channel punjabi
Canada News North America

CORONA UPDATE : ਕੈਨੇਡਾ ਵਿੱਚ ਕੋਰੋਨਾ ਪ੍ਰਭਾਵਿਤਾਂ ਦਾ ਅੰਕੜਾ 7 ਲੱਖ ਤੋਂ ਪਾਰ ਪੁੱਜਿਆ, 6 ਲੱਖ ਤੋਂ ਵੱਧ ਪ੍ਰਭਾਵਿਤ ਹੋਏ ਸਿਹਤਯਾਬ

ਓਟਾਵਾ : ਕੈਨੇਡਾ ਵਿੱਚ ਕੋਰੋਨਾ ਪ੍ਰਭਾਵਿਤਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ । ਕੈਨੇਡਾ ਦੇ ਸਿਹਤ ਅਧਿਕਾਰੀਆਂ ਦੇ ਤਾਜ਼ਾ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਕੈਨੇਡਾ ਵਿੱਚ ਕੋਵਿਡ-19 ਦੇ ਮਾਮਲੇ ਹੁਣ 7,00,000 ਨੂੰ ਪਾਰ ਕਰ ਗਏ ਹਨ। ਕੈਨੇਡਾ ਦੇ ਓਂਂਟਾਰੀਓ, ਕਿਊਬਿਕ, ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਸੂਬਿਆਂ ਵਿਚ ਹੁਣ ਵੀ ਕੋਰੋਨਾ ਦੇ ਪ੍ਰਭਾਵਿਤ ਲਗਾਤਾਰ ਸਾਹਮਣੇ ਆ ਰਹੇ ਹਨ । ਇਹਨਾਂ ਸੂਬਿਆਂ ਵਿੱਚ ਕੋਰੋਨਾ ਨੂੰ ਕਾਬੂ ਕਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਹੀਲੇ-ਵਸੀਲੇ ਨਾਕਾਫ਼ੀ ਹੀ ਸਾਬਤ ਹੋਏ ਹਨ।

ਓਂਟਾਰੀਓ ਵਿੱਚ ਸ਼ਨੀਵਾਰ ਨੂੰ 3,056 ਹੋਰ ਕੇਸ ਸਾਹਮਣੇ ਆਉਣ ਤੋਂ ਬਾਅਦ ਇਹ ਨਵਾਂ ਮੀਲ ਪੱਥਰ ਸਾਹਮਣੇ ਆਇਆ ਹੈ। ਅੱਜ ਤਕ, ਕੈਨੇਡਾ ਵਿੱਚ ਕੁੱਲ 7,01,466 ਲਾਗ ਲੱਗੀਆਂ ਹਨ ।ਓਂਟਾਰੀਓ ਅਤੇ ਕਿਊਬੈਕ ਦੋਵਾਂ ਸੂਬਿਆਂ ਵਿੱਚ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ।

COVID-19 ਨਾਲ ਸਬੰਧਤ ਕੁੱਲ 17,850 ਮੌਤਾਂ ਕੈਨੇਡਾ ਵਿੱਚ ਵੀ ਦਰਜ ਕੀਤੀਆਂ ਗਈਆਂ ਹਨ। ਹਾਲਾਂਕਿ 6,07,900 ਤੋਂ ਵੱਧ ਮਰੀਜ਼ ਠੀਕ ਹੋਏ ਹਨ ਅਤੇ ਘੱਟੋ ਘੱਟ 20,353,00 ਟੈਸਟ ਕਰਵਾਏ ਗਏ ਹਨ।

ਦੇਸ਼ ਭਰ ਦੀਆਂ ਕਮਿਊਨਿਟੀਆਂ ਵਿਚ ਵਾਇਰਸ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ, ਸਿਹਤ ਵਿਭਾਗ ਦੇ ਅਧਿਕਾਰੀ ਛੁੱਟੀਆਂ ਦੌਰਾਨ ਕੈਨੇਡੀਅਨਾਂ ਨਾਲ ਹੋਣ ਵਾਲੇ ਬਹੁਤ ਸਾਰੇ ਸਮਾਜਕ ਸੰਪਰਕ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਇਸਦੇ ਨਾਲ ਹੀ ਲਾਪ੍ਰਵਾਹੀ ਸਭ ਤੋਂ ਵੱਡਾ ਕਾਰਨ ਸਾਬਤ ਹੋ ਰਹੀ ਹੈ। ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ, ਚਿਹਰੇ ‘ਤੇ ਮਾਸਕ ਲਗਾ ਕੇ ਰੱਖਣਾ, ਸਮੇਂ ਸਮੇਂ ਤੇ ਹੱਥ ਧੋਂਦੇ ਰਹਿਣਾ, ਰੋਜ਼ਾਨਾ ਹਲਕੀ-ਫੁਲਕੀ ਸਰੀਰਕ ਕਸਰਤ ਅਤੇ ਸੰਤੁਲਿਤ ਖੁਰਾਕ ਇਹ ਸਭ ਅਪਣਾ ਕੇ ਕੋਰੋਨਾ ਤੋਂ ਬਚਾਅ ਕਰਨਾ ਸੰਭਵ ਹੈ।

Related News

BIG NEWS : ਵਾਸ਼ਿੰਗਟਨ ਵਿੱਚ ‘ਹੈਰਾਨ ਕਰਨ ਵਾਲੇ’ ਦੰਗੇ ਟਰੰਪ ਵਲੋਂ ਭੜਕਾਏ ਗਏ ਸਨ : ਜਸਟਿਨ ਟਰੂਡੋ

Vivek Sharma

ਬਿੱਲ 204 ਜਾਂ ਸਵੈਇੱਛੁਕ ਖੂਨ ਦਾਨ ਰੀਪੀਲ ਐਕਟ ਨੂੰ ਵਿਧਾਨ ਸਭਾ ਨੇ ਕੀਤਾ ਪਾਸ

Rajneet Kaur

Leave a Comment