channel punjabi
Canada International News North America

ਵੈਸਟਬੋਰੋ ਬੀਚ ਤੋਂ ਲਾਪਤਾ ਹੋਈ ਕੁੜੀ ,ਪੁਲਿਸ ਵਲੋਂ ਭਾਲ ਜਾਰੀ

ਓਟਾਵਾ: ਪਿਛਲੇ ਹਫ਼ਤੇ ਕਿੰਗਸਟਨ ‘ਚ ਇੱਕ ਭਾਰਤੀ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਸੀ ਜੋ ਕੇ ਆਖਰੀ ਵਾਰ ਡੈਲੀ ਸਟ੍ਰੀਟ ‘ਤੇ ਵੇਖਿਆ ਗਿਆ ਸੀ। ਹੁਣ ਇਕ 25 ਸਾਲਾਂ ਕੁੜੀ ਦੇ ਲਾਪਤਾ ਹੋਣ ਦੀ ਖਬਰ ਮਿਲੀ ਹੈ।
ਓਟਾਵਾ ਪੁਲਿਸ ਨੇ 25 ਸਾਲਾਂ ਕੁੜੀ ਦੇ ਗੁੰਮਸ਼ੁਦਾ ਹੋਣ ‘ਤੇ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਨਾਲ ਹੀ ਪੁਲਿਸ ਨੇ ਲੋਕਾਂ ਤੋਂ ਵੀ ਮਦਦ ਦੀ ਮੰਗ ਕੀਤੀ।
ਪੁਲਿਸ ਦਾ ਕਹਿਣਾ ਹੈ ਕਿ ਕੁੜੀ ਦਾ ਨਾਮ ਬ੍ਰਿਟਨੀ ਡਿਗਨਾਰਡ ਹੈ ਜੋ ਕਿ ਵੈਸਟਬੋਰੋ ਬੀਚ ਤੋਂ ਲਾਪਤਾ ਹੋਈ ਹੈ ,ਜਿਸਦੀ ਸੂਚਨਾ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਮਿਲੀ ਹੈ।
ਪਰਿਵਾਰ ਨੇ ਪੁਲਿਸ ਨੂੰ ਦੱਸਿਆ  ਕਿ ਬ੍ਰਿਟਨੀ ਦਾ ਕੱਦ 5 ਫੁੱਟ 7 ਇੰਚ ਹੈ। ਬ੍ਰਿਟਨੀ ਦੇ ਚਿਹਰੇ ‘ਤੇ ਦਾਗ ਹਨ,ਅੱਖਾਂ ਦਾ ਰੰਗ ਭੂਰਾ ਅਤੇ ਮੋਢਿਆਂ ਤੱਕ ਵਾਲ ਹਨ।
ਪੁਲਿਸ ਨੇ 613-236-1222 ਇਹ ਨੰਬਰ ਜਾਰੀ ਕਰਦੇ ਹੋਏ ਕਿਹਾ ਹੈ ਅਗਰ ਕਿਸੇ ਨੂੰ ਵੀ ਬ੍ਰਿਟਨੀ ਬਾਰੇ ਕੁਝ ਪਤਾ ਲੱਗਦਾ ਹੈ ਤਾਂ ਇਸ ਨੰਬਰ ‘ਤੇ ਕਾਲ ਕਰਨ।

Related News

ਸਸਕੈਟੂਨ ਦੇ 300+ ਮਰੀਜ਼ ਮਾਨਸਿਕ ਰੋਗਾਂ (psychiatrists) ਦੇ ਡਾਕਟਰਾਂ ਦੀ ਉਡੀਕ ‘ਚ

Rajneet Kaur

ਹੈਲਥ ਕੈਨੇਡਾ ਨੇ ਫੇਸ ਮਾਸਕ ਨੂੰ ਲੈ ਕੇ ਐਡਵਾਈਜ਼ਰੀ ਕੀਤੀ ਜਾਰੀ, ਗ੍ਰਾਫਿਨ ਦੇ ਇਸਤੇਮਾਲ ਵਾਲੇ ਮਾਸਕਾਂ ਨੂੰ ਮਾਰਕਿਟ ਤੋਂ ਹਟਾਉਣ ਦਾ ਨਿਰਦੇਸ਼

Vivek Sharma

ਨੈਲਸਨ ਅਤੇ ਵਿੰਨੀ ਮੰਡੇਲਾ ਦੀ ਧੀ ਜਿੰਜੀ ਮੰਡੇਲਾ ਦਾ 59 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

Rajneet Kaur

Leave a Comment