channel punjabi
International News USA

ਬਿਲ ਗੇਟਸ ਨੇ ਵੱਡੇ ਪੈਮਾਨੇ ‘ਤੇ ਖ਼ਰੀਦੀ ਖੇਤੀ ਵਾਲੀ ਜ਼ਮੀਨ, ਬਣੇ ਅਮਰੀਕਾ ਦੇ ਸਭ ਤੋਂ ਵੱਡੇ ਕਿਸਾਨ !

ਵਾਸ਼ਿੰਗਟਨ : ਬਿਲ ਗੇਟਸ ਹੁਣ ਕਿਸਾਨੀ ਕਿੱਤਾ ਅਪਨਾਉਣ ਦਾ ਰਹੇ ਹਨ ! ਜੀ ਹਾਂ ਬੀਤੇ ਕਲ੍ਹ ਤੋਂ ਹੀ ਇਹ ਗੱਲ ਦੁਨੀਆ ਭਰ ਵਿੱਚ ਸੁਰਖੀਆਂ ਬਟੋਰ ਰਹੀ ਹੈ। ਦਰਅਸਲ ਮਾਇਕ੍ਰੋਸਾਫਟ ਦੇ ਸੰਸਥਾਪਕ ਅਤੇ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਸ਼ਖਸ ਬਿਲ ਗੇਟਸ ਨੇ ਅਮਰੀਕਾ ਵਿਚ ਵੱਡੇ ਪੈਮਾਨੇ ‘ਤੇ ਖੇਤੀ ਦੀ ਜ਼ਮੀਨ ਖਰੀਦੀ ਹੈ। ਇੱਕ ਅਮਰੀਕੀ ਅਖਬਾਰ ਦੀ ਰਿਪੋਰਟ ਮੁਤਾਬਕ ਹੁਣ ਬਿਲ ਗੇਟਸ ਅਮਰੀਕਾ ਦੇ 18 ਸੂਬਿਆਂ ਵਿੱਚ ਕੁਲ 2 ਲੱਖ 42 ਹਜ਼ਾਰ ਏਕੜ (242000) ਖੇਤੀ ਦੀ ਜ਼ਮੀਨ ਦੇ ਮਾਲਕ ਹੋ ਗਏ ਹਨ। ਹਾਲਾਂਕਿ ਬਿਲ ਗੇਟਸ ਨੇ ਸਿਰਫ ਖੇਤੀ ਯੋਗ ਜ਼ਮੀਨ ਵਿਚ ਨਿਵੇਸ਼ ਨਹੀਂ ਕੀਤਾ ਹੈ ਬਲਕਿ ਸਭ ਤਰ੍ਹਾਂ ਦੀ ਕੁਲ 2,68,984 ਏਕੜ ਜ਼ਮੀਨ ਦੇ ਉਹ ਮਾਲਕ ਬਣ ਚੁੱਕੇ ਹਨ।

ਇਹ ਜ਼ਮੀਨ ਅਮਰੀਕਾ ਦੇ 19 ਸੂਬਿਆਂ ਵਿਚ ਸਥਿਤ ਹੈ। ਇਨ੍ਹਾਂ ਵਿਚ ਐਰੀਜ਼ੋਨਾ ਵਿਚ ਸਥਿਤ ਜ਼ਮੀਨ ਵੀ ਸ਼ਾਮਲ ਹੈ ਜਿਸ ‘ਤੇ ਸਮਾਰਟ ਸਿਟੀ ਵਸਾਉਣ ਦੀ ਯੋਜਨਾ ਹੈ। 65 ਸਾਲ ਦੇ ਬਿਲ ਗੇਟਸ ਨੇ ਅਮਰੀਕਾ ਦੇ ਲੁਸਿਆਨਾ ਵਿਚ 69 ਹਜ਼ਾਰ ਏਕੜ, ਅਰਕਸਸ ਵਿਚ ਕਰੀਬ 48 ਹਜ਼ਾਰ ਏਕੜ, ਐਰੀਜ਼ੋਨਾ ਵਿਚ 25 ਹਜ਼ਾਰ ਏਕੜ ਖੇਤੀ ਯੋਗ ਜ਼ਮੀਨ ਖਰੀਦੀ ਹੈ। ਹੁਣ ਤੱਕ ਇਹ ਸਾਫ ਨਹੀਂ ਹੋਇਆ ਕਿ ਬਿਲ ਗੇਟਸ ਨੇ ਕਿਉਂ ਖੇਤੀ ਦੀ ਇੰਨੀ ਜ਼ਿਆਦਾ ਜ਼ਮੀਨ ਖਰੀਦੀ ਹੈ।

ਜ਼ਮੀਨ ਨਾਲ ਜੁੜੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਬਿਲ ਗੇਟਸ ਨੇ ਇਹ ਜ਼ਮੀਨ ਸਿੱਧੇ ਤੌਰ ‘ਤੇ, ਨਾਲ ਹੀ ਪਰਸਨਲ ਇੰਵੈਸਟਮੈਂਟ ਐਂਟਿਟੀ ਕਾਸਕੇਡ ਇੰਵੈਸਟਮੈਂਟ ਦੇ ਜ਼ਰੀਏ ਖਰੀਦੀ ਹੈ। ਉਨ੍ਹਾਂ ਨੇ ਸਾਲ 2018 ‘ਚ ਵਾਸ਼ਿੰਗਟਨ ‘ਚ 16 ਹਜ਼ਾਰ ਏਕਡ਼ ਜ਼ਮੀਨ ਖਰੀਦੀ ਸੀ। ਵਾਸ਼ਿੰਗਟਨ ‘ਚ ਖਰੀਦੀ ਗਈ ਜ਼ਮੀਨ ‘ਚੋਂ 14.5 ਹਜ਼ਾਰ ਏਕਡ਼ ਜ਼ਮੀਨ ਹਾਰਸ ਹੈਵੇਨ ਹਿਲਸ ‘ਚ ਖਰੀਦੀ ਗਈ ਸੀ। ਇਸ ਜ਼ਮੀਨ ਦੇ ਏਵਜ਼ ‘ਚ ਉਨ੍ਹਾਂ ਨੂੰ ਕਰੀਬ 1251 ਕਰੋਡ਼ ਰੁਪਏ ਦੇਣੇ ਪਏ ਸਨ। ਇਹ ਸਾਲ 2018 ‘ਚ ਖਰੀਦੀ ਗਈ ਸਭ ਤੋਂ ਜ਼ਿਆਦਾ ਮਹਿੰਗੀ ਜ਼ਮੀਨ ਸੀ।

ਦੱਸ ਦਈਏ ਕਿ ਬਿਲ ਗੇਟਸ ਆਪਣੇ ਸਮਾਜ ਸੇਵੀ ਕੰਮਾਂ ਲਈ ਵੀ ਜਾਣੇ ਜਾਂਦੇ ਹਨ। ਬਿਲ ਗੇਟਸ ਵੱਲੋਂ ਵੱਖ-ਵੱਖ ਦੇਸ਼ਾਂ ਵਿੱਚ ਸਮਾਜਿਕ ਸੁਧਾਰਾਂ ਦੇ ਕੰਮ ਵੱਡੇ ਪੱਧਰ ‘ਤੇ ਲਗਾਤਾਰ ਕਰਵਾਏ ਜਾ ਰਹੇ ਹਨ।

ਬਿਲ ਗੇਟਸ ‘ਬਿਲ ਅਤੇ ਮੇਲਿੰਡਾ ਗੇਟਸ ਫਾਉਂਡੇਸ਼ਨ’ ਦੀ ਪ੍ਰਧਾਨਗੀ ਕਰਦੇ ਹਨ, ਜੋ ਵਿਸ਼ਵ ਦੀ ਸਭ ਤੋਂ ਵੱਡੀ ਨਿੱਜੀ ਚੈਰੀਟੇਬਲ ਫਾਉਂਡੇਸ਼ਨ ਹੈ।

ਮਈ 2020 ਵਿਚ, ਗੇਟਸ ਫਾਉਂਡੇਸ਼ਨ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਇਲਾਜ, ਖੋਜ ਅਤੇ ਟੀਕਿਆਂ ਲਈ 300 ਮਿਲੀਅਨ ਡਾਲਰ ਖਰਚ ਕਰਨ ਦਾ ਐਲਾਨ ਕੀਤਾ ਸੀ।

Related News

ਅਡਮਿੰਟਨ ‘ਚ ਪੁਲਿਸ ਨੇ ਪਾਰਟੀ ਕਰਦੇ ਲੋਕਾਂ ਨੂੰ ਖਿੰਡਾਇਆ,ਸੈਲੁਨ ਮਾਲਕ ਨੇ ਮੰਗੀ ਮੁਆਫੀ

Rajneet Kaur

ਭਾਰਤੀ ਮੂਲ ਦੀ ਕਿਰਨ ਸ਼ਾਹ ਨੇ ਕੈਨੇਡਾ ਦੀ ਧਰਤੀ ਤੇ ਰਚਿਆ ਇਤਿਹਾਸ, ਕੋਰਟ ਦੀ ਜੱਜ ਨਿਯੁਕਤ

Vivek Sharma

ਡੈਮ ਤੋਂ ਅਚਾਨਕ ਛੱਡੇ ਪਾਣੀ ਕਾਰਨ ਦੋ ਵਿਅਕਤੀਆਂ ਦੀ ਮੌਤ, ਲੋਕਾਂ ਨੇ ਚੇਤਾਵਨੀ ਪ੍ਰਣਾਲੀ ਸਥਾਪਤ ਕਰਨ ਦੀ ਕੀਤੀ ਮੰਗ

Vivek Sharma

Leave a Comment