ਡਾ.ਡੀਨਾ ਹਿੰਸ਼ਾ ਨੇ ਪੁਸ਼ਟੀ ਕੀਤੀ ਹੈ ਕਿ ਅਲਬਰਟਾ ਨੇ ਬੁੱਧਵਾਰ ਨੂੰ ਕੋਵੀਡ -19 ਦੇ 121 ਨਵੇਂ ਕੇਸ ਦਰਜ ਕੀਤੇ, ਜਿਸ ਕਾਰਨ ਹੁਣ ਸੂਬੇ ਦੀ ਕੁਲ ਕੇਸਾਂ ਦੀ ਗਿਣਤੀ 11,893 ਹੋ ਗਈ ਹੈ। ਪ੍ਰਾਂਤ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 1,040 ਹੈ, ਅਤੇ ਰਿਕਵਰੀ 10,632 ਤੱਕ ਪਹੁੰਚ ਗਈ ਹੈ।ਹਸਪਤਾਲ ‘ਚ 63 ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਜਿੰਨ੍ਹਾਂ ਚੋਂ 13 ਮਰੀਜ਼ ਆਈ.ਸੀ.ਯੂ ‘ਚ ਹਨ। ਦਸ ਦਈਏ ਐਡਮਿੰਟਨ ‘ਚ 426 ਅਤੇ 273 ਕੈਲਗਰੀ ‘ਚ ਸਰਗਰਮ ਮਾਮਲੇ ਹਨ। ਸੂਬੇ ਵਲੋਂ ਪਿਛਲੇ 24 ਘੰਟਿਆਂ ਦੌਰਾਨ 8,024 ਟੈਸਟ ਕੀਤੇ ਗਏ ਹਨ।
ਅਲਬਰਟਾ ਦੇ ਸਿਹਤ ਦੇ ਮੁੱਖ ਮੈਡੀਕਲ ਅਧਿਕਾਰੀ ਸਿਫਾਰਸ਼ ਕਰ ਰਹੇ ਹਨ ਕਿ ਸਾਰੇ ਅਧਿਆਪਕਾਂ ਅਤੇ ਸਕੂਲ ਸਟਾਫ ਨੂੰ ਸਕੂਲ ਵਾਪਸ ਆਉਣ ਤੋਂ ਪਹਿਲਾਂ ਕੋਵਿਡ -19 ਲਈ ਅਤੇ ਫਿਰ ਨਿਯਮਿਤ ਤੌਰ ‘ਤੇ ਸਕੂਲ ਦੇ ਸਾਲ ਦੌਰਾਨ ਟੈਸਟ ਕੀਤੇ ਜਾਣ।
Red Deer County: 3 active, 23 recovered
Sylvan Lake: 0 active, 9 recovered
Rocky Mountain House: 0 active, 3 recovered
Innisfail: 2 active, 3 recovered
County of Stettler: 6 active, 38 recovered
Lacombe: 2 active, 3 recovered
Lacombe County: 4 active, 14 recovered