channel punjabi
International News SPORTS

CRICKET 20:20 : ਫਾਈਨਲ ਮੈਚ ਵਿੱਚ ਭਾਰਤੀ ਕ੍ਰਿਕੇਟ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਸੀਰੀਜ਼ ‘ਤੇ ਕੀਤਾ ਕਬਜ਼ਾ

ਅਹਿਮਦਾਬਾਦ : ਭਾਰਤੀ ਕ੍ਰਿਕਟ ਟੀਮ ਨੇ ਟੀ :20 ਸੀਰੀਜ਼ ਆਪਣੇ ਨਾਂ ਕਰ ਲਈ ਹੈ। ਭਾਰਤੀ ਕ੍ਰਿਕੇਟ ਟੀਮ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਅਤੇ ਨਿਰਣਾਇਕ ਮੈਚ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਗਿਆ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਦਾ ਫੈਸਲਾ ਲਿਆ ਹੈ। ਭਾਰਤ ਲਈ ਰੋਹੀਤ ਸ਼ਰਮਾ ਅਤੇ ਵਿਰਾਟ ਕੋਹ ਕੇ ਟਟਜਹ ਨੂੰ 224 ਤੱਕ ਲੈ ਗਏ ਅਤੇ ਇੰਗਲੈਂਡ ਸਾਹਮਣੇ 225 ਦੌੜਾਂ ਦਾ ਟੀਚਾ ਰੱਖਿਆ।

ਭਾਰਤੀ ਟੀਮ ਦੇ ਤੇਜ਼ 224 ਦੌੜਾਂ ਦੇ ਜਵਾਬ ਵਿਚ ਇੰਗਲੈਂਡ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ 188 ਦੌੜਾਂ ਹੀ ਬਣਾ ਸਕੀ ਅਤੇ 36 ਦੌੜਾਂ ਦੇ ਅੰਤਰ ਨਾਲ ਮੈਚ ਹਾਰ ਗਈ। ਇਸ ਜਿੱਤ ਦੇ ਨਾਲ ਹੀ ਭਾਰਤ ਨੇ 3-2 ਨਾਲ 2020ਸੀਰੀਜ਼ ਨੂੰ ਆਪਣੇ ਨਾਮ ਕਰ ਲਿਆ।


ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ‘ਪਲੇਅਰ ਆਫ਼ ਦ ਸੀਰੀਜ਼’ ਚੁਣਿਆ ਗਿਆ। ਵਿਰਾਟ ਨੇ 5 ਮੈਚਾਂ ਦੌਰਾਨ 115.50 ਦੀ ਔਸਤ ਨਾਲ ਸਭ ਤੋਂ ਵੱਧ 231 ਦੌੜਾਂ ਬਣਾਈਆਂ। ਵਿਰਾਟ 3 ਮੈਚਾਂ ‘ਚ ਨਾਟ ਆਊਟ ਰਹੇ।

ਭੂਵਨੇਸ਼ਵਰ ਕੁਮਾਰ ਨੂੰ ‘ਮੈਨ ਆਫ਼ ਦ ਮੈਚ’ ਚੁਣਿਆ ਗਿਆ । ਭੁਵਨੇਸ਼ਵਰ ਨੇ ਚਾਰ ਓਵਰਾਂ ਵਿੱਚ 15 ਦੌੜਾਂ ਦੇ ਕੇ ਦੋ ਖਿਡਾਰੀਆਂ ਨੂੰ ਆਊਟ ਕੀਤਾ।

Related News

ਐਡਮਿੰਟਨ ਪੁਲਿਸ ਸਰਵਿਸ ਨੇ 38 ਸਾਲਾ ਪੀਟਰ ਬੋਆਕੀ ਦੀ ਮੌਤ ਦੇ ਸੰਬੰਧ ‘ਚ ਇੱਕ ਵਿਅਕਤੀ ਨੂੰ ਫਸਟ ਡਿਗਰੀ ਕਤਲ ਦੇ ਦੋਸ਼ ਵਿੱਚ ਕੀਤਾ ਗ੍ਰਿਫਤਾਰ

Rajneet Kaur

ਸਕਾਰਬੋਰੋ: ਐਲੀਮੈਂਟਰੀ ਸਕੂਲ ਵਿਚ ਕੋਰੋਨਾ ਵਾਇਰਸ ਦੇ 58 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਧਿਆਪਕਾਂ ਦੀ ਮੰਗ ਸਕੂਲ ਰਖਿਆ ਜਾਵੇ ਬੰਦ

Rajneet Kaur

ਰਥਬਰਨ ਰੋਡ ਖੇਤਰ ‘ਚ ਇਕ ਛੁਰੇਬਾਜ਼ੀਦੀ ਘਟਨਾ ‘ਤੇ ਪੁਲਿਸ ਵਲੋਂ ਜਾਂਚ ਸ਼ੁਰੂ

Rajneet Kaur

Leave a Comment