channel punjabi
International KISAN ANDOLAN News

KISAN ANDOLAN : ਅੰਤਰਰਾਸ਼ਟਰੀ ਹਸਤੀਆਂ ਦੇ ਮੁਕਾਬਲੇ ਵਿੱਚ ਖੜੇ ਹੋਏ ਭਾਰਤੀ ਸਿਤਾਰੇ, ਦੇਸ਼ ਨੂੰ ਇਕਜੁੱਟ ਰਹਿਣ ਦੀ ਕੀਤੀ ਅਪੀਲ

ਨਵੀਂ ਦਿੱਲੀ: ਭਾਰਤ ਵਿੱਚ ਕਿਸਾਨ ਅੰਦੋਲਨ ਦੇ ਮੁੱਦੇ ਉੱਤੇ ਇੱਕ ਤੋਂ ਬਾਅਦ ਇੱਕ ਅੰਤਰਰਾਸ਼ਟਰੀ ਮਸ਼ਹੂਰ ਹਸਤੀਆਂ ਦੇ ਬਿਆਨ ਸਾਹਮਣੇ ਆ ਰਹੇ ਹਨ। ਅਜਿਹੀ ਸਥਿਤੀ ‘ਚ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ, ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਅਨਿਲ ਕੁੰਬਲੇ ਅਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਭਾਰਤ ਦੀਆਂ ਇਹਨਾਂ ਮਸ਼ਹੂਰ ਹਸਤੀਆਂ ਨੇ ਅੰਤਰਰਾਸ਼ਟਰੀ ਸੈਲੀਬ੍ਰਿਟੀਜ਼ ‘ਤੇ ਨਿਸ਼ਾਨਾ ਸਾਧਿਆ ਅਤੇ ਦੇਸ਼ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਆਪਣੇ ਟਵੀਟ ਦੇ ਨਾਲ, ਇਨ੍ਹਾਂ ਮਸ਼ਹੂਰ ਹਸਤੀਆਂ ਨੇ ਵਿਦੇਸ਼ ਮੰਤਰਾਲੇ ਵੱਲੋਂ ਲਾਂਚ ਕੀਤੀ ਗਈ # IndiaTogether ਹੈਸ਼ਟੈਗ ਦੀ ਵਰਤੋਂ ਕੀਤੀ ਹੈ।

ਵਿਸ਼ਵ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਨੇ ਕਿਹਾ, ‘ਭਾਰਤ ਇਕ ਗੌਰਵਮਈ ਰਾਸ਼ਟਰ ਹੈ ਅਤੇ ਅਸੀਂ ਸਾਰੇ ਭਾਰਤੀਆਂ ਦੇ ਸਿਰ ਉੱਚਾ ਚੁੱਕ ਕੇ ਖੜੇ ਹਾਂ। ਇੱਕ ਮਾਣਮੱਤੇ ਭਾਰਤੀ ਹੋਣ ਦੇ ਨਾਤੇ, ਮੈਂ ਦ੍ਰਿੜਤਾ ਨਾਲ ਮੰਨਦੀ ਹਾਂ ਕਿ ਕੋਈ ਵੀ ਸਮੱਸਿਆ ਸਾਡੇ ਸਾਹਮਣੇ ਹੈ; ਅਸੀਂ ਆਪਣੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਸੁਚੱਜੇ ਢੰਗਗ ਨਾਲ ਹੱਲ ਕਰਨ ਲਈ ਪੂਰੀ ਤਰ੍ਹਾਂ ਕਾਬਿਲ ਹਾਂ।’

ਸਚਿਨ ਤੇਂਦੁਲਕਰ ਨੇ ਟਵੀਟ ਕਰਕੇ ਲਿਖਿਆ, ਭਾਰਤ ਦੀ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਬਾਹਰੀ ਤਾਕਤਾਂ ਦਰਸ਼ਕ ਹੋ ਸਕਦੀਆਂ ਹਨ ਪਰ ਭਾਗੀਦਾਰ ਨਹੀਂ। ਭਾਰਤੀ ਲੋਕ ਭਾਰਤ ਨੂੰ ਜਾਣਦੇ ਹਨ ਅਤੇ ਉਨ੍ਹਾਂ ਨੂੰ ਭਾਰਤ ਲਈ ਫੈਸਲਾ ਕਰਨਾ ਚਾਹੀਦਾ ਹੈ। ਆਓ ਇੱਕ ਕੌਮ ਵਜੋਂ ਇੱਕਜੁੱਟ ਹੋ ਕੇ ਖੜੇ ਹੋਈਏ।

ਸਾਬਕਾ ਕ੍ਰਿਕਟਰ ਅਨਿਲ ਕੁੰਬਲੇ ਨੇ ਵੀ ਟਵੀਟ ਕਰਕੇ ਲਿਖਿਆ, ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦੇ ਨਾਤੇ, ਭਾਰਤ ਆਪਣੇ ਅੰਦਰੂਨੀ ਮਸਲਿਆਂ ਨੂੰ ਸੁਚੱਜੇ ਢੰਗ ਨਾਲ ਸੁਲਝਾਉਣ ਦੇ ਯੋਗ ਹੈ।

ਕ੍ਰਿਕਟਰ ਵਿਰਾਟ ਕੋਹਲੀ ਨੇ ਕਿਹਾ ਕਿ ਅਸਹਿਮਤੀ ਦੇ ਇਸ ਸਮੇਂ ਦੌਰਾਨ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਕਿਸਾਨ ਸਾਡੇ ਦੇਸ਼ ਦਾ ਇਕ ਅਨਿੱਖੜਵਾਂ ਅੰਗ ਹਨ। ਮੈਨੂੰ ਯਕੀਨ ਹੈ ਕਿ ਸਾਰੀਆਂ ਧਿਰਾਂ ਦਰਮਿਆਨ ਇੱਕ ਦੋਸਤਾਨਾ ਹੱਲ ਲੱਭਿਆ ਜਾਵੇਗਾ। ਸਾਰਿਆਂ ਨੂੰ ਇਸ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ।

ਇਸ ਤੋ ਇਲਾਵਾ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਅਜੈ ਦੇਵਗਨ ਨੇ ਵੀ ਟਵੀਟ ਕਰਦਿਆਂ ਵਿਦੇਸ਼ੀ ਪ੍ਰੋਪਗੰਡਾ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਮੀਡੀਆ ਵਿੱਚ ਭਾਰਤ ਦਾ ਕਿਸਾਨ ਅੰਦੋਲਨ ਸੁਰਖੀਆਂ ਬਟੋਰ ਰਿਹਾ ਹੈ। ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਸਬੰਧੀ ਤਿੱਖੀ ਅਲੋਚਨਾ ਕੀਤੀ ਜਾ ਰਹੀ ਹੈ, ਅਜਿਹੇ ਵਿਚ ਭਾਰਤੀ ਸਿਤਾਰਿਆਂ ਵਲੋਂ ਦੇਸ਼ ਵਾਸੀਆਂ ਨੂੰ ਵਿਦੇਸ਼ੀ ਪ੍ਰੇਪਗੰਡਾ ਖਿਲਾਫ ਇਕਜੁੱਟ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ।

Related News

ਗੁਰਦੁਆਰਾ ਕਮੇਟੀ ਨੇ ਸ਼ਰਧਾਲੂਆਂ ਨੂੰ ਕੀਤੀ ਇਕਾਂਤਵਾਸ ਲਈ ਅਪੀਲ

Vivek Sharma

ਪਿਛਲੇ 2 ਹਫਤਿਆਂ ‘ਚ COVID-19 ਕੇਸਾਂ ਨਾਲ ਘੱਟੋ-ਘੱਟ 26 ਉਡਾਣਾਂ ਪਹੁੰਚੀਆਂ ਕੈਨੇਡਾ

Rajneet Kaur

ਕੈਨੇਡਾ ਦੀ ਸੰਸਦ ਨੂੰ ਸੰਬੋਧਨ ਕਰਨਗੇ ਜੋਅ ਬਿਡੇਨ,ਕੈਨੇਡਾ ਸਰਕਾਰ ਨੇ ਦਿੱਤਾ ਸੱਦਾ

Vivek Sharma

Leave a Comment