channel punjabi
Canada International News North America

ਟੋਰਾਂਟੋ: ਸੂਬੇ ਦੇ ਰਿਕਵਰੀ ਪਲੈਨ ਤਹਿਤ ਅਗਲੇ ਪੜਾਅ ‘ਚ ਹੋਵੇਗਾ ਦਾਖਲ

ਟੋਰਾਂਟੋ : ਮੰਗਲਵਾਰ ਨੂੰ ਸਾਰਾ ਓਂਟਾਰੀਓ ਪ੍ਰੋਵਿੰਸ ਦੇ ਰਿਕਵਰੀ ਪਲੈਨ ਤਹਿਤ ਅਗਲੇ ਪੜਾਅ ਵਿੱਚ ਦਾਖਲ ਹੋ ਜਾਵੇਗਾ। ਪ੍ਰੀਮੀਅਰ ਡੱਗ ਫੋਰਡ ਨੇ ਐਲਾਨ ਕੀਤਾ ਕਿ ਲੈਮਿੰਗਟਨ ਤੇ ਕਿੰਗਸਵਿਲੇ ਨੂੰ ਵੀ ਰਾਤੀਂ 12:01 ਵਜੇ ਅਗਲੇ ਪੜਾਅ ਵਿੱਚ ਦਾਖਲ ਹੋਣ ਦੀ ਮਨਜੂ਼ਰੀ ਦੇ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਲੋਕਲ ਫਾਰਮਾਂ ਉੱਤੇ ਕੋਵਿਡ-19 ਆਊਟਬ੍ਰੇਕ ਨਿਯੰਤਰਣ ਵਿੱਚ ਹਨ ਤੇ ਕਮਿਊਨਿਟੀ ਵਿੱਚ ਵਾਇਰਸ ਦਾ ਪਸਾਰ ਵੀ ਘੱਟ ਹੈ। ਪ੍ਰੀਮੀਅਰ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਵਿੰਡਸਰ-ਐਸੈਕਸ ਰੀਜਨ ਦਾ ਦੌਰਾ ਕਰਨਗੇ ਤੇ ਹਲੀਮੀ ਤੋਂ ਕੰਮ ਲੈਣ ਲਈ ਕਮਿਊਨਿਟੀ ਦਾ ਸ਼ੁਕਰੀਆ ਅਦਾ ਕਰਨਗੇ।

ਪਿਛਲੇ ਹਫਤੇ, 190 ਐਗਰੀ ਫੂਡ ਵਰਕਰਜ਼ ਦੇ ਕੋਵਿਡ-19 ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਫੋਰਡ ਸਰਕਾਰ ਨੇ ਐਮਰਜੰਸੀ ਮੈਨੇਜਮੈਂਟ ਓਂਟਾਰੀਓ ਨੂੰ ਇਨ੍ਹਾਂ ਵਰਕਰਜ਼ ਦੀ ਸਿਹਤ ਸੰਭਾਲ ਤੇ ਹਾਊਸਿੰਗ ਵਿੱਚ ਮਦਦ ਲਈ ਭੇਜਿਆ ਸੀ। ਇੱਥੇ ਦੱਸਣਾ ਬਣਦਾ ਹੈ ਕਿ ਦੋ ਟਾਊਨਜ਼ ਨੂੰ ਛੱਡ ਕੇ ਵਿੰਡਸਰ-ਐਸੈਕਸ ਦਾ ਬਹੁਤਾ ਹਿੱਸਾ ਦੂਜੇ ਪੜਾਅ ਵਿੱਚ ਦਾਖਲ ਹੋ ਗਿਆ ਸੀ। ਇਸ ਦੌਰਾਨ ਸੋਮਵਾਰ ਨੂੰ ਓਂਟਾਰੀਓ ਦੇ ਸੱਭ ਤੋਂ ਵੱਡੇ ਸ਼ਹਿਰਾਂ ਤੇ ਰੀਜਨਜ਼ ਨੇ ਆਖਿਆ ਕਿ ਮਹਾਂਮਾਰੀ ਨਾਲ ਜੂਝ ਰਹੀਆਂ ਮਿਊਂਸਪੈਲਿਟੀਜ਼ ਦੀ ਸਰਕਾਰ ਨੂੰ ਵਿੱਤੀ ਮਦਦ ਕਰਨੀ ਚਾਹੀਦੀ ਹੈ।

ਮਿਊਂਸਪਲ ਆਗੂਆਂ ਨੇ ਆਖਿਆ ਕਿ ਦੇਸ਼ ਭਰ ਦੀਆਂ ਕਮਿਊਨਿਟੀਜ਼ ਦੀ ਮਦਦ ਲਈ 10 ਬਿਲੀਅਨ ਡਾਲਰ ਦੀ ਆਰਥਿਕ ਸਹਾਇਤਾ ਦੀ ਲੋੜ ਹੈ। ਇਹ ਵੀ ਆਖਿਆ ਗਿਆ ਕਿ ਟੈਕਸਾਂ ਵਿੱਚ ਵਾਧੇ, ਸੇਵਾਵਾਂ ਵਿੱਚ ਕਟੌਤੀ ਤੇ ਫੀਸਾਂ ਵਿੱਚ ਵਾਧੇ ਤੋਂ ਪਹਿਲਾਂ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਆਪਣੇ ਮਤਭੇਦ ਖ਼ਤਮ ਕਰ ਲੈਣੇ ਚਾਹੀਦੇ ਹਨ। ਓਨਟਾਰੀਓ ਦੇ ਲਾਰਜ ਅਰਬਨ ਮੇਅਰਜ਼ ਕਾਕਸ, ਓਨਟਾਰੀਓ ਦੀ ਐਸੋਸਿਏਸ਼ਨ ਆਫ ਮਿਊਂਸਪੈਲਿਟੀਜ਼ ਤੇ ਮੇਅਰਜ਼ ਐਂਡ ਰੀਜਨਲ ਚੇਅਰਜ਼ ਆਫ ਓਨਟਾਰੀਓ ਨੇ ਸੋਮਵਾਰ ਨੂੰ ਇੱਕ ਸਾਂਝੇ ਬਿਆਨ ਵਿੱਚ ਸਰਕਾਰਾਂ ਨੂੰ ਆਖਿਆ ਕਿ ਸਾਡੇ ਲੋਕਾਂ ਨੂੰ ਮਦਦ ਚਾਹੀਦੀ ਹੈ। ਵਿੱਤੀ ਲਾਗਤ ਨੂੰ ਕਿਸ ਤਰ੍ਹਾਂ ਸਾਂਝਾ ਕੀਤਾ ਜਾਵੇ ਇਸ ਲਈ ਫੈਡਰਲ ਪ੍ਰੋਵਿੰਸ਼ੀਅਲ ਰੇੜਕਾ ਖਤਮ ਕਰਨ ਦਾ ਸਮਾਂ ਆ ਗਿਆ ਹੈ।

Related News

US PRESIDENT ELECTION : ਭਾਰਤੀ ਮੂਲ ਦੇ ਲੋਕਾਂ ਵਿੱਚ ਬਿਡੇਨ ਅਤੇ ਹੈਰਿਸ, ਟਰੰਪ ਨਾਲੋੱ ਜ਼ਿਆਦਾ ਹਰਮਨ ਪਿਆਰੇ

Vivek Sharma

ਕੋਰੋਨਾ ਦਾ ਖੋਫ: ਭਾਰਤੀਆਂ ਦਾ ਅਮਰੀਕਾ ‘ਚ ਨੌਕਰੀ ਕਰਨ ਦਾ ਘਟਿਆ ਰੁਝਾਨ

Rajneet Kaur

ਟੈਕਸਾਸ ਹਵਾਈ ਅੱਡੇ ਨੇੜੇ ਛੋਟੇ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ 4 ਲੋਕਾਂ ਦੀ ਹੋਈ ਮੌਤ

Rajneet Kaur

Leave a Comment