੋਗਾ ਦੇ ਪਿੰਡ ਲੋਪੋ ਦਾ ਰਹਿਣ ਵਾਲਾ ਸੀ।

Related News

ਵੱਡੀ ਖ਼ਬਰ : ਅਫ਼ਗ਼ਾਨਿਸਤਾਨ ਤੋਂ ਦਿੱਲੀ ਪੁੱਜੇ 182 ਪਰਿਵਾਰ, ਭਾਰਤ ਵਿੱਚ ਲੈਣਗੇ ਸ਼ਰਨ

Vivek Sharma

ਕੈਲੋਨਾ ਮਾਉਂਟੀਜ਼ ‘ਦੇ ਆਚਰਣ ਦੀ ਲੰਬੀ ਛਾਣਬੀਣ’ ਤੇ ਉੱਠ ਰਹੇ ਹਨ ਪ੍ਰਸ਼ਨ

Rajneet Kaur

ਓਂਟਾਰਿਓ ਸਰਕਾਰ ਨੇ ‘ਕੋਵਿਡ-19 ਵੈਕਸੀਨ ਡਿਸਟਰੀਬਿਊਸ਼ਨ ਟਾਸਕ ਫੋਰਸ’ ਦਾ ਕੀਤਾ ਐਲਾਨ, ਰਿੱਕ ਹਿੱਲੀਅਰ ਨੂੰ ਥਾਪਿਆ ਚੇਅਰਮੈਨ

Vivek Sharma

Leave a Comment

[et_bloom_inline optin_id="optin_3"]