channel punjabi
International News North America

MDH ਗਰੁਪ ਦੇ ਮਾਲਕ ਧਰਮਪਾਲ ਗੁਲਾਟੀ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

MDH ਗਰੁਪ ਦੇ ਮਾਲਕ ਧਰਮਪਾਲ ਗੁਲਾਟੀ ਦਾ ਸਵੇਰੇ 5.38 ਵਜੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਖ਼ਬਰਾਂ ਮੁਤਾਬਕ, ਗੁਲਾਟੀ ਦਾ ਪਿਛਲੇ ਤਿੰਨ ਹਫ਼ਤਿਆਂ ਤੋਂ ਦਿੱਲੀ ਦੇ ਇਕ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੀ ਉਮਰ 98 ਸਾਲ ਦੀ ਸੀ। ਦੱਸ ਦਈਏ ਕਿ ਧਰਮਪਾਲ ਗੁਲਾਟੀ ਦਾ ਜਨਮ ਸਾਲ 1923 ‘ਚ ਪਾਕਿਸਤਾਨ ਦੇ ਸਿਆਲਕੋਟ ‘ਚ ਹੋਇਆ ਸੀ ਪਰ ਸਾਲ 1947 ‘ਚ ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦੇ ਪਿਤਾ ਮਹਾਸ਼ਯ ਚੁੰਨੀ ਲਾਲ ਗੁਲਾਟੀ ਦਿੱਲੀ ਚਲੇ ਗਏ ਅਤੇ ਇਥੇ ਹੀ ਰਹਿਣ ਲੱਗ ਗਏ। ਦਿੱਲੀ ‘ਚ ਉਨ੍ਹਾਂ ਨੇ ਕਿਰਾਇਆ ਲੈ ਕੇ ਟਾਂਗਾ ਚਲਾਉਣ ਦਾ ਕੰਮ ਕੀਤਾ ਤੇ ਹੌਲੀ-ਹੌਲੀ ਮਸਾਲਿਆਂ ਦੇ ਕਾਰੋਬਾਰ ‘ਚ ਆ ਗਏ।

ਕਾਰੋਬਾਰ ਅਤੇ ਫੂਡ ਪ੍ਰੋਸੈਸਿੰਗ ‘ਚ ਯੋਗਦਾਨ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਿਛਲੇ ਸਾਲ ਮਹਾਸ਼ਯ ਧਰਮਪਾਲ ਨੂੰ ਪਦਮਭੂਸ਼ਨ ਨਾਲ ਨਿਵਾਜਿਆ ਸੀ। ਧਰਮਪਾਲ ਗੁਲਾਟੀ ਦੇ ਦਿਹਾਂਤ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੌਦਿਆ ਨੇ ਵੀ ਟਵੀਟ ਕੀਤਾ।

ਗੁਲਾਟੀ ਦੀ ਕੰਪਨੀ ਬ੍ਰਿਟੇਨ, ਯੂਰੋਪ, ਕੈਨੇਡਾ ਸਣੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ‘ਚ ਭਾਰਤੀ ਮਸਾਲਿਆਂ ਦਾ ਕਾਰੋਬਾਰ ਕਰਦੀ ਹੈ।

Related News

ਸਰੀ RCMP ਨੇ ਇਕ ਲਾਪਤਾ ਔਰਤ ਨੂੰ ਲੱਭਣ ਲਈ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

Rajneet Kaur

ਵੈਲੰਨਟਾਈਨ ਡੇਅ: ਆਪਣੇ ਅਜ਼ੀਜ਼ਾਂ ਨੂੰ ਤੋਹਫੇ ਦੇਣ ਲਈ ਸਸਕੈਟੂਨ ਦੇ ਬਜ਼ਾਰਾਂ ‘ਚ ਲੱਗੀਆਂ ਰੋਣਕਾਂ

Rajneet Kaur

ਭਾਰਤੀ ਮੂਲ ਦੇ ਕੁਝ ਲੋਕਾਂ ਨੇ ਕੈਨੇਡਾ ਦੇ ਬਰਨਬੀ ਵਿੱਚ ਐਨਡੀਪੀ ਦੇ ਸੰਸਦ ਮੈਂਬਰ ਜਗਮੀਤ ਸਿੰਘ ਦੇ ਦਫਤਰ ਦੇ ਬਾਹਰ ਕੀਤਾ ਪ੍ਰਦਰਸ਼ਨ

Rajneet Kaur

Leave a Comment