channel punjabi
Canada International News North America

ਕੈਨੇਡਾ ‘ਚ ‘ਫ੍ਰੈਂਡਸ ਆਫ਼ ਇੰਡੀਆ’ ਸੰਗਠਨ ਨਾਲ ਜੁੜੇ ਲੋਕਾਂ ਨੇ ਚੀਨੀ ਵਪਾਰਕ ਦੂਤਘਰ ਦੇ ਬਾਹਰ ਕੀਤਾ ਪ੍ਰਦਰਸ਼ਨ

ਓਟਾਵਾ: ਕੈਨੇਡਾ ‘ਚ 24 ਜੂਨ ਨੂੰ ਭਾਰਤੀ ਨਾਗਰਿਕਾਂ ਨੇ ਚੀਨੀ ਵਪਾਰਕ ਦੂਤਘਰ ਦੇ ਬਾਹਰ ਚੀਨ ਦੇ ਖ਼ਿਲਾਫ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਲੋਕਾਂ ਨੇ ਹੱਥਾਂ ‘ਚ ‘ਸਟਾਪ ਕਿਲਿੰਗ ਪਿਪੁਲ ਇਨ ਇੰਡੀਆ’,’ਬੈਕ ਆਫ਼ ਚਾਈਨਾ’ਵਰਗੇ ਹੋਰਡਿੰਗਸ ਫੜ੍ਹੇ ਹੋਏ ਸਨ। ਹੁਣ ਇੱਕ ਵਾਰ ਫਿਰ ਕੈਨੇਡਾ ਦੇ ਵੈਂਕੂਵਰ ਸ਼ਹਿਰ ‘ਚ ਚਾਈਨਾ ਖਿਲਾਫ ਪ੍ਰਦਰਸ਼ਨ ਦੇਖਣ ਨੂੰ ਮਿਲਿਆ ।‘ਫ੍ਰੈਂਡਸ ਆਫ਼ ਇੰਡੀਆ’ ਸੰਗਠਨ ਨਾਲ ਜੁੜੇ ਲੋਕਾਂ ਨੇ ਸ਼ਨੀਵਾਰ ਨੂੰ ਚੀਨੀ ਵਪਾਰਕ ਦੂਤਘਰ ਦੇ ਬਾਹਰ ਪ੍ਰੋਟੈਸਟ ਕੀਤਾ। ਇਸ ਦੌਰਾਨ ਚੀਨ ਚਲੋਂ ਹਿਰਾਸਤ ‘ਚ ਲਏ ਗਏ ਦੋ ਕੈਨੇਡੀਅਨ ਲੋਕਾਂ ਦੀ ਰਿਹਾਈ ਦੀ ਮੰਗ ਕੀਤੀ ਗਈ।

42 ਸਾਲ ਪਹਿਲਾਂ ਕੈਨੇਡਾ ‘ਚ ਵਸੇ ਗਿੱਲ ਨੇ ਕਿਹਾ ਹੈ ਕਿ ਕੋਵਰਿਗ ਅਤੇ ਸਪਾਇਰ ਦੀ ਰਿਹਾਈ ਕੈਨੇਡਾਈ ਮੁੱਲਾਂ ਨੂੰ ਬਣਾਏ ਰੱਖਣ ਲਈ ਅਹਿਮ ਹੈ।ਗਿੱਲ ਨੇ ਕਿਹਾ ਕਿ ਚੀਨ ਦੁਨੀਆਭਰ ‘ਚ ਹਰ ਕਿਸੇ ਨੂੰ ਧਮਕਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀ ਚੀਨੀ ਸਰਕਾਰ ਨੂੰ ਸੁਨੇਹਾਂ ਭੇਜਣਾ ਚਾਹੁੰਦੇ ਹਾਂ, ਇਸ ਲਈ ਅਸੀ ਚੀਨੀ ਵਪਾਰਕ ਦੂਤਘਰ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।

ਦੱਸ ਦਈਏ ਮੇਂਗ ਵਾਂਜ਼ੂ ਨੂੰ ਇਰਾਨ ‘ਤੇ ਵਪਾਰਕ ਪਾਬੰਦੀਆਂ ਦੀ ਸੰਭਾਵਿਤ ੳਲੰਘਣਾ ਨਾਲ ਜੁੜੇ ਅਮਰੀਕੀ ਦੋਸ਼ਾਂ ‘ਤੇ ਦਸੰਬਰ 2018 ‘ਚ ਵੈਨਕੁਵਰ ‘ਚ ਗ੍ਰਿਫਤਾਰ ਕੀਤਾ ਸੀ। ਹੁਵਾਵੇ ਦੀ ਮੁੱਖ ਅਧਿਕਾਰੀ ਦੀ ਗ੍ਰਿਫਤਾਰੀ ਦੇ ਕੁਝ ਦਿਨਾਂ ਬਾਅਦ ਹੀ ਚੀਨ ਨੇ ਵੀ ਦੋ ਕੈਨੇਡੀਅਨਾਂ ਸਾਬਕਾ ਡਿਮਲੋਮੈਟ ਮਾਈਕ ਕੋਵਰਿਗ ਅਤੇ ਕਾਰੋਬਾਰੀ ਮਾਈਕਲ ਸਪਾਇਰ ਨੂੰ ਹੁਵਾਵੇ ਦੀ ਮੁੱਖ ਅਧਿਕਾਰੀ ਦੀ ਗ੍ਰਿਫਤਾਰੀ ਦਾ ਬਦਲਾ ਲੈਣ ਲਈ  ਇਨ੍ਹਾਂ ਦੋਹਾਂ ਨੂੰ ਹਿਰਾਸਤ ‘ਚ ਲਿਆ।

Related News

CERA ਦੁਆਰਾ ‘ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਐਵਾਰਡ ਨਾਲ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਕੀਤਾ ਗਿਆ ਸਨਮਾਨਿਤ

Rajneet Kaur

ਓਲੀਮਲ ਨੇ ਕਿਉਬਿਕ ‘ਚ ਸੈਕਿੰਡ ਮੀਟ ਪਲਾਂਟ ‘ਚ ਕੋਵਿਡ ਆਉਟਬ੍ਰੇਕ ਦੀ ਦਿਤੀ ਖ਼ਬਰ

Rajneet Kaur

ਸਕਾਟਲੈਂਡ ਦੇ ਗਲਾਸਗੋ ‘ਚ ਤਿੰਨ ਲੋਕਾਂ ਦੀ ਚਾਕੂ ਮਾਰ ਕੇ ਹੱਤਿਆ, ਪੁਲਿਸ ਨੇ ਦੋਸ਼ੀ ਨੂੰ ਮੌਕੇ ‘ਤੇ ਮਾਰੀ ਗੋਲੀ

team punjabi

Leave a Comment