channel punjabi
Canada International News North America

ਕੇਂਦਰੀ ਬਰੈਂਪਟਨ ‘ਚ ਇਕ ਘਰ ‘ਚ ਭਿਆਨਕ ਅੱਗ ਲੱਗਣ ਕਾਰਨ ਔਰਤ ਦੀ ਹੋਈ ਮੌਤ

ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਕੇਂਦਰੀ ਬਰੈਂਪਟਨ ‘ਚ ਸੋਮਵਾਰ ਸਵੇਰੇ ਇਕ ਘਰ ਵਿੱਚ ਅੱਗ ਲੱਗਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਹੈ। ਐਮਰਜੈਂਸੀ ਚਾਲਕਾਂ ਨੂੰ ਸਵੇਰੇ ਲਗਭਗ 12: 35 ਵਜੇ ਮੇਨ ਸਟ੍ਰੀਟ ਦੱਖਣ ਅਤੇ ਕਲੇਰੈਂਸ ਸਟ੍ਰੀਟ  (Clarence Street ) ਦੇ ਨੇੜੇ, ਕੌਰਨਵਾਲ ਹਾਈਟਸ ਅਤੇ ਕੌਰਨਵਾਲ ਰੋਡ (Cornwall Heights and Cornwall Road area) ਖੇਤਰ ਵਿੱਚ ਇੱਕ ਘਰ ਬੁਲਾਇਆ ਗਿਆ।

ਪੁਲਿਸ ਨੇ ਟਵੀਟਰ ‘ਤੇ ਇਸਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਮਰਜੈਂਸੀ ਕਰੂ ਜਦੋਂ ਘਰ ਪਹੁੰਚੀ ਤਾਂ ਘਰ ਅੱਗ ਦੀਆਂ ਲਪਟਾਂ ‘ਚ ਘਿਰਿਆ ਹੋਇਆ ਸੀ।

ਇਸ ਦੌਰਾਨ ਇੱਕ ਔਰਤ ਨੂੰ ਅਮਲੇ ਦੁਆਰਾ ਲੱਭਿਆ ਗਿਆ ਅਤੇ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਹਸਪਤਾਲ ‘ਚ ਉਸ ਔਰਤ ਦੀ ਮੌਤ ਹੋ ਗਈ ਹੈ । ਸੋਮਵਾਰ ਸਵੇਰ ਤੱਕ ਕੋਈ ਹੋਰ ਜ਼ਖਮੀ ਹੋਣ ਦੀ ਖਬਰ ਨਹੀਂ ਹੈ।

ਪੁਲਿਸ ਨੇ ਦੱਸਿਆ ਕਿ  ਅੱਗ ਲੱਗਣ ਦੇ ਕਾਰਨਾਂ ਅਤੇ ਹਾਲਾਤਾਂ ਦਾ ਪਤਾ ਨਹੀਂ ਲੱਗ ਸੱਕਿਆ। ਫਿਲਹਾਲ ਉਨ੍ਹਾਂ ਵਲੋਂ ਜਾਂਚ ਅਜੇ ਜਾਰੀ ਹੈ।

Related News

ਕੈਨੇਡਾ ਵਿੱਚ ਕੋਰੋਨਾ ਵੈਕਸੀਨੇਸ਼ਨ ਪ੍ਰਕਿਰਿਆ ਹੋਈ ਹੋਰ ਤੇਜ਼,ਕੋਰੋਨਾ ਵੈਕਸੀਨ ਦੇਸ਼ ‘ਚ ਮੌਜੂਦ ਹਰ ਵਿਅਕਤੀ ਲਈ,ਕੋਈ ਫ਼ਰਕ ਨਹੀਂ ਪੈਂਦਾ ਕਿ ਟੀਕਾ ਲਗਵਾਉਣ ਵਾਲਾ ਕੈਨੇਡੀਅਨ ਨਾਗਰਿਕ ਹੈ ਜਾਂ ਨਹੀਂ:ਹੈਲਥ ਏਜੰਸੀ

Rajneet Kaur

ਨੌਜਵਾਨਾਂ ਨੂੰ ਕੋਰੋਨਾ ਬਾਰੇ ਜਾਗਰੂਕ ਕਰਨ ਲਈ ਟੋਰਾਂਟੋ ਦੇ ਮੇਅਰ ਨੇ ਕੀਤਾ ਉਪਰਾਲਾ, ਟਿਕਟਾਕ ਜ਼ਰੀਏ ਦਿੱਤਾ ਅਹਿਮ ਸੁਨੇਹਾ

Vivek Sharma

ਐਮੀ ਕੋਨੀ ਬੈਰਟ ਨੇ ਸੰਭਾਲਿਆ ਸੁਪਰੀਮ ਕੋਰਟ ਦੀ ਜੱਜ ਦਾ ਅਹੁਦਾ

Vivek Sharma

Leave a Comment