channel punjabi
International News USA

ਐਮੀ ਕੋਨੀ ਬੈਰਟ ਨੇ ਸੰਭਾਲਿਆ ਸੁਪਰੀਮ ਕੋਰਟ ਦੀ ਜੱਜ ਦਾ ਅਹੁਦਾ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਰੈਧੀਆਂ ਦੀ ਪ੍ਰਵਾਹ ਕੀਤੇ ਬਗੈਰ ਸੁਪਰੀਮ ਕੋਰਟ ਦੇ ਜੱਜ ਦੀ ਨਿਯੁਕਤੀ ਕਰ ਦਿੱਤੀ । ਟਰੰਪ ਵਲੋਂ ਕਰੀਬ ਇਕ ਮਹੀਨਾ ਪਹਿਲਾਂ ਨਾਮਜ਼ਦ ਕੀਤੀ ਗਈ ਐਮੀ ਕੋਨੀ ਬੈਰਟ ਨੇ ਹੁਣ ਸੁਪਰੀਮ ਕੋਰਟ ਵਿੱਚ ਆਪਣਾ ਆਹੁਦਾ ਸੰਭਾਲ ਲਿਆ ਹੈ । ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਇਕ ਹਫ਼ਤਾ ਪਹਿਲੇ ਐਮੀ ਕੋਨੀ ਬੈਰਟ ਸੁਪਰੀਮ ਕੋਰਟ ਦੀ ਜੱਜ ਬਣ ਹੈ। ਬੈਰਟ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ‘ਚ ਹੋਏ ਇਕ ਸਮਾਗਮ ਵਿਚ ਸਹੁੰ ਚੁੱਕੀ। ਡੈਮੋਕ੍ਰੇਟਿਕ ਪਾਰਟੀ ਨੇ ਚੋਣ ਸਮੇਂ ਸੁਪਰੀਮ ਕੋਰਟ ਦੇ ਜੱਜ ਨਾਮਜ਼ਦ ਕੀਤੇ ਜਾਣ ‘ਤੇ ਇਤਰਾਜ਼ ਪ੍ਰਗਟ ਕੀਤਾ ਸੀ। ਜਲਦਬਾਜ਼ੀ ਵਿਚ ਜੱਜ ਬਣਾਏ ਜਾਣ ਦਾ ਇਹ ਮਾਮਲਾ ਚੋਣ ਪ੍ਰਚਾਰ ਵਿਚ ਵੀ ਮੁੱਦਾ ਬਣਿਆ ਹੋਇਆ ਹੈ। ਐਮੀ ਕੋਨੀ ਬੈਰਟ ਨੂੰ ਅਮਰੀਕੀ ਸੈਨੇਟ ਵਿਚ 48 ਦੇ ਜਵਾਬ ਵਿਚ 52 ਵੋਟ ਮਿਲੇ। ਸੋਮਵਾਰ ਨੂੰ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿਚ ਹੋਏ ਇਕ ਸਮਾਗਮ ਦੌਰਾਨ ਬੈਰਟ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁਕਾਈ ਗਈ। ਸਮਾਗਮ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਮੁੱਖ ਸਹਿਯੋਗੀ ਮੌਜੂਦ ਰਹੇ।

49 ਸਾਲਾਂ ਦੀ ਬੈਰਟ ਨੂੰ ਵਧਾਈ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਚੁਣਿਆ ਜਾਣਾ ਅਮਰੀਕਾ ਦੇ ਸੰਵਿਧਾਨ ਦੇ ਨਿਰਪੱਖ ਹੋਣ ਦਾ ਪ੍ਰਮਾਣ ਹੈ। ਸੁਪਰੀਮ ਕੋਰਟ ਦੇ 9 ਜੱਜਾਂ ਵਿੱਚੋਂ ਟਰੰਪ ਹੁਣ ਤਕ ਤਿੰਨ ਜੱਜਾਂ ਨੂੰ ਨਾਮਜ਼ਦ ਕਰ ਚੁੱਕੇ ਹਨ। ਸੁਪਰੀਮ ਕੋਰਟ ਵਿਚ ਬੈਰਟ ਦੇਸ਼ ਦੀ ਪੰਜਵੀਂ ਔਰਤ ਜੱਜ ਹੈ।
ਵਿਰੋਧੀ ਡੈਮੋਕ੍ਰੇਟਿਕ ਪਾਰਟੀ ਆਗੂ ਜੋਅ ਬਿਡੇਨ ਪਹਿਲੇ ਹੀ ਕਹਿ ਚੁੱਕੇ ਹਨ ਕਿ ਜੱਜ ਨੂੰ ਨਾਮਜ਼ਦ ਕੀਤੇ ਜਾਣ ਦਾ ਫ਼ੈਸਲਾ ਚੋਣ ਪਿੱਛੋਂ ਰਾਸ਼ਟਰਪਤੀ ਨੂੰ ਲੈਣਾ ਚਾਹੀਦਾ ਸੀ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਦੀ ਚੋਣ ਦੇ ਕੁਝ ਸਮੇਂ ਪਿੱਛੋਂ ਹੀ ਸੁਪਰੀਮ ਕੋਰਟ ਅਫੋਰਡਏਬਲ ਕੇਅਰ ਐਕਟ ‘ਤੇ ਸੁਣਵਾਈ ਕਰੇਗਾ। ਇਸ ਵਿਚ ਅਮਰੀਕਾ ਅੰਦਰ ਕੋਰੋਨਾ ਮਹਾਮਾਰੀ ਨੂੰ ਗ਼ਲਤ ਤਰੀਕੇ ਨਾਲ ਸਮਝਣ ਅਤੇ ਲਾਪਰਵਾਹੀ ਦਾ ਮਾਮਲਾ ਚੱਲਣਾ ਹੈ। ਡੈਮੋਕ੍ਰੇਟਿਕ ਪਾਰਟੀ ਨੇ ਕਿਹਾ ਹੈ ਕਿ ਇਹ ਲੱਖਾਂ ਲੋਕਾਂ ਦੀ ਸਿਹਤ ਦੀ ਦੇਖਭਾਲ ਨੂੰ ਖੋਹਣ ਦਾ ਯਤਨ ਹੈ। ਬੈਰਟ ਨੂੰ ਜਸਟਿਸ ਰੂਥ ਬੇਡਰ ਜਿੰਸਬਰਗ ਦੀ ਸਤੰਬਰ ਵਿਚ ਮੌਤ ਹੋ ਜਾਣ ਕਾਰਨ ਸੁਪਰੀਮ ਕੋਰਟ ਦਾ ਜੱਜ ਬਣਾਇਆ ਗਿਆ ਹੈ।

Related News

ਕੈਨੇਡਾ,ਅਮਰੀਕਾ,ਬ੍ਰਿਟੇਨ ‘ਚ ਕੋਰੋਨਾ ਵੈਕਸੀਨ ਵੰਡ ਦਾ ਦੌਰ ਜਾਰੀ, ਵੱਡੀ ਉਮਰ ਵਾਲੇ ਨਾਗਰਿਕਾਂ ਨੂੰ ਤਰਜੀਹ

Vivek Sharma

ਕੈਨੇਡਾ ’ਚ ਟਰੱਕ ਪਲਟਣ ਕਾਰਨ ਪੰਜਾਬ ਦੇ ਨੌਜਵਾਨ ਦੀ ਮੌਤ

Vivek Sharma

ਨੋਵਾ ਸਕੋਸ਼ੀਆ ਵਿੱਚ 41 ਹਜ਼ਾਰ ਤੋਂ ਵੱਧ ਬੱਚੇ ਗਰੀਬੀ ਦੀ ਮਾਰ ਅਧੀਨ :ਅਧਿਐਨ

Vivek Sharma

Leave a Comment