channel punjabi
International News USA

JOE BIDEN ਨੂੰ ਸਰਕਾਰ ਬਣਾਉਣ ਲਈ ਮਿਲਿਆ ਬਹੁਮਤ, 27 ਰਿਪਬਲਿਕਨ ਐੱਮਪੀਜ਼ ਨੇ BIDEN ਦੀ ਜਿੱਤ ਮੰਨੀ

ਵਾਸ਼ਿੰਗਟਨ : ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਕੈਲੀਫੋਰਨੀਆ ਸੂਬੇ ਨੇ ਡੈਮੋਕ੍ਰੇਟਿਕ ਉਮੀਦਵਾਰ JOE BIDEN ਦੀ ਜਿੱਤ ‘ਤੇ ਮੋਹਰ ਲਗਾ ਦਿੱਤੀ ਹੈ। 55 ਇਲੈਕਟੋਰਲ ਕਾਲਜ ਦੇ ਨਤੀਜੇ ਪੱਖ ਵਿਚ ਆਉਣ ਪਿੱਛੋਂ BIDEN ਨੇ ਸਰਕਾਰ ਬਣਾਉਣ ਲਈ ਲੋੜੀਂਦਾ ਬਹੁਮਤ ਹਾਸਲ ਕਰ ਲਿਆ ਹੈ। BIDEN ਨੂੰ 279 ਇਲੈਕਟੋਰਲ ਕਾਲਜ ਦਾ ਸਮਰਥਨ ਮਿਲ ਚੁੱਕਾ ਹੈ ਜਦਕਿ ਜ਼ਰੂਰੀ ਅੰਕੜਾ 270 ਦਾ ਹੈ।

ਕੈਲੀਫੋਰਨੀਆ ਦੀ ਸੈਕਟਰੀ ਆਫ ਸਟੇਟ ਅਲੈਕਸ ਪੈਡਿਲਾ ਨੇ BIDEN ਦੀ ਜਿੱਤ ‘ਤੇ ਰਸਮੀ ਮੋਹਰ ਲਗਾਈ। ਹਾਲਾਂਕਿ ਰਾਸ਼ਟਰਪਤੀ ਚੋਣ ਵਿਚ ਆਮ ਕਰਕੇ ਇਨ੍ਹਾਂ ਗੱਲਾਂ ‘ਤੇ ਜ਼ੋਰ ਨਹੀਂ ਦਿੱਤਾ ਜਾਂਦਾ ਹੈ ਪ੍ਰੰਤੂ ਇਸ ਵਾਰ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ BIDEN ਦੀ ਜਿੱਤ ਨੂੰ ਸਵੀਕਾਰ ਨਾ ਕਰਨ ਕਾਰਨ ਇਸ ਨੂੰ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ। ਕੈਲੀਫੋਰਨੀਆ ਵਿਚ ਜਿਨ੍ਹਾਂ ਇਲੈਕਟਰਾਂ ਦੀ ਜਿੱਤ ਦਾ ਐਲਾਨ ਕੀਤਾ ਗਿਆ ਹੈ ਉਹ 14 ਦਸੰਬਰ ਨੂੰ ਹੋਰ ਸੂਬਿਆਂ ਦੇ ਆਪਣੇ ਹਮਰੁਤਬਾ ਨਾਲ ਬੈਠਕ ਕਰਨਗੇ ਅਤੇ ਅਗਲੇ ਰਾਸ਼ਟਰਪਤੀ ਲਈ ਰਸਮੀ ਵੋਟਿੰਗ ਕਰਨਗੇ। ਇਸ ਪਿੱਛੋਂ ਛੇ ਜਨਵਰੀ ਨੂੰ ਕਾਂਗਰਸ ਇਸ ‘ਤੇ ਅੰਤਿਮ ਮੋਹਰ ਲਗਾ ਦੇਵੇਗੀ।

ਉਧਰ 249 ਰਿਪਬਲਿਕਨ ਐੱਮਪੀਜ਼ ਵਿੱਚੋਂ ਸਿਰਫ਼ 27 ਨੇ ਨਵੇਂ ਚੁਣੇ ਰਾਸ਼ਟਰਪਤੀ JOE BIDEN ਦੀ ਚੋਣ ਜਿੱਤ ਨੂੰ ਸਵੀਕਾਰ ਕੀਤਾ ਹੈ। ਇਕ ਮੀਡੀਆ ਗਰੁੱਪ ਵੱਲੋਂ ਕੀਤੇ ਗਏ ਸਰਵੇ ਵਿਚ ਦੋ ਰਿਪਬਲਿਕਨ ਐੱਮਪੀ ਜਿੱਥੇ ਟਰੰਪ ਨੂੰ ਰਾਸ਼ਟਰਪਤੀ ਚੋਣ ਦਾ ਜੇਤੂ ਮੰਨਦੇ ਹਨ ਉੱਥੇ 220 ਐੱਮਪੀਜ਼ ਨੇ ਇਸ ਗੱਲ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਕਿਸ ਨੇ ਚੋਣ ਜਿੱਤੀ। ਇਹ ਸਰਵੇ ਟਰੰਪ ਦੇ ਉਸ ਵੀਡੀਓ ਪਿੱਛੋਂ ਕੀਤਾ ਗਿਆ ਹੈ ਜਿਸ ਵਿਚ ਉਨ੍ਹਾਂ ਨੇ JOE BIDEN ਨੂੰ ਹਟਾਉਣ ਦਾ ਦਾਅਵਾ ਕੀਤਾ ਸੀ।

ਰਿਪਬਲਿਕਨ ਪਾਰਟੀ ਦੇ ਅੱਠ ਐੱਮਪੀਜ਼ ਨੇ ਟਰੰਪ ਵੱਲੋਂ ਜਿੱਤ ਦੇ ਦਾਅਵੇ ਦਾ ਸਮਰਥਨ ਕੀਤਾ ਅਤੇ ਸੂਬਾਈ ਵਿਧਾਨ ਸਭਾਵਾਂ ਤੋਂ ਉਨ੍ਹਾਂ ਨੂੰ ਜੇਤੂ ਐਲਾਨ ਕਰ ਲਈ ਕਿਹਾ ਹੈ ਜਿੱਥੇ ਰਾਸ਼ਟਰਪਤੀ ਟਰੰਪ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ।

Related News

ਅਮਰੀਕਾ : ਫਰਿਜ਼ਨੋ ਸ਼ਹਿਰ ‘ਚ ਪੰਜਾਬੀ ਜੋੜਾ ਸੜਕ ਦੁਰਘਟਨਾ ਦਾ ਸ਼ਿਕਾਰ, ਪਤਨੀ ਨੂੰ ਗੱਡੀ ਚਲਾਉਣਾ ਸਿਖਾ ਰਿਹਾ ਸੀ ਪਤੀ

Rajneet Kaur

ਸਾਵਧਾਨ ! ਇਨਸਾਨਾਂ ਤੋਂ ਬਾਅਦ ਹੁਣ ਜਾਨਵਰਾਂ ਵਿੱਚ ਵੀ ਫੈਲ ਰਿਹਾ ਕੋਰੋਨਾ

Vivek Sharma

ਅਬਲਰਟਾ ‘ਚ ਵੀਰਵਾਰ ਨੂੰ ਕੋਰੋਨਾ ਦੇ 1,854 ਨਵੇਂ ਮਾਮਲਿਆਂ ਦੀ ਪੁਸ਼ਟੀ

Rajneet Kaur

Leave a Comment