channel punjabi
Canada International News North America

ਸਸਕੈਚਵਨ ਸਰਕਾਰ ਨੇ ਸ਼ੁੱਕਰਵਾਰ ਨੂੰ ਸੂਬੇ ‘ਚ ਕੋਵਿਡ 19 ਦੇ 13 ਹੋਰ ਨਵੇਂ ਕੇਸਾਂ ਦੀ ਕੀਤੀ ਪੁਸ਼ਟੀ

ਸਸਕੈਚਵਨ : ਸਸਕੈਚਵਨ ਸਰਕਾਰ ਨੇ ਸ਼ੁੱਕਰਵਾਰ ਨੂੰ ਸੂਬੇ ਵਿਚ ਨਵੇਂ ਕੋਰੋਨਾ ਵਾਇਰਸ ਮਾਮਲਿਆਂ ਬਾਰੇ ਅਪਡੇਟ ਦਿੱਤੀ।

ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਰੋਜ਼ਾਨਾ ਅਪਡੇਟ ਵਿੱਚ 13 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ ਮਾਰਚ ਵਿੱਚ ਪਹਿਲੇ ਕੇਸ ਦੀ ਰਿਪੋਰਟ ਆਉਣ ਤੋਂ ਬਾਅਦ ਸੂਬੇ ਵਿੱਚ ਕੁੱਲ ਕੋਵਿਡ 19 ਕੇਸਾਂ ਦੀ ਗਿਣਤੀ 1,688  ਹੋ ਚੁੱਕੀ ਹੈ। ਇਕ ਪ੍ਰੈਸ ਬਿਆਨ ਵਿਚ ਦੱਸਿਆ ਗਿਆ ਹੈ ਕਿ ਜ਼ਿਆਦਾਤਰ ਨਵੇਂ ਕੇਸ ਕੇਂਦਰੀ-ਪੂਰਬ ਵਿਚ ਸੱਤ ਨਾਲ ਸਬੰਧਤ ਹਨ ਜਦੋਂ ਕਿ ਚਾਰ ਸਸਕੈਟੂਨ ਵਿਚ ਅਤੇ ਬਾਕੀ ਦੇ ਉੱਤਰ-ਪੂਰਬ ਅਤੇ ਰੇਜੀਨਾ ਜ਼ੋਨਾਂ ਵਿਚ ਹਨ।

ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚ ਇਸ ਵੇਲੇ 66 ਸਰਗਰਮ ਕੇਸ ਹਨ । ਸਸਕੈਚਵਨ ‘ਚ 24 ਲੋਕਾਂ ਦੀ ਮੌਤ ਹੋ ਚੁੱਕੀ ਹੈ।  ਇਕ ਪ੍ਰੈਸ ਬਿਆਨ ਵਿਚ ਦੱਸਿਆ ਗਿਆ ਹੈ ਕਿ ਸਸਕੈਚਵਨ ਵਿਚ ਵੀਰਵਾਰ ਨੂੰ 1,683 ਕੋਵਿਡ -19 ਟੈਸਟ ਕੀਤੇ ਗਏ ਸਨ। ਹੁਣ ਤਕ, ਸੂਬੇ ਵਿੱਚ 155,330 ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ।

Related News

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਚੁਣੇ ਗਏ ਰਾਸ਼ਟਰਪਤੀ ਜੋਅ ਬਿਡੇਨ‌ ਅਤੇ ਦੁਨੀਆ ਦੇ ਹੋਰ ਆਗੂਆਂ ਨੇ ਦੀਵਾਲੀ ਮੌਕੇ ਦਿੱਤੀ ਵਧਾਈ

Vivek Sharma

ਓਂਟਾਰੀਓ : ਲੰਡਨ ਹਸਪਤਾਲ ਨੇ ਕੋਵਿਡ 19 ਆਉਟਬ੍ਰੇਕ ਦਾ ਕੀਤਾ ਐਲਾਨ, 41 ਮਾਮਲੇ ਆਏ ਸਾਹਮਣੇ

Rajneet Kaur

ਵਾਟਰਲੂ ਸਕੂਲਾਂ ‘ਚ ਵਿਦਿਆਰਥੀਆਂ ਲਈ ਮਾਸਕ ਪਹਿਨਣਾ ਹੋਵੇਗਾ ਲਾਜ਼ਮੀ

Rajneet Kaur

Leave a Comment