channel punjabi
Canada International News North America

ਐਨਡੀਪੀ ਵੱਲੋਂ ਚਾਈਲਡ ਕੇਅਰ ਲੋੜਾਂ ਵਾਸਤੇ ਪ੍ਰੋਵਿੰਸਿਜ਼ ਤੇ ਟੈਰੇਟਰੀਜ਼ ਦੀ ਆਰਥਿਕ ਪੱਖੋਂ ਮਦਦ ਕਰਨ ਦੀ ਸਰਕਾਰ ਤੋਂ ਕੀਤੀ ਮੰਗ ਨੂੰ ਪਾਰਲੀਆਮੈਂਟ ਵਿੱਚ ਮਿਲਿਆ ਭਰਵਾਂ ਹੁੰਗਾਰਾ

ਓਟਾਵਾ : ਸੁਸਾਇਟੀ ਦੇ ਰੀਓਪਨ ਹੋਣ ਦੇ ਨਾਲ-ਨਾਲ ਚਾਈਲਡ ਕੇਅਰ ਲੋੜਾਂ ਵਾਸਤੇ ਪ੍ਰੋਵਿੰਸਿਜ਼ ਤੇ ਟੈਰੇਟਰੀਜ਼ ਦੀ ਆਰਥਿਕ ਪੱਖੋਂ ਹੋਰ ਮਦਦ ਕਰਨ ਦੀ ਐਨਡੀਪੀ ਵੱਲੋਂ ਸਰਕਾਰ ਤੋਂ ਕੀਤੀ ਮੰਗ ਨੂੰ ਪਾਰਲੀਆਮੈਂਟ ਵਿੱਚ ਭਰਵਾਂ ਹੁੰਗਾਰਾ ਮਿਲਿਆ। ਐਡਮੰਟਨ ਤੋਂ ਐਮਪੀ ਹੈਦਰ ਮੈਕਫਰਸਨ ਨੇ ਹਾਊਸ ਆਫ ਕਾਮਨਜ਼ ਦੀ ਵਿਸ਼ੇਸ਼ ਸਿਟਿੰਗ ਵਿੱਚ ਚਾਈਲਡ ਕੇਅਰ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਲਿਬਰਲ ਸਰਕਾਰ ਨੂੰ 2 ਬਿਲੀਅਨ ਡਾਲਰ ਹੋਰ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ ਮੁਹੱਈਆ ਕਰਵਾਉਣ ਸਬੰਧੀ ਮਤਾ ਪੇਸ਼ ਕੀਤਾ।

ਉਨ੍ਹਾਂ ਆਖਿਆ ਕਿ ਅਰਥਚਾਰਾ ਮੁੜ ਖੁੱਲ੍ਹਣ ਦੇ ਨਾਲ ਮਾਪੇ ਤੇ ਖਾਸ ਤੌਰ ਉੱਤੇ ਮਹਿਲਾਵਾਂ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਉਨ੍ਹਾਂ ਪਿੱਛੋਂ ਉਨ੍ਹਾਂ ਦੇ ਬੱਚਿਆਂ ਦੀ ਚਾਈਲਡ ਕੇਅਰ ਤੇ ਸਕੂਲਾਂ ਵਿੱਚ ਸਹੀ ਢੰਗ ਨਾਲ ਸਾਂਭ ਸੰਭਾਲ ਕੀਤੀ ਜਾਵੇਗੀ ਜਾਂ ਨਹੀਂ| ਉਨ੍ਹਾਂ ਆਖਿਆ ਕਿ ਇਸ ਕੰਮ ਲਈ ਵਾਧੂ ਫੰਡਿੰਗ ਨਾਲ ਮਾਪਿਆਂ ਤੇ ਖਾਸ ਤੌਰ ਉੱਤੇ ਮਹਿਲਾਵਾਂ ਨੂੰ ਇਹ ਯਕੀਨ ਹੋ ਜਾਵੇਗਾ ਕਿ ਇਨ੍ਹਾਂ ਫੈਸਿਲਿਟੀਜ਼ ਉੱਤੇ ਜੇ ਉਨ੍ਹਾਂ ਦੇ ਬੱਚੇ ਪਰਤਦੇ ਹਨ ਤਾਂ ਉਹ ਸੁਰੱਖਿਅਤ ਹਨ। ਇਸ ਤੋਂ ਪਹਿਲਾਂ ਸਰਕਾਰ ਚਾਈਲਡ ਕੇਅਰ ਲਈ ਪ੍ਰੋਵਿੰਸਿਜ਼ ਤੇ ਟੈਰੇਟਰੀਜ਼ ਨੂੰ 625 ਮਿਲੀਅਨ ਡਾਲਰ ਦੇਣ ਦਾ ਐਲਾਨ ਕਰ ਚੁੱਕੀ ਹੈ। ਪਰ ਵਿਰੋਧੀ ਧਿਰਾਂ ਮੁਤਾਬਕ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ, ਸਟਾਫ ਦੀਆਂ ਲੋੜਾਂ ਤੇ ਸਪੇਸਿੰਗ ਸਬੰਧੀ ਐਡਜਸਟਮੈਂਟ ਆਦਿ ਵਾਸਤੇ ਇਹ ਰਕਮ ਕਾਫੀ ਨਹੀਂ ਹੈ।

ਇਸ ਦੌਰਾਨ ਮਨਿਸਟਰ ਆਫ ਫੈਮਿਲੀਜ਼, ਚਿਲਡਰਨ ਐਂਡ ਸੋਸ਼ਲ ਡਿਵੈਲਪਮੈਂਟ ਅਹਿਮਦ ਹੁਸੈਨ ਦੀ ਤਰਜ਼ਮਾਨ ਨੇ ਆਖਿਆ ਕਿ ਸਾਡੀ ਸਰਕਾਰ ਪਹਿਲਾਂ ਵੀ ਇਸ ਸੰਕਟ ਦੀ ਘੜੀ ਵਿੱਚ ਪੇਰੈਂਟਸ ਦੇ ਨਾਲ ਸੀ ਤੇ ਹੁਣ ਵੀ ਪ੍ਰੋਵਿੰਸਿਜ਼ ਤੇ ਟੈਰੈਟਰੀਜ਼ ਨਾਲ ਰਲ ਕੇ ਅਸੀਂ ਕੌਮੀ ਪੱਧਰ ਦਾ ਪੈਨ-ਕੈਨੇਡੀਅਨ ਚਾਈਲਡ ਕੇਅਰ ਸਿਸਟਮ ਤਿਆਰ ਕਰਨ ਲਈ ਕੰਮ ਕਰ ਰਹੇ ਹਾਂ। ਹਾਊਸ ਆਫ ਕਾਮਨਜ਼ ਦੀ ਵਿਸ਼ੇਸ਼ ਸਿਟਿੰਗ ਦੌਰਾਨ ਐਨਡੀਪੀ ਵੱਲੋਂ ਪੇਸ਼ ਇਸ ਮਤੇ ਨੂੰ ਸਰਬਸੰਮਤੀ ਨਾਲ ਅਪਣਾ ਲਿਆ ਗਿਆ| ਜ਼ਿਕਰਯੋਗ ਹੈ ਕਿ ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਫੈਡਰਲ ਸਰਕਾਰ ਤੋਂ ਇਸ ਸਰਬਸਾਂਝੀ ਮੰਗ ਉੱਤੇ ਫੌਰੀ ਕਾਰਵਾਈ ਕਰਨ ਲਈ ਲੰਮੇਂ ਸਮੇਂ ਤੋਂ ਮੰਗ ਵੀ ਕੀਤੀ ਜਾ ਰਹੀ ਹੈ।

Related News

EXCLUSIVE : ਹੈਲਥ ਕੈਨੇਡਾ ਦੀ ਚਿਤਾਵਨੀ: ਇੰਟਰਨੈੱਟ ‘ਤੇ ਆਨਲਾਈਨ ਨਾ ਖਰੀਦੋ ਵੈਕਸੀਨ, ਜਾਨ ਨੂੰ ਪੈ ਸਕਦੀ ਹੈ ਮਹਿੰਗੀ!

Vivek Sharma

ਸਕਾਰਬੋਰੋ ਗੋਲੀਬਾਰੀ ‘ਚ ਇਕ ਵਿਅਕਤੀ ਜ਼ਖਮੀ

Rajneet Kaur

ਹਾਈਡਰੋਕਲੋਰੋਕਵੀਨ ਦਾ ਨਿਰੀਖਣ ਫੇਲ੍ਹ, ਕੋਰੋਨਾ ਖਿਲਾਫ਼ ਦਵਾਈ ਨੂੰ ਦੱਸਿਆ ਬੇਕਾਰ

team punjabi

Leave a Comment