channel punjabi
International News USA

JOE BIDEN ਦਾ ਵੱਡਾ ਫ਼ੈਸਲਾ, ਗ੍ਰੀਨ ਕਾਰਡ ਜਾਰੀ ਕਰਨ ‘ਤੇ ਲੱਗੀ ਰੋਕ ਹਟਾਈ, H-1B ਵੀਜ਼ਾ ਧਾਰਕ ਭਾਰਤੀਆਂ ਵਿੱਚ ਖੁਸ਼ੀ ਦੀ ਲਹਿਰ

ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਰਾਸ਼ਟਰਪਤੀ Joe Biden ਵਲੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫ਼ੈਸਲਿਆਂ ਨੂੰ ਪਲਟਣ ਦਾ ਸਿਲਸਿਲਾ ਜਾਰੀ ਹੈ । ਇਸ ਵਾਰ Biden ਨੇ ਗ੍ਰੀਨ ਕਾਰਡ ਜਾਰੀ ਕਰਨ ‘ਤੇ ਲੱਗੀ ਰੋਕ ਹਟਾ ਦਿੱਤੀ ਹੈ। ਵੱਡੀ ਗੱਲ ਇਹ ਕਿ ਇਸ ਫੈਸਲੇ ਨਾਲ ਅਮਰੀਕਾ ‘ਚ ਐੱਚ-1ਬੀ ਵੀਜ਼ਾ ‘ਤੇ ਕੰਮ ਕਰ ਰਹੇ ਭਾਰਤੀ ਪੇਸ਼ੇਵਰਾਂ ਨੂੰ ਲਾਭ ਹੋਵੇਗਾ। ਟਰੰਪ ਨੇ ਕੋਰੋਨਾ ਮਹਾਮਾਰੀ ਦੌਰਾਨ ਇਸ ਕਾਰਡ ‘ਤੇ ਰੋਕ ਲਗਾ ਦਿੱਤੀ ਸੀ। ਗ੍ਰੀਨ ਕਾਰਡ ਨਾਲ ਅਮਰੀਕਾ ‘ਚ ਸਥਾਈ ਤੌਰ ‘ਤੇ ਕੰਮ ਕਰਨ ਅਤੇ ਵਸਣ ਦਾ ਅਧਿਕਾਰ ਮਿਲ ਜਾਂਦਾ ਹੈ।

ਗ੍ਰੀਨ ਕਾਰਡ ਦੇ ਚਾਹਵਾਨਾਂ ਲਈ ਰਾਹ ਖੋਲ੍ਹਦੇ ਹੋਏ Biden ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਦੀ ਨੀਤੀ ਅਮਰੀਕਾ ਦੇ ਹਿੱਤ ‘ਚ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਅਮਰੀਕਾ ਨੂੰ ਨੁਕਸਾਨ ਪਹੁੰਚਦਾ ਹੈ, ਕਿਉਂਕਿ ਕੁਝ ਅਮਰੀਕੀ ਨਾਗਰਿਕਾਂ ਤੇ ਕਾਨੂੰਨੀ ਤਰੀਕੇ ਨਾਲ ਸਥਾਈ ਤੌਰ ‘ਤੇ ਵਸੇ ਪਰਿਵਾਰਾਂ ਦੇ ਮੈਂਬਰਾਂ ਨੂੰ ਇੱਥੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਣ ਤੋਂ ਰੋਕਿਆ ਜਾ ਰਿਹਾ ਸੀ। ਇਹ ਅਮਰੀਕਾ ਦੇ ਉਨ੍ਹਾਂ ਉਦਯੋਗਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ, ਜਿਨ੍ਹਾਂ ਦਾ ਦੁਨੀਆ ਭਰ ਦੇ ਪ੍ਰਤਿਭਾਸ਼ਾਲੀ ਲੋਕ ਹਿੱਸਾ ਹਨ।

ਜ਼ਿਕਰਯੋਗ ਹੈ ਕਿ Biden ਨੇ ਆਪਣੀ ਚੋਣ ਮੁਹਿੰਮ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਉਹ ਐੱਚ-1ਬੀ ਵੀਜ਼ਾ ਸਮੇਤ ਵਰਕ ਵੀਜ਼ਾ ਤੇ ਗ੍ਰੀਨ ਕਾਰਡ ‘ਤੇ ਲੱਗੀਆਂ ਪਾਬੰਦੀਆਂ ਖ਼ਤਮ ਕਰਨਗੇ। ਪ੍ਰਚਾਰ ਦੌਰਾਨ Joe Biden ਨੇ ਟਰੰਪ ਦੀਆਂ ਨੀਤੀਆਂ ਨੂੰ ਕਰੂਰ ਕਰਾਰ ਦਿੱਤਾ ਸੀ। ਟਰੰਪ ਨੇ ਬੀਤੇ ਸਾਲ 22 ਅਪ੍ਰਰੈਲ ਤੇ 22 ਜੂਨ ਨੂੰ ਹੁਕਮ ਜਾਰੀ ਕਰ ਕੇ ਐੱਚ-1ਬੀ ਸਮੇਤ ਵੱਖ-ਵੱਖ ਤਰ੍ਹਾਂ ਦੇ ਵਰਕ ਵੀਜ਼ਾ ਤੇ ਗ੍ਰੀਨ ਕਾਰਡ ‘ਤੇ ਸਾਲ ਦੇ ਅਖ਼ੀਰ ਤੱਕ ਲਈ ਰੋਕ ਲਗਾ ਦਿੱਤੀ ਸੀ। ਉਨ੍ਹਾਂ ਨੇ ਬੀਤੀ 31 ਦਸੰਬਰ ਨੂੰ ਪਾਬੰਦੀ ਦਾ ਸਮਾਂ ਇਸ ਸਾਲ 31 ਮਾਰਚ ਤਕ ਲਈ ਵਧਾ ਦਿੱਤਾ ਸੀ। ਉਸ ਸਮੇਂ ਟਰੰਪ ਨੇ ਕਿਹਾ ਸੀ ਕਿ ਅਮਰੀਕੀ ਕਾਮਿਆਂ ਦੇ ਹਿੱਤਾਂ ਦੀ ਰਾਖੀ ਨੂੰ ਧਿਆਨ ‘ਚ ਰੱਖ ਕੇ ਇਹ ਕਦਮ ਚੁੱਕਿਆ ਗਿਆ ਹੈ। ਹਾਲਾਂਕਿ Biden ਨੇ ਟਰੰਪ ਦੇ ਉਸ ਹੁਕਮ ਨੂੰ ਰੱਦ ਨਹੀਂ ਕੀਤਾ, ਜਿਸ ‘ਚ ਐੱਚ-1ਬੀ ਸਮੇਤ ਵਰਕ ਵੀਜ਼ਾ ‘ਤੇ ਅਮਰੀਕਾ ਆਉਣ ਵਾਲੇ ਲੋਕਾਂ ‘ਤੇ ਰੋਕ ਲਗਾਈ ਗਈ ਹੈ। ਟਰੰਪ ਨੇ ਬੀਤੇ ਜੂਨ ਮਹੀਨੇ ‘ਚ ਇਹ ਹੁਕਮ ਜਾਰੀ ਕੀਤਾ ਸੀ।

ਗ੍ਰੀਨ ਕਾਰਡ ‘ਤੇ ਰੋਕ ਲੱਗਣ ਕਾਰਨ ਕਰੀਬ ਇਕ ਲੱਖ 20 ਹਜ਼ਾਰ ਲੋਕ ਪ੍ਰਭਾਵਿਤ ਹੋਏ। ਇਨ੍ਹਾਂ ਨੂੰ ਪਰਿਵਾਰ ਅਧਾਰਤ ਵੀਜ਼ੇ ਤੋਂ ਹੱਥ ਧੋਣਾ ਪਿਆ। ਜਦਕਿ ਅਮਰੀਕਾ ‘ਚ ਇਸ ਸਮੇਂ ਪਰਿਵਾਰ ਅਧਾਰਤ ਗ੍ਰੀਨ ਕਾਰਡ ਬਿਨੈਕਾਰਾਂ ਦੀ ਗਿਣਤੀ ਚਾਰ ਲੱਖ 73 ਹਜ਼ਾਰ ਹੋ ਗਈ ਹੈ।

ਅਮਰੀਕਾ ਵਿਚ ਕੰਮਕਾਜ ਕਰ ਰਹੇ ਲੱਖਾਂ ਭਾਰਤੀਆਂ ਨੂੰ ਗ੍ਰੀਨ ਕਾਰਡ ਦੀ ਉਡੀਕ ਹੈ। ਗ੍ਰੀਨ ਕਾਰਡ ਮਿਲਣ ਨਾਲ ਅਮਰੀਕਾ ‘ਚ ਸਥਾਈ ਤੌਰ ‘ਤੇ ਕੰਮ ਕਰਨ ਤੇ ਵਸਣ ਦਾ ਅਧਿਕਾਰ ਮਿਲ ਜਾਂਦਾ ਹੈ। ਅਮਰੀਕਾ ‘ਚ ਐੱਚ-1ਬੀ ਵੀਜ਼ਾ ‘ਤੇ ਕੰਮ ਕਰ ਰਹੇ ਲੱਖਾਂ ਭਾਰਤੀਆਂ ਨੂੰ ਵੀ ਗ੍ਰੀਨ ਕਾਰਡ ਦੀ ਉਡੀਕ ਹੈ। ਜਦਕਿ ਐੱਚ-1ਬੀ ਵੀਜ਼ਾ ਭਾਰਤੀ ਆਈਟੀ ਪੇਸ਼ੇਵਰਾਂ ‘ਚ ਮਸ਼ਹੂਰ ਹੈ। ਇਸ ਵੀਜ਼ੇ ਦੇ ਆਧਾਰ ‘ਤੇ ਅਮਰੀਕੀ ਕੰਪਨੀਆਂ ਉੱਚ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਰੁਜ਼ਗਾਰ ਦਿੰਦੀਆਂ ਹਨ। ਹਰ ਸਾਲ ਵੱਖ-ਵੱਖ ਸ਼੍ਰੇਣੀਆਂ ‘ਚ 85 ਹਜ਼ਾਰ ਵੀਜ਼ੇ ਜਾਰੀ ਕੀਤੇ ਜਾਂਦੇ ਹਨ।

Related News

ਫੈਡਰਲ ਸਰਕਾਰ ਨੇ ਕੋਵਿਡ 19 ਦੇ ਵਧਦੇ ਮਾਮਲੇ ਦੇਖ ਲੋਕਾਂ ਨੂੰ ਘਰ ‘ਚ ਰਹਿਣ ਦੀ ਕੀਤੀ ਅਪੀਲ : Carla Qualtrough

Rajneet Kaur

ਟਰੂਡੋ ਨੇ ਨਾਗਰਿਕਾਂ ਦੀ ਰੱਖਿਆ ਲਈ, ਬੀਜਿੰਗ ਅੱਗੇ ਝੁਕਣ ਤੋਂ ਕੀਤਾ ਇਨਕਾਰ

team punjabi

ਟਰੰਪ ਨੇ ਕੇਨੋਸ਼ਾ ਦਾ ਕੀਤਾ ਦੌਰਾ, ਡੈਮੋਕਰੇਟਸ ਨੂੰ ਲਿਆ ਆੜੇ ਹੱਥੀਂ

Vivek Sharma

Leave a Comment