channel punjabi
International News North America

ਰਾਸ਼ਟਰਪਤੀ ਟਰੰਪ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਦਿੱਤੀ ਸਲਾਹ,ਕਾਰਨ ਭਾਰਤ ‘ਚ ਕੋਰੋਨਾ ਸੰਕਟ, ਅਪਰਾਧ ਅਤੇ ਅੱਤਵਾਦ ਨੂੰ ਦੱਸਿਆ

ਵਾਸ਼ਿੰਗਟਨ : ਭਾਰਤ ਦੇ ਸਭ ਤੋਂ ਵੱਡੇ ਦੋਸਤ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ ਦਿੱਤੀ ਹੈ। ਇਕ ਰਿਪੋਰਟ ਅਨੁਸਾਰ ਅਮਰੀਕਾ ਨੇ ਇਸ ਦਾ ਕਾਰਨ ਭਾਰਤ ਵਿਚ ਕੋਰੋਨਾ ਸੰਕਟ, ਅਪਰਾਧ ਅਤੇ ਅੱਤਵਾਦ ਨੂੰ ਦੱਸਿਆ ਹੈ। ਅਮਰੀਕਾ ਨੇ ਭਾਰਤ ਦੀ ਯਾਤਰਾ ਲਈ ਸ਼੍ਰੇਣੀ 4 ਨਿਰਧਾਰਿਤ ਕੀਤੀ ਹੈ, ਜੋ ਬਹੁਤ ਖ਼ਰਾਬ ਮੰਨੀ ਜਾਂਦੀ ਹੈ। ਇਸ ਸ਼੍ਰੇਣੀ ‘ਚ ਭਾਰਤ ਦੇ ਇਲਾਵਾ ਯੁੱਧਗ੍ਰਸਤ ਸੀਰੀਆ, ਅੱਤਵਾਦ ਦਾ ਕੇਂਦਰ ਪਾਕਿਸਤਾਨ, ਈਰਾਨ, ਇਰਾਕ ਤੇ ਯਮਨ ਸ਼ਾਮਲ ਹਨ।

ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਹ ਭਾਰਤ ਦੀ ਯਾਤਰਾ ਨਾ ਕਰਨ। ਹਾਲਾਂਕਿ ਅਮਰੀਕਾ ਨੇ ਇਸ ਐਡਵਾਈਜ਼ਰੀ ਦੀ ਸਪਸ਼ਟ ਵਜ੍ਹਾ ਨਹੀਂ ਦੱਸੀ ਹੈ ਪਰ ਦੱਸ ਦਈਏ ਕਿ ਅਮਰੀਕਾ ਨੇ ਕਿਹਾ ਕਿ ਭਾਰਤ ਵਿਚ ਕੋਰੋਨਾ ਦਾ ਸੰਕਟ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਇਸ ਦੇ ਇਲਾਵਾ ਦੇਸ਼ ਵਿਚ ਅਪਰਾਧ ਅਤੇ ਅੱਤਵਾਦੀ ਗਤੀਵਿਧੀਆਂ ਵੀ ਤੇਜ਼ੀ ਨਾਲ ਵੱਧ ਰਹੀਆਂ ਹਨ। ਇਸ ਦੇ ਮੱਦੇਨਜ਼ਰ ਟਰੰਪ ਪ੍ਰਸ਼ਾਸਨ ਨੇ ਅਮਰੀਕੀ ਨਾਗਰਿਕਾਂ ਨੂੰਭਾਰਤ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ।

ਇਸ ਤੋਂ ਬਾਅਦ ਇੰਡੀਅਨ ਟੂਰੀਜ਼ਮ ਐਂਡ ਹਾਸਪਟੈਲਿਟੀ ਸੰਘ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕੀ ਸਰਕਾਰ ਨੂੰ ਟਰੈਵਲ ਐਡਵਾਇਜ਼ਰੀ ਨੂੰ ਬਦਲਣ ਲਈ ਦਬਾਅ ਪਾਵੇ। ਉਨ੍ਹਾਂ ਕਿਹਾ ਕਿ ਸਰਕਾਰ ਇਸ ਨੂੰ ਪਹਿਲ ਦੇ ਆਧਾਰ ‘ਤੇ ਚੁੱਕੇ ਤਾਂ ਕਿ ਦੇਸ਼ ਬਾਰੇ ਬਣ ਰਹੀ ਨਾਕਾਰਾਤਮਕ ਤਸਵੀਰ ਨੂੰ ਰੋਕਿਆ ਜਾ ਸਕੇ। 23 ਅਗਸਤ ਨੂੰ ਜਾਰੀ ਇਸ ਟਰੈਵਲ ਐਡਵਾਇਜ਼ਰੀ ਵਿਚ ਭਾਰਤ ਦੇ ਇਲ਼ਾਵਾ ਪਾਕਿਸਤਾਨ, ਸੀਰੀਆ, ਯਮਨ. ਈਰਾਨ ਅਤੇ ਇਰਾਕ ਵਰਗੇ ਹਿੰਸਾ ਪ੍ਰਭਾਵਿਤ ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ।

 

Related News

ਕੈਨੇਡਾ ਦੇ ਸਿਹਤ ਵਿਭਾਗ ਵੱਲੋਂ ਨਵੇਂ ਕੋਰੋਨਾ ਵਾਇਰਸ ਰੂਪਾਂ ਸਬੰਧੀ ‘ਸਰਗਰਮੀ ਨਾਲ ਨਿਗਰਾਨੀ’ ਜਾਰੀ: ਡਾ. ਥੈਰੇਸਾ ਟਾਮ

Vivek Sharma

ਪੰਜ ਸਾਲ ਬਾਅਦ ਓਪੀਪੀ ਨੇ ਇਕ ਵਿਅਕਤੀ ਦੀ ਗ੍ਰਿਫਤਾਰੀ ਲਈ ਕੀਤਾ ਵਾਰੰਟ ਜਾਰੀ

Rajneet Kaur

ਬੀ.ਸੀ ਦੇ ਸਿਹਤ ਮੰਤਰੀ ਵਲੋਂ ਸੂਬੇ ਵਾਸੀਆਂ ਨੂੰ ਅਪੀਲ, ਨਿੱਜੀ ਪਾਰਟੀਆਂ ਅਤੇ ਭਾਰੀ ਇਕਠ ‘ਚ ਨਾ ਹੋਣ ਸ਼ਾਮਲ

Rajneet Kaur

Leave a Comment