Channel Punjabi
Canada International News North America Sticky

ਕਿੰਗਸਟਨ ਦੇ ਬਿਨਹਜ਼ ਨੇਲਜ਼ ਐਂਡ ਸਪਾਅ ਸੈਲੂਨ ਵਿੱਚ ਕੋਵਿਡ-19 ਆਊਟਬ੍ਰੇਕ ਦੀ ਪੁਸ਼ਟੀ

ਕਿੰਗਸਟਨ : ਓਂਟਾਰੀਓ ਦੇ ਇਕਨੌਮਿਕ ਰਿਕਵਰੀ ਪਲੈਨ ਦੇ ਦੂਜੇ ਪੜਾਅ ਵਿੱਚ ਦਾਖਲ ਹੋਣ ਤੋਂ ਦੋ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਕਿੰਗਸਟਨ ਦੇ ਇੱਕ ਨੇਲ ਸੈਲੂਨ ਵਿੱਚ ਕੋਵਿਡ-19 ਆਊਟਬ੍ਰੇਕ ਦੀ ਪੁਸ਼ਟੀ ਕੀਤੀ ਗਈ ਹੈ। ਇਸ ਨੇਲ ਸੈਲੂਨ ਵਿੱਚ ਪਿਛਲੇ ਕੁੱਝ ਦਿਨਾਂ ਵਿੱਚ ਗਏ ਕਸਟਮਰਜ਼ ਨੂੰ ਕੋਵਿਡ-19 ਸਬੰਧੀ ਟੈਸਟ ਕਰਵਾਉਣ ਲਈ ਆਖਿਆ ਜਾ ਰਿਹਾ ਹੈ। ਕਿੰਗਸਟਨ, ਫਰੌਂਟੇਨੈਕ, ਲੈਨਕਸ ਤੇ ਐਡਿੰਗਟਨ ਲਈ ਮੈਡੀਕਲ ਆਫੀਸਰ ਵੱਲੋਂ ਕਿੰਗਸਟਨ ਵਿੱਚ 500 ਗਾਰਡੀਨਰ ਰੋਡ ਉੱਤੇ ਸਥਿਤ ਬਿਨਹਜ਼ ਨੇਲਜ਼ ਐਂਡ ਸਪਾਅ ਸੈਲੂਨ ਵਿੱਚ ਕੋਵਿਡ-19 ਆਊਟਬ੍ਰੇਕ ਦਾ ਐਲਾਨ ਕੀਤਾ ਗਿਆ। ਕੋਵਿਡ-19 ਦੇ ਦਸ ਮਾਮਲੇ ਬਿਨਹਜ਼ ਨੇਲਜ਼ ਐਂਡ ਸਪਾਅ ਸੈਲੂਨ ਨਾਲ ਜੁੜੇ ਨਿਕਲੇ, ਇਨ੍ਹਾਂ ਵਿੱਚੋਂ ਚਾਰ ਤਾਂ ਸਟਾਫ ਮੈਂਬਰਜ਼ ਹੀ ਸਨ।

ਵੀਰਵਾਰ ਨੂੰ ਇੱਕ ਵੀਡੀਓ ਵਿੱਚ ਡਾ. ਕਿਰੇਨ ਮੂਰ ਨੇ ਆਖਿਆ ਕਿ ਹੈਲਥ ਯੂਨਿਟ ਨੇ ਪੰਜ ਨਵੇਂ ਕੋਵਿਡ-19 ਮਾਮਲਿਆਂ ਦੀ ਜਾਂਚ ਸੁ਼ਰੂ ਕੀਤੀ। ਇਨ੍ਹਾਂ ਪੰਜਾਂ ਵਿੱਚ ਇੱਕ ਹੈਲਥ ਕੇਅਰ ਵਰਕਰ, ਇੱਕ ਪੇਰੈਂਟ ਤੇ ਬੱਚਾ, ਇੱਕ ਰੈਸਟੋਰੈਂਟ ਵਰਕਰ ਤੇ ਉਸ ਦਾ ਪਾਰਟਨਰ ਸ਼ਾਮਲ ਸਨ। ਡਾ. ਮੂਰ ਨੇ ਆਖਿਆ ਕਿ ਹੈਲਥ ਯੂਨਿਟ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਹੈਲਥ ਕੇਅਰ ਵਰਕਰ, ਪੇਰੈਂਟ ਤੇ ਰੈਸਟੋਰੈਂਟ ਦੇ ਕਰਮਚਾਰੀ ਪਿੱਛੇ ਜਿਹੇ ਬਿਨਹਜ਼ ਨੇਲਜ਼ ਐਂਡ ਸਪਾਅ ਸੈਲੂਨ ਜਾ ਕੇ ਆਏ ਹਨ। ਡਾ. ਮੂਰ ਨੇ ਆਖਿਆ ਕਿ ਜਦੋਂ ਅਸੀਂ 24 ਘੰਟੇ ਦੇ ਅੰਦਰ ਉੱਥੇ ਪਹੁੰਚੇ ਤਾਂ ਅਸੀਂ ਉੱਥੇ ਕੰਮ ਕਰਨ ਵਾਲੇ ਸਾਰੇ ਵਰਕਰਜ਼ ਦੇ ਟੈਸਟ ਕੀਤੇ ਤਾਂ ਉੱਥੇ ਤਿੰਨ ਵਰਕਰ ਪਾਜ਼ੀਟਿਵ ਪਾਏ ਗਏ। ਉਨ੍ਹਾਂ ਆਖਿਆ ਕਿ ਅਸੀਂ ਇਹ ਵੀ ਪਾਇਆ ਕਿ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਉੱਥੇ ਬਹੁਤੇ ਵਧੀਆ ਪ੍ਰਬੰਧ ਵੀ ਨਹੀਂ ਸਨ ਕੀਤੇ ਗਏ।

ਇੱਕ ਬਿਆਨ ਵਿੱਚ ਹੈਲਥ ਯੂਨਿਟ ਨੇ ਇਸ ਸੈਲੂਨ ਵਿੱਚ 12 ਅਤੇ 24 ਜੂਨ ਦਰਮਿਆਨ ਵਿਜਿ਼ਟ ਕਰਨ ਵਾਲੇ ਸਾਰੇ ਕਲਾਇੰਟਸ ਨੂੰ ਸੈਲਫ ਆਈਸੋਲੇਟ ਕਰਨ ਅਤੇ ਕੋਵਿਡ-19 ਲਈ ਟੈਸਟ ਕਰਵਾਉਣ ਵਾਸਤੇ ਆਖਿਆ ਹੈ। ਇੱਕ ਵਾਰੀ ਟੈਸਟ ਕਰਵਾਏ ਜਾਣ ਤੋਂ ਬਾਅਦ ਸਾਰੇ ਕਸਟਮਰਜ਼ ਨੂੰ, ਟੈਸਟ ਦੇ ਨਤੀਜੇ ਭਾਵੇਂ ਕੁੱਝ ਵੀ ਰਹੇ ਹੋਣ, ਆਪਣੀ ਐਪੁਆਂਇੰਟਮੈਂਟ ਤੋਂ ਲੈ ਕੇ 14 ਦਿਨਾਂ ਲਈ ਆਈਸੋਲੇਟ ਕਰਨ ਲਈ ਆਖਿਆ ਜਾ ਰਿਹਾ ਹੈ।

Related News

ਕੋਰੋਨਾ ਤੋਂ ਬਾਅਦ ‘ਚ ਆਈ ਕੁਦਰਤੀ ਆਫ਼ਤ, ਇੱਕ ਦਰਜਨ ਤੋਂ ਵੱਧ ਲੋਕਾਂ ਦੀ ਮੌਤ

team punjabi

ਸਕਾਰਬੌਰੋ ਦੇ ਇੰਡਸਟਰੀਅਲ ਏਰੀਆ ‘ਚ ਲੱਗੀ ਜ਼ਬਰਦਸਤ ਅੱਗ

Rajneet Kaur

‘ਤੂਫ਼ਾਨ ਟੇਡੀ’ ਤੇ ਬੁੱਧਵਾਰ ਤੱਕ ਨੋਵਾ ਸਕੋਸ਼ੀਆ ਦੇ ਕੰਢੇ ਪਹੁੰਚਣ ਦੀ ਸੰਭਾਵਨਾ

Vivek Sharma

Leave a Comment

[et_bloom_inline optin_id="optin_3"]