channel punjabi
Canada International News North America

ਫੈਡਰਲ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ ਪੀਪੀਈ ਰਿਜ਼ਰਵ ਕਾਇਮ : ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ

ਕੈਨੇਡਾ : ਫੈਡਰਲ ਸਰਕਾਰ ਵਲੋਂ ਨਵਾਂ ਪੀਪੀਈ ਰਿਜ਼ਰਵ ਯਾਨੀ ਨਵਾਂ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ (ਪੀਪੀਈ) ਕਾਇਮ ਕੀਤਾ ਜਾ ਰਿਹਾ ਹੈ।  ਜਿੱਥੇ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕ ਡਿਸ-ਇਨਫੈਕਟੈਂਟ ਵਾਈਪਜ਼ (disinfectant wipes) ਤੇ ਨੌਨ ਮੈਡੀਕਲ ਮਾਸਕ ਆਦਿ ਖਰੀਦ ਸਕਣਗੇ।

ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਦੇ ਆਫਿਸ ਦੇ ਬੁਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ‘ਦ ਅਸੈਂਸ਼ੀਅਲ ਸਰਵਿਸਿਜ਼ ਕੈਂਨਟੈਨ-ਜੈਂਸੀ ਰਿਜ਼ਰਵ (The Essential Services Contingency Reserve) ਆਉਣ ਵਾਲੇ ਕੁੱਝ ਹਫਤਿਆਂ ਵਿੱਚ ਹੀ ਸ਼ੁਰੂ ਹੋ ਜਾਵੇਗਾ।

ਅਨੀਤਾ ਆਨੰਦ ਵੱਲੋਂ ਮੰਗਲਵਾਰ ਨੂੰ ਇੱਕ ਪੱਰੈਸ ਕਾਨਫਰੰਸ ਵਿੱਚ ਇਸ ਰਿਜ਼ਰਵ ਨੂੰ ਕਾਇਮ ਕਰਨ ਦਾ ਐਲਾਨ ਕੀਤਾ ਗਿਆ। ਉਨ੍ਹਾਂ ਆਖਿਆ ਕਿ ਇਹ ਲੋੜੀਂਦੀਆਂ ਸਪਲਾਈਜ਼ ਤੇ ਇਕਿਉਪਮੈਂਟ ਲਈ ਆਰਜ਼ੀ ਰਿਜ਼ਰਵ ਹੈ ਜਿਸ ਨੂੰ ਅਸੈਂਸ਼ੀਅਲ ਸਰਵਿਸਿਜ਼ ਸੈਕਟਰ ਕਿਤੇ ਹੋਰ ਉਪਲਬਧ ਨਾ ਹੋਣ ਦੀ ਸੂਰਤ ਵਿੱਚ ਇੱਥੋਂ ਖਰੀਦ ਸਕਣਗੇ।

ਹਾਲਾਂਕਿ ਪੀਪੀਈ ਸਾਜ਼ੋ ਸਮਾਨ ਪਹਿਲਾਂ ਹੀ ਫਰੰਟ ਲਾਈਨ ਹੈਲਥ ਕੇਅਰ ਵਰਕਰਜ਼ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ ਤੇ ਇਹ ਤਾਜ਼ਾ ਸਪਲਾਈ ਹੈਲਥ ਕੇਅਰ ਸਿਸਟਮ ਤੋਂ ਵੀ ਅੱਗੇ ਲੋੜੀਂਦੀਆਂ ਸੇਵਾਵਾਂ ਦੇਣ ਵਾਲਿਆਂ ਨੂੰ ਮੁਹੱਈਆ ਕਰਵਾਏ ਜਾਣ ਉੱਤੇ ਕੇਂਦਰਿਤ ਹੈ। ਗਰੌਸਰੀ ਸਟੋਰਜ਼, ਫਾਰਮੇਸੀਜ਼ ਐਂਡ ਮੇਨਟੇਨੈਂਸ ਤੋਂ ਇਲਾਵਾ ਹੋਰ ਸੇਵਾਵਾਂ ਵਿੱਚ ਸ਼ਾਮਲ ਲੋਕ ਵੀ ਇਹ ਸਪਲਾਈ ਲੈ ਸਕਣਗੇ।

ਇਹ ਆਰਗੇਨਾਈਜ਼ੇਸ਼ਨ ਤੇ ਐਸੋਸਿਏਸ਼ਨਜ਼ ਆਨਲਾਈਨ ਅਪਲਾਈ ਕਰ ਸਕਦੀਆਂ ਹਨ ਤੇ ਜੇ ਉਨ੍ਹਾਂ ਨੂੰ ਯੋਗ ਪਾਇਆ ਜਾਂਦਾ ਹੈ ਤਾਂ ਉਹ ਕੀਮਤ ਅਦਾ ਕਰਕੇ ਪੀਪੀਈ ਖਰੀਦ ਸਕਦੀਆਂ ਹਨ। ਇਸ ਰਿਜ਼ਰਵ ਵਿੱਚ ਪੀਪੀਈ,  ਸਰਜੀਕਲ ਮਾਸਕਸ, ਨੌਨ ਮੈਡੀਕਲ ਕੱਪੜੇ, ਡਿਸਪੋਜ਼ੇਬਲ ਮਾਸਕਸ, ਗਾਊਨਜ਼, ਫੇਸ ਸ਼ੀਲਡਜ਼, ਹੈਂਡ ਸੈਨੇਟਾਈਜ਼ਰ, ਡਿਸ-ਇਨਫੈਕਟੈਂਟ ਵਾਈਪਜ਼ ਤੇ ਗਲਵਜ਼ ਆਦਿ ਸ਼ਾਮਲ ਹਨ। ਇਸ ਵਿਚ ਕਰਿਆਨੇ ਦੀਆਂ ਦੁਕਾਨਾਂ, ਫਾਰਮੇਸੀਆਂ ਤੇ ਰੱਖ ਰਖਾਵ ਵਿਚ ਕੰਮ ਕਰਨ ਵਾਲੇ ਕਈ ਲੋਕ ਸ਼ਾਮਿਲ ਹਨ ਜੋ ਪਬਲਿਕ ਸੇਫਟੀ ਕੈਨੇਡਾ ਨੇ ਆਪਣੀ ਵੈਬਸਾਈਟ ਤੇ ਦੱਸਿਆ ਹੈ।

14 ਜੁਲਾਈ ਤੱਕ ਸਰਕਾਰ ਨੂੰ 176 ਲੱਖ 516 ਹਜ਼ਾਰ 500 ਸਰਜੀਕਲ ਮਾਸਕ, 56 ਲੱਖ 188 ਹਜ਼ਾਰ 305 ਜੋੜੇ ਦਸਤਾਨੇ, ਤੇ 367 ਵੈਂਟੀਲੇਟਰ ਪ੍ਰਾਪਤ ਹੋਏ ਹਨ। ਕੈਨੇਡਾ ਨੇ 11 ਲੱਖ 177 ਹਜ਼ਾਰ 690 ਲੀਟਰ ਹੈਂਡ ਸੈਨੇਟਾਈਜ਼ਰ, 9 ਲੱਖ 173 ਹਜ਼ਾਰ 576 ਗਾਊਨ ਤੇ 27 ਲੱਖ 87 ਹਜ਼ਾਰ 841 ਫੇਸ ਸ਼ੀਲਡ ਤੇ 22 ਲੱਖ 665 ਹਜ਼ਾਰ 310 ਫੇਸ ਮਾਸਕ ਪ੍ਰਾਪਤ ਹੋਏ ਹਨ । ਇਹ ਖਰੀਦਾਂ ਜਨਵਰੀ ਤੋਂ ਸ਼ੁਰੂ ਹੋ ਗਈਆਂ ਸਨ।

Related News

ਹੈਲਥ ਕੈਨੇਡਾ ਵਲੋਂ ਮਨਜ਼ੂਰ ਤਿੰਨੇ ਵੈਕਸੀਨ ਇੱਕੋ ਸਮਾਨ ਅਸਰਦਾਰ ਅਤੇ ਪ੍ਰਭਾਵਸ਼ਾਲੀ : ਮਾਹਰ

Vivek Sharma

ਮੈਲਬੋਰਨ ‘ਚ ਰਹਿੰਦੇ ਪਿੰਡ ਸੋਹਲ ਜਗੀਰ ਦਾ ਨੌਜਵਾਨ,ਪਤਨੀ ਅਤੇ 19 ਦਿਨ੍ਹਾਂ ਦੀ ਬੱਚੀ ਦੀ ਅੱਗ ‘ਚ ਝੁਲਸ ਜਾਣ ਕਾਰਨ ਮੌਤ

Rajneet Kaur

ਬਲੈਕ ਕ੍ਰੀਕ ਡਰਾਈਵ ਨੇੜੇ ਦਿਨ ਦਿਹਾੜੇ ਹੋਈ ਸ਼ੂਟਿੰਗ ਵਿੱਚ ਇੱਕ ਵਿਅਕਤੀ ਜ਼ਖਮੀ

Rajneet Kaur

Leave a Comment