channel punjabi
Canada International News North America

ਐਬਸਫੋਰਡ ਵਿਖੇ ਪੰਜਾਬੀ ਦਾ ਕਤਲ ਗਿਣੀ-ਮਿਥੀ ਸਾਜਿਸ਼ ਦਾ ਹਿੱਸਾ ! ਪੁਲਿਸ ਮਾਮਲੇ ਦੀ ਜਾਂਚ ‘ਚ ਜੁੱਟੀ

ਸਰੀ: ਬੀਤੇ ਦਿਨ੍ਹੀ ਐਬਸਫੋਰਡ ‘ਚ ਇੱਕ ਘਰ ਦੇ ਬਾਹਰ ਚੱਲੀਆਂ ਗੋਲੀਆਂ ਦੌਰਾਨ 43 ਸਾਲਾਂ ਵਿਅਕਤੀ ਦੀ ਮੌਤ ਹੋ ਗਈ ਸੀ। ਕਤਲੇਆਮ ਦੇ ਜਾਂਚਕਰਤਾਵਾਂ ਨੇ ਸ਼ੁੱਕਰਵਾਰ ਸ਼ਾਮ ਨੂੰ ਐਬਸਫੋਰਡ ‘ਚ ਗੋਲੀ ਮਾਰ ਕੇ ਕਤਲ ਕੀਤੇ ਗਏ ਵਿਅਕਤੀ ਦੀ ਪਛਾਣ ਕੀਤੀ ਹੈ।

ਪੁਲਿਸ ਸਵੇਰੇ 8 ਵਜੇ ਲੁਸਰਨ ਕ੍ਰੇਸੈਂਟ ‘ਤੇ ਇੱਕ ਘਰ ਪਹੁੰਚੀ। ਏਕੀਕ੍ਰਿਤ ਕਤਲੇਆਮ ਜਾਂਚ ਟੀਮ ਦੇ ਅਨੁਸਾਰ, ਉਨ੍ਹਾਂ 43 ਸਾਲਾਂ ਕਰਮਜੀਤ ਸਰਨ ਜ਼ਖਮੀ ਹਾਲਾਤ ‘ਚ ਮਿਲਿਆ ਸੀ । ਜਿਸਨੂੰ ਘਟਨਾ ਸਥਾਨ ਤੇ ਮ੍ਰਿਤਕ ਐਲਾਨ ਕਰ ਦਿਤਾ ਗਿਆ ਸੀ ।

ਆਈ.ਐਚ.ਆਈ.ਟੀ ( IHIT ) ਦੇ ਸਰਜੈਂਟ ਫਰੈਂਕ ਜੰਗ (Sergeant Frank Jang) ਨੇ ਇੱਕ ਬਿਆਨ ‘ਚ ਕਿਹਾ ਕਿ ,ਜਾਂਚ ਦੇ ਇਨ੍ਹਾਂ ਸ਼ੁਰੂਆਤੀ ਪੜਾਵਾਂ ‘ਚ ਅਸੀ ਜਾਣਦੇ ਹਾਂ ਕਿ ਪੀੜਿਤ ਪੁਲਿਸ ਨੂੰ ਜਾਣਦਾ ਸੀ ਅਤੇ ਇਸ ਗੋਲੀਬਾਰੀ ਵਿੱਚ ਨਿਸ਼ਾਨਾ ਸਾਧਿਆ ਗਿਆ ਸੀ।

ਜਾਂਚਕਰਤਾ ਕਿਸੇ ਵੀ ਵਿਅਕਤੀ ਤੋਂ ਡੈਸ਼ਕੈਮ ਫੁਟੇਜ ਮੰਗ ਰਹੇ ਹਨ ਜੋ 10 ਜੁਲਾਈ ਨੂੰ ਇਨ੍ਹਾਂ ਸੜਕਾਂ ‘ਤੇ ਸਵੇਰੇ 7 ਤੋਂ 8 ਵਜੇ ਵਿਚਕਾਰ ਗੱਡੀ ਚਲਾ ਰਿਹਾ ਸੀ।

• ਟੇਲਰ ਰੋਡ, ਮਾਉਂਟ ਲੇਹਮਾਨ ਰੋਡ ਅਤੇ ਰਾਸ ਰੋਡ ਦੇ ਵਿਚਕਾਰ  (Taylor Road, between Mount Lehman Road and Ross Road)
• ਰਾਸ ਰੋਡ ਤੋਂ 56 ਐਵੀਨਿਊ (Ross Road to 56 Avenue)
• 56 ਐਵੇਨਿਊ ਲੈਂਗਲੀ ‘ਚ 264 ਸਟ੍ਰੀਟ ਦੇ ਬਾਹਰ ਜਾਣ ਲਈ (56 Avenue (becomes 58 Avenue) to the 264 Street exit in Langley)

ਜੇਕਰ ਕਿਸੇ ਨੂੰ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ IHIT ਜਾਣਕਾਈ ਲਾਈਨ ਨੂੰ -877-551- IHIT (4448) ‘ਤੇ ਜਾਂ ihitinfo@rcmp-grc.gc.ca’ ਤੇ ਈਮੇਲ ਰਾਹੀਂ ਦੱਸ ਸਕਦੇ ਹਨ।
ਜਾਂ ਫਿਰ ਅਗਆਿਤ ਸੁਝਾਅ ਕ੍ਰਾਈਮ ਜਾਫੀ ਨੂੰ 1-800-222-TIPS  (8477) ‘ਤੇ ਜਾਣਕਾਰੀ ਦੇ ਸਕਦੇ ਹਨ।

Related News

ਅਮਰੀਕੀ ਵਿੱਤ ਮੰਤਰੀ ਨੇ ਵਿੱਤ ਮੰਤਰੀ ਸੀਤਾਰਮਨ ਨਾਲ ਕੀਤੀ ਗੱਲਬਾਤ, ਭਾਰਤ ਦੀ ਕੀਤੀ ਸ਼ਲਾਘਾ

Vivek Sharma

ਫੈਡਰਲ ਲਿਬਰਲ ਸਰਕਾਰ ਵੱਲੋਂ ਟੈਕਸਾਂ ‘ਚ ਕੀਤੀ ਗਈ ਇੱਕ ਹੋਰ ਕਟੌਤੀ ਦਾ ਕੀਤਾ ਗਿਆ ਜਿ਼ਕਰ, ਇਸ ਨਾਲ ਮੱੱਧ ਵਰਗ ਤੇ ਸੀਨੀਅਰਜ਼ ਨੂੰ ਫਾਇਨਾਂਸ਼ੀਅਲ ਸਕਿਊਰਿਟੀ ਵਿੱਚ ਕਾਫੀ ਹੋਵੇਗਾ ਫਾਇਦਾ : ਰੂਬੀ ਸਹੋਤਾ

Rajneet Kaur

ਹਵਾ ‘ਚ ਫੈਲ ਸਕਦਾ ਹੈ ਕੋਰੋਨਾ ਵਾਇਰਸ, WHO ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

Rajneet Kaur

Leave a Comment