channel punjabi
International News USA

Joe Biden ਨੇ ਪਹਿਲੇ 100 ਦਿਨਾਂ ‘ਚ 10 ਕਰੋੜ ਅਮਰੀਕੀਆਂ ਨੂੰ ਕੋਰੋਨਾ ਟੀਕੇ ਲਗਾਉਣ ਦਾ ਟੀਚਾ ਮਿੱਥਿਆ

ਵਾਸ਼ਿੰਗਟਨ : ਸੱਤਾ ਸੰਭਾਲਣ ਤੋਂ ਪਹਿਲਾਂ ਹੀ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ Joe Biden ਐਕਸ਼ਨ ਵਿਚ ਨਜ਼ਰ ਆ ਰਹੇ ਹਨ। Biden ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਆਪਣੇ ਦਫ਼ਤਰ ਦੇ ਪਹਿਲੇ 100 ਦਿਨਾਂ ਵਿਚ 10 ਕਰੋੜ ਅਮਰੀਕੀਆਂ ਨੂੰ ਕੋਰੋਨਾ ਟੀਕੇ ਲਗਾਉਣ ਦੀ ਉਤਸ਼ਾਹੀ ਯੋਜਨਾ ਦੀ ਘੋਸ਼ਣਾ ਕੀਤੀ। ਬਾਈਡੇਨ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਰੂਪ ਵਿਚ ਅਹੁਦਾ ਸੰਭਾਲਣ ਵਾਲੇ ਹਨ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਆਪਣੀ ਟੀਮ ਨਾਲ ਸਿਹਤ ਸੰਕਟ ਦੇ ਹੱਲ ਲਈ ਇਕ ਬੈਠਕ ਕੀਤੀ ਸੀ।

Joe Biden ਨੇ ਵਿਲਮਿੰਗਟਨ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਵਿਚ ਹੁਣ ਤੱਕ ਟੀਕਾਕਰਨ ਪੂਰੀ ਤਰ੍ਹਾਂ ਅਸਫ਼ਲ ਰਿਹਾ ਹੈ ਅਤੇ ਅੱਜ ਦੀ ਬੈਠਕ ਵਿਚ ਅਸੀਂ 5 ਚੀਜ਼ਾਂ ‘ਤੇ ਚਰਚਾ ਕੀਤੀ। ਇਨ੍ਹਾਂ ਪੰਜ ਚੀਜ਼ਾਂ ਨਾਲ ਸਾਡੀ ਨਿਰਾਸ਼ਾ ਆਸ ਵਿਚ ਬਦਲੇਗੀ। ਇਹ ਪੰਜ ਚੀਜ਼ਾਂ ਸਾਡੇ ਕਾਰਜਕਾਲ ਦੇ ਪਹਿਲੇ 100 ਦਿਨਾਂ ਵਿਚ 10 ਕਰੋੜ ਟੀਕੇ ਲਾਉਣੇ ਸਾਡੇ ਟੀਚੇ ਨੂੰ ਪੂਰਾ ਕਰਨ ਵਿਚ ਮਦਦ ਕਰਨਗੀਆਂ।

ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਵਧੇਰੇ ਤਰਜੀਹ ਵਾਲੇ ਸਮੂਹਾਂ ਦੇ ਟੀਕਾਕਰਨ ਦਾ ਕੰਮ ਕਰਾਂਗੇ। ਬਾਈਡੇਨ ਨੇ ਕਿਹਾ ਕਿ ਟੀਕਾਕਰਨ ਲਈ ਅਰਬਾਂ ਡਾਲਰ ਦਾ ਖਰਚ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਸਕ ਪਾ ਕੇ ਰੱਖਣ ਤੇ ਭੀੜ ਵਾਲੀਆਂ ਥਾਵਾਂ ਤੋਂ ਬਚਣ ਅਤੇ ਸਮਾਜਕ ਦੂਰੀ ਬਣਾ ਕੇ ਰੱਖਣ। ਇਸ ਦੇ ਨਾਲ ਹੀ ਲੋਕਾਂ ਨੂੰ ਵਾਰ-ਵਾਰ ਹੱਥ ਧੋਣ ਦੀ ਆਦਤ ਛੱਡਣੀ ਨਹੀਂ ਚਾਹੀਦੀ। ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਤੇ ਮੌਤਾਂ ਦਾ ਅੰਕੜਾ ਵੀ ਇੱਥੇ ਹੀ ਸਭ ਤੋਂ ਵੱਧ ਹੈ।

Related News

BIG NEWS : ਓਂਟਾਰੀਓ ਸਰਕਾਰ ਵਲੋਂ ਨਵੀਂਆਂ ਪਾਬੰਦੀਆਂ ਦਾ ਐਲਾਨ : ਸਰਹੱਦਾਂ ਸੀਲ,ਮੈਨੀਟੋਬਾ ਅਤੇ ਕਿਊਬਿਕ ਦੀਆਂ ਸਰਹੱਦਾਂ ‘ਤੇ ਸਥਾਪਤ ਹੋਣਗੇ ‘ਚੈੱਕ ਪੁਆਇੰਟ’, ਪੁਲਿਸ ਨੂੰ ‘ਜ਼ਿਆਦਾ ਪਾਵਰ’

Vivek Sharma

ਅਮਰੀਕਾ ‘ਚ ਟਰੰਪ ਸਮਰਥਕ ਅਤੇ ਵਿਰੋਧੀ ਭਿੜੇ, ਇਕ ਦੀ ਮੌਤ

Vivek Sharma

KISAN ANDOLAN : ਦਿੱਲੀ ਪੁਲਿਸ ਨੇ ਸਿੰਘੂ ਬਾਰਡਰ ‘ਤੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਪੱਕੇ ਨਿਰਮਾਣ ਨੂੰ ਰੁਕਵਾਇਆ !

Vivek Sharma

Leave a Comment