channel punjabi
Canada International News North America

ਕੈਲਗਰੀ ਦੇ ਇਕ ਹੋਰ ਪਬਲਿਕ ਸਕੂਲ ਨੇ ਕੋਵਿਡ 19 ਫੈਲਣ ਦਾ ਕੀਤਾ ਐਲਾਨ, ਦੋ ਜਾਂ ਵਧੇਰੇ ਕੇਸਾਂ ਦੀ ਪੁਸ਼ਟੀ

ਕੈਲਗਰੀ ਦੇ ਇਕ ਹੋਰ ਪਬਲਿਕ ਸਕੂਲ ਨੇ ਕੋਵਿਡ 19 ਫੈਲਣ ਦਾ ਐਲਾਨ ਕੀਤਾ ਹੈ। ਦੱਖਣ-ਪੂਰਬੀ ਕੈਲਗਰੀ ‘ਚ ਔਬਰਨ ਬੇ ਸਕੂਲ( Auburn Bay School) ਐਲੀਮੈਂਟਰੀ ਸਕੂਲ ‘ਚ ਦੋ ਜਾਂ ਵਧੇਰੇ ਸਕਾਰਾਤਮਕ ਮਾਮਲਿਆ ਦੀ ਪੁਸ਼ਟੀ ਕੀਤੀ ਗਈ ਹੈ।

ਅਲਬਰਟਾ ਹੈਲਥ ਸਰਵਿਸਿਜ਼ ਦਾ ਇਕ ਪੱਤਰ ਐਤਵਾਰ ਸ਼ਾਮ ਨੂੰ ਸਕੂਲ ਦੀ ਵੈਬਸਾਈਟ ‘ਤੇ ਭੇਜਿਆ ਗਿਆ ਸੀ।ਪਬਲਿਕ ਹੈਲਥ ਸਟਾਫ ਇਹ ਨਿਰਧਾਰਤ ਕਰਨ ਲਈ ਜਾਂਚ ਕਰ ਰਹੇ ਹਨ ਕਿ ਸਕੂਲ ‘ਚ ਸਕਾਰਾਤਮਕ ਟੈਸਟ ਵਾਲਿਆ ਦੇ ਸਪੰਰਕ ‘ਚ ਹੋਰ ਕੋਣ-ਕੋਣ ਆਏ ਸਨ।

ਏ.ਐਚ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਕੋ ਸਕੂਲ ‘ਚ ਦੋ ਜਾਂ ਵਧੇਰੇ ਪੁਸ਼ਟੀ ਕੀਤੇ ਕੇਸਾਂ ਨੂੰ 14 ਦਿਨ੍ਹਾਂ ਲਈ ਅਲਗ ਰਖਿਆ ਜਾਵੇਗਾ।
ਡਾ.ਡੀਨਾ ਹਿੰਸ਼ਾ ਮੁਤਾਬਕ ਅਲਬਰਟਾ ਸਿਹਤ ਸੇਵਾ ਨੇ ਪੁਸ਼ਟੀ ਕੀਤੀ ਹੈ ਕਿ ਕੋਰੋਨਾ ਦੇ 42 ਮਾਮਲਿਆ ਚੋਂ 35 ਸਕੂਲਾਂ ਨਾਲ ਸਬੰਧਤ ਹਨ। ਹਾਲਾਂਕਿ ਕੋਈ ਵੀ ਸਕੂਲ ‘ਚੋਂ ਕੋਰੋਨਾ ਦਾ ਸ਼ਿਕਾਰ ਨਹੀਂ ਹੋਇਆ।

Related News

ਭਾਰਤੀ ਮੂਲ ਦੇ ਕੁਝ ਲੋਕਾਂ ਨੇ ਕੈਨੇਡਾ ਦੇ ਬਰਨਬੀ ਵਿੱਚ ਐਨਡੀਪੀ ਦੇ ਸੰਸਦ ਮੈਂਬਰ ਜਗਮੀਤ ਸਿੰਘ ਦੇ ਦਫਤਰ ਦੇ ਬਾਹਰ ਕੀਤਾ ਪ੍ਰਦਰਸ਼ਨ

Rajneet Kaur

ਅਲਬਰਟਾ ਨੇ ਐਤਵਾਰ ਨੂੰ ਨਵਾਂ ਰਿਕਾਰਡ ਕੀਤਾ ਦਰਜ, ਕੋਵਿਡ 19 ਕਾਰਨ 22 ਲੋਕਾਂ ਦੀ ਮੌਤ

Rajneet Kaur

ਚੀਨ ਦੀ ਧਮਕਾਉਣ ਵਾਲੀ ਨੀਤੀ ਨੂੰ ਕੋਈ ਦੇਸ਼ ਨਹੀਂ ਕਰੇਗਾ ਬਰਦਾਸ਼ਤ: ਮਾਈਕ ਪੋਂਪੀਓ

Vivek Sharma

Leave a Comment