channel punjabi
Canada News North America

COVID IN CANADA : ਪੰਜਵੇ ਦਿਨ ਵੀ 4000 ਤੋਂ ਵੱਧ ਕੋਰੋਨਾ ਦੇ ਮਾਮਲਿਆਂ ਦੀ ਹੋਈ ਪੁਸ਼ਟੀ

ਓਟਾਵਾ : ਬੁੱਧਵਾਰ ਨੂੰ ਵੀ ਕੈਨੇਡਾ ਵਿੱਚ ਚਾਰ ਹਜ਼ਾਰ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ। ਸਭ ਤੋਂ ਵੱਧ ਮਾਮਲੇ ਉਂਟਾਰੀਓ ਅਤੇ ਕਿਊਬਕ ਸੂਬਿਆਂ ਵਿੱਚ ਪਾਏ ਗਏ ਹਨ। ਇਕੱਲੇ ਇਹਨਾਂ ਦੋਵਾਂ ਸੂਬਿਆਂ ‘ਚ ਬੁਧਵਾਰ ਨੂੰ 2800 ਤੋਂ ਵੱਧ ਕੋਰੋਨਾ ਪਾਜ਼ਿਟਿਵ ਮਾਮਲਿਆਂ ਦੀ ਪੁਸ਼ਟੀ ਹੋਈ । ਕੋਰੋਨਾ ਦੀ ਮੌਜੂਦਾ ਲਹਿਰ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਕਹਿਰ ਬਰਪਾ ਰਹੀ ਹੈ । ਲਗਾਤਾਰ ਪੰਜਵਾਂ ਦਿਨ ਹੈ ਜਦੋਂ ਕੈਨੇਡਾ ਵਿਚ 4000 ਤੋਂ ਵੱਧ ਕੋਰੋਨਾ ਦੇ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ ।

ਬੁੱਧਵਾਰ ਨੂੰ ਉਂਟਾਰੀਓ ਸੂਬੇ ਵਿੱਚ 1426 ਕੋਰੋਨਾ ਮਾਮਲਿਆੱ ਦੀ ਪੁਸ਼ਟੀ ਹੋਈ । ਸੂਬੇ ‘ਚ ਕੋਰੋਨਾ ਕਾਰਨ 15 ਲੋਕਾਂ ਦੀ ਜਾਨ ਚਲੀ ਗਈ। ਓਂਟਾਰੀਓ ਵਿਚ ਹੁਣ ਤੱਕ 88,209 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ।

ਕਿਊਬਿਕ ਸੂਬੇ ਵਿੱਚ ਕੋਰੋਨਾ ਦੇ 1378 ਕੇਸਾਂ ਦੀ ਸਿਹਤ ਅਧਿਕਾਰੀਆਂ ਨੇ ਪੁਸ਼ਟੀ ਕੀਤੀ । ਇੱਥੇ ਬੁੱਧਵਾਰ ਨੂੰ ਸਭ ਤੋਂ ਵੱਧ 22 ਵਿਅਕਤੀਆਂ ਦੀ ਜਾਨ ਕੋਰੋਨਾ ਕਾਰਨ ਚਲੀ ਗਈ । ਕਿਊਬਿਕ ‘ਚ ਹੁਣ ਤੱਕ 1,18,529 ਕੋਰੋਨਾ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ।

ਅਲਬਰਟਾ ਵਿੱਚ 672 ਕੇਸ ਬੁੱਧਵਾਰ ਨੂੰ ਸਾਹਮਣੇ ਆਏ,7 ਵਿਅਕਤੀ ਕੋਰੋਨਾ ਕਾਰਨ ਕਾਲ ਦੇ ਮੁੰਹ ‘ਚ ਚਲੇ ਗਏ। ਇੱਥੇ ਕੁੱਲ ਕੇਸਾਂ ਦੀ ਗਿਣਤੀ 35,538 ਤਕ ਪਹੁੰਚ ਗਈ ਹੈ ।

ਮੈਨੀਟੋਬਾ ਵਿੱਚ ਬੁੱਧਵਾਰ ਨੂੰ 430 ਪਾਜ਼ਿਟਿਵ ਮਾਮਲਿਆਂ ਦੀ ਪੁਸ਼ਟੀ ਹੋਈ। ਸਿਹਤ ਅਧਿਕਾਰੀਆਂ ਨੇ ਇੱਥੇ 9 ਵਿਅਕਤੀਆਂ ਦੀ ਮੌਤ ਹੋਣ ਦੀ ਜਾਣਕਾਰੀ ਦਿੱਤੀ । ਇੱਥੇ ਕੁੱਲ ਕੇਸਾਂ ਦੀ ਗਿਣਤੀ 9308 ਹੋ ਚੁੱਕੀ ਹੈ ।

ਸਸਕੈਚਵਨ ਸੂਬੇ ਵਿੱਚ 112 ਕੋਰੋਨਾ ਪਾਜ਼ਿਟਿਵ ਮਾਮਲਿਆਂ ਦੀ ਸੂਚਨਾ ਸਿਹਤ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ। ਸੂਬੇ ਵਿੱਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 4326 ਤੱਕ ਜਾ ਪਹੁੰਚੀ ਹੈ।

ਕੈਨੇਡਾ ਵਿੱਚ ਹੁਣ ਤੱਕ 2,77,061 ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪੂਰੀ ਦੁਨੀਆ ਵਿਚ ਕੋਰੋਨਾ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 5 ਕਰੋੜ 14 ਲੱਖ 56 ਹਜ਼ਾਰ 775 (51456775) ਤੱਕ ਜਾ ਪਹੁੰਚੀ ਹੈ ।
ਮੈਨੀਟੋਬਾ ਸੂਬਾ ਵੀਰਵਾਰ ਤੋਂ ਰੈਡ ਜੋ਼ਨ ‘ਚ ਜਾ ਰਿਹਾ ਹੈ ਜਿਸ ਤੋਂ ਬਾਅਦ ਉੱਥੇ ਨਵੀਆਂ ਪਾਬੰਦੀਆਂ ਲਾਗੂ ਹੋ ਰਹੀਆਂ ਹਨ।

Related News

KISAN ANDOLAN : ਲੋਹੜੀ ਮੌਕੇ ਦੇਸ਼ਭਰ ‘ਚ 20 ਹਜ਼ਾਰ ਥਾਵਾਂ ‘ਤੇ ਸਾੜੀਆਂ ਖੇਤੀਬਾੜੀ ਕਾਨੂੰਨ ਦੀਆਂ ਕਾਪੀਆਂ : ਬੱਬੂ ਮਾਨ ਨੇ ਕਿਹਾ- ਜਿੱਤ ਤੋਂ ਬਾਅਦ ਕਿਸਾਨ ਮਨਾਉਣਗੇ ਲੋਹੜੀ

Vivek Sharma

ਜਸਟਿਨ ਟਰੂਡੋ ਨੇ ਰਾਸ਼ਟਰਪਤੀ ਟਰੰਪ ਨਾਲ ਕੀਤੀ ਗੱਲਬਾਤ, ਕਰੋਨਾ ਦੀ ਮੌਜੂਦਾ ਸਥਿਤੀ ਨਾਲ ਨਜਿੱਠਣ ਸਬੰਧੀ ਹੋਈ ਚਰਚਾ

Vivek Sharma

ਅਮਰੀਕੀ ਨਾਗਰਿਕਤਾ ਲਈ ਨਿਯਮ ਕੀਤੇ ਗਏ ਹੋਰ ਸਖ਼ਤ !

Vivek Sharma

Leave a Comment