channel punjabi
International KISAN ANDOLAN News

KISAN ANDOLAN : ਲੋਹੜੀ ਮੌਕੇ ਦੇਸ਼ਭਰ ‘ਚ 20 ਹਜ਼ਾਰ ਥਾਵਾਂ ‘ਤੇ ਸਾੜੀਆਂ ਖੇਤੀਬਾੜੀ ਕਾਨੂੰਨ ਦੀਆਂ ਕਾਪੀਆਂ : ਬੱਬੂ ਮਾਨ ਨੇ ਕਿਹਾ- ਜਿੱਤ ਤੋਂ ਬਾਅਦ ਕਿਸਾਨ ਮਨਾਉਣਗੇ ਲੋਹੜੀ

ਨਵੀਂ ਦਿੱਲੀ/ਚੰਡੀਗੜ੍ਹ : ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਸੰਗਠਨਾਂ ਦਾ ਦਿੱਲੀ ਦੀਆਂ ਸਰਹੱਦਾਂ ‘ਤੇ ਅੰਦੋਲਨ ਜਾਰੀ ਹੈ। ਨਵੇਂ ਸਾਲ ਤੋਂ ਬਾਅਦ ਕਿਸਾਨਾਂ ਨੇ ਸਾਲ ਦਾ ਪਹਿਲਾ ਤਿਉਹਾਰ ਲੋਹੜੀ ਵੀ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮਨਾਇਆ। ਬੁੱਧਵਾਰ ਸ਼ਾਮ ਨੂੰ ਲੋਹੜੀ ਮੌਕੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸਿੰਘੂ ਬਾਰਡਰ ‘ਤੇ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਅਖਿਲ ਭਾਰਤੀ ਕਿਸਾਨ ਸੰਘਰਸ਼ ਸੰਜੋਗ ਕਮੇਟੀ (ਏ.ਆਈ.ਕੇ.ਐੱਸ.ਸੀ.ਸੀ.) ਨੇ ਦੱਸਿਆ ਕਿ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ। ਖਾਸ ਗੱਲ ਇਹ ਰਹੀ ਕਿ ਉੱਘੇ ਪੰਜਾਬੀ ਗਾਇਕ ਬੱਬੂ ਮਾਨ ਨੇ ਵੀ ਸਿੰਘੂ ਬਾਰਡਰ ਤੇ ਪਹੁੰਚ ਕੇ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਕਿਸਾਨਾਂ ਨਾਲ ਹਾਜ਼ਰੀ ਭਰੀ। ਬੱਬੂ ਮਾਨ ਸਮੇਂ-ਸਮੇਂ ਤੇ ਕਿਸਾਨਾਂ ਦੀ ਹਮਾਇਤ ਵਿੱਚ ਦਿੱਲੀ ਦੀ ਸਰਹੱਦ ਤੇ ਪ੍ਰਦਰਸ਼ਨ ਵਾਲੀ ਥਾਂਵਾਂ ‘ਤੇ ਪਹੁੰਚਦੇ ਰਹੇ ਹਨ । ਇਸ ਮੌਕੇ ਬੱਬੂ ਮਾਨ ਨੇ ਕਿਹਾ ਕਿ ਬੇਸ਼ੱਕ ਲੋਹੜੀ ਅੱਜ ਹੈ ਪਰ ਕਿਸਾਨ ਖੇਤੀਬਾੜੀ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਦੇਸ਼ ਭਰ ਵਿੱਚ ਲੋਹੜੀ ਮਨਾਉਣਗੇ ।

ਉਧਰ ਕਿਸਾਨ ਕਮੇਟੀ ਨੇ ਦੱਸਿਆ ਕਿ ਤਿੰਨ ਖੇਤੀਬਾੜੀ ਕਾਨੂੰਨ ਅਤੇ ਬਿਜਲੀ ਬਿੱਲ 2020 ਨੂੰ ਰੱਦ ਕਰਨ ਦੀ ਕਿਸਾਨਾਂ ਦੀ ਮੰਗ ‘ਤੇ ਸਰਕਾਰ ਦਾ ਰਵੱਈਆ ਅੜਿਅਲ ਹੈ। ਉਸ ਦੇ ਖ਼ਿਲਾਫ਼ ਮੁਹਿੰਮ ਤੇਜ਼ ਕਰਦੇ ਹੋਏ ਦੇਸ਼ਭਰ ਵਿੱਚ 20 ਹਜ਼ਾਰ ਨਾਲ ਜ਼ਿਆਦਾ ਸਥਾਨਾਂ ‘ਤੇ ਖੇਤੀਬਾੜੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ। ਸਾਰੇ ਸਥਾਨਾਂ ‘ਤੇ ਕਿਸਾਨਾਂ ਨੇ ਇਕੱਠੇ ਹੋ ਕੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਅਤੇ ਉਨ੍ਹਾਂ ਨੂੰ ਰੱਦ ਕਰਨ ਦੇ ਨਾਅਰੇ ਲਗਾਏ।

ਕਿਸਾਨ ਲੀਡਰਾਂ ਨੇ ਕਿਹਾ ਕਿ ਜਥੇਬੰਦੀਆਂ ਨੇ ਕਦੇ ਮੰਗ ਨਹੀਂ ਕੀਤੀ ਕਿ ਸੁਪਰੀਮ ਕੋਰਟ ਕਾਨੂੰਨ ’ਤੇ ਵਿਵਾਦ ਖਤਮ ਕਰਨ ਲਈ ਕਮੇਟੀ ਦਾ ਗਠਨ ਕਰੇ। ਕਿਸਾਨਾਂ ਨੇ ਇਲਜਾਮ ਲਾਇਆ ਕਿ ਇਸ ਪਿੱਛੇ ਕੇਂਦਰ ਸਰਕਾਰ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਧਾਂਤ ਦੇ ਤੌਰ ’ਤੇ ਕਮੇਟੀ ਦੇ ਖਿਲਾਫ ਹਾਂ। ਇਹ ਪ੍ਰਦਰਸ਼ਨ ਤੋਂ ਧਿਆਨ ਭਟਕਾਉਣ ਲਈ ਸਰਕਾਰ ਦਾ ਤਰੀਕਾ ਹੈ।

ਕਿਸਾਨ ਕਮੇਟੀ ਨੇ ਦਿੱਲੀ ਦੇ ਨੇੜੇ 300 ਕਿ.ਮੀ. ਦੇ ਦਾਇਰੇ ਵਿੱਚ ਸਥਿਤ ਸਾਰੇ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੀ ਤਿਆਰੀ ਵਿੱਚ ਲੱਗਣ ਅਤੇ ਬਾਰਡਰ ‘ਤੇ ਇਕੱਠੇ ਹੋਣ। ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਤੇਜ਼ ਕਰਦੇ ਹੋਏ ਤੈਅ ਕੀਤਾ ਹੈ ਕਿ ਜਿੱਥੇ 18 ਜਨਵਰੀ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਮਹਿਲਾ ਕਿਸਾਨ ਦਿਵਸ ਮਨਾਇਆ ਜਾਵੇਗਾ, ਉਥੇ ਹੀ ਬੰਗਾਲ ਵਿੱਚ 20 ਤੋਂ 22 ਜਨਵਰੀ, ਮਹਾਰਾਸ਼ਟਰ ਵਿੱਚ 24 ਤੋਂ 26 ਜਨਵਰੀ, ਕੇਰਲ, ਤੇਲੰਗਾਨਾ, ਆਂਧਰਾ ਪ੍ਰਦੇਸ਼ ਵਿੱਚ 23 ਤੋਂ 25 ਜਨਵਰੀ ਅਤੇ ਓਡਿਸ਼ਾ ਵਿੱਚ 23 ਜਨਵਰੀ ਨੂੰ ਮਹਾਮਹਿਮ (ਰਾਜਪਾਲ) ਦੇ ਦਫ਼ਤਰ ਦੇ ਸਾਹਮਣੇ ਵਿਸ਼ਾਲ ਰੈਲੀ ਆਯੋਜਿਤ ਕੀਤੀ ਜਾਵੇਗੀ।

(VIDEO COURTESY : ANI)

Related News

SK ELECTION BIG NEWS : ਸਸਕੈਚਵਨ ਪਾਰਟੀ ਨੇ ਸੂਬਾਈ ਚੋਣਾਂ ‘ਚ ਹਾਸਿਲ ਕੀਤੀ ਫੈਸਲਾਕੁੰਨ ਲੀਡ, ਵੋਟਰਾਂ ਨੇ ਲਗਾਤਾਰ ਚੌਥੀ ਵਾਰ ਸਸਕੈਚਵਨ ਪਾਰਟੀ ਦੇ ਹੱਕ ਵਿੱਚ ਦਿੱਤਾ ਫ਼ਤਵਾ

Rajneet Kaur

ਰੇਜੀਨਾ ਦੇ ਵਾਲਮਾਰਟ ਤੋਂ ਕੋਰੋਨਾ ਵਾਇਰਸ ਫੈਲਣ ਦਾ ਖਤਰਾ, ਜਾਰੀ ਕੀਤੀ ਐਡਵਾਇਜ਼ਰੀ

Vivek Sharma

ਫਾਈਜ਼ਰ ਵਲੋਂ ਸ਼ਿੱਪਮੈਂਟ ਸਪੁਰਦਗੀ ਰੋਕਣ ਦੇ ਕਾਰਨ ਦੂਜੀ ਟੀਕਾ ਖ਼ੁਰਾਕ ਮਿਲਣ ‘ਚ 42 ਦਿਨਾਂ ਤੱਕ ਦੀ ਹੋਵੇਗੀ ਦੇਰੀ

Vivek Sharma

Leave a Comment